ਚੰਡੀਗੜ 30 ਜੂਨ ( ਤਾਜੀਮਨੂਰ ਕੌਰ ) ਅਮਰੀਕਾ ਦੇ ਕਲਾਈਮੇਟ ਸੈਂਟਰਲ ਦੇ ਵਿਗਿਆਨੀਆਂ ਨੇ ਦੁਨੀਆ ਭਰ ‘ਚ ਜਲਵਾਯੂ ਤਬਦੀਲੀ ਸੰਬੰਧੀ ਇਕ ਵਿਸ਼ਲੇਸ਼ਣ ਕੀਤਾ ਹੈ। ਵਿਗਿਆਨੀਆਂ ਨੇ ਕਿਹਾ ਕਿ ਜੂਨ ਦੇ 9 ਦਿਨਾਂ ‘ਚ ਭਾਰਤ ਦੇ 61.9 ਕਰੋੜ ਲੋਕਾਂ ਸਮੇਤ ਦੁਨੀਆ ਭਰ ‘ਚ ਲਗਭਗ 5 ਅਰਬ ਲੋਕਾਂ ਨੂੰ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪਿਆ। ਵਿਗਿਆਨੀਆਂ ਨੇ ਇਸ ਦਾ ਕਾਰਨ ਜਲਵਾਯੂ ਤਬਦੀਲੀ ਨੂੰ ਦੱਸਿਆ। ਰਿਪੋਰਟ ‘ਚ ਕਿਹਾ – ਗਿਆ ਹੈ ਕਿ ਜੂਨ ‘ਚ ਅਤਿ ਦੀ ਗਰਮੀ ਨੇ -, ਭਾਰਤ ‘ਚ 61.9 ਕਰੋੜ, ਚੀਨ ਵਿਚ 57.9 ਕਰੋੜ, ਇੰਡੋਨੇਸ਼ੀਆ ‘ਚ 23.1 ਕਰੋੜ, ਨਾਈਜੀਰੀਆ ‘ਚ 20.6 ਕਰੋੜ, ਬ੍ਰਾਜ਼ੀਲ ‘ਚ, 17.6 ਕਰੋੜ, ਬੰਗਲਾਦੇਸ਼ ਵਿਚ 17.1 ਕਰੋੜ, ਅਮਰੀਕਾ ‘ਚ 16.5 ਕਰੋੜ, ਯੂਰਪ ‘ਚ 15.2 ਕਰੋੜ ਲੋਕ, ਮੈਕਸੀਕੋ ‘ਚ 12.3 ਕਰੋੜ ਤੇ ਮਿਸਰ ‘ਚ 10.3 ਕਰੋੜ ਲੋਕ ਪ੍ਰਭਾਵਿਤ ਹੋਏ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਿਸ਼ਵ ਦੀ 60 ਪ੍ਰਤੀਸ਼ਤ ਤੋਂ ਵੱਧ ਆਬਾਦੀ ਨੇ 16-24 ਜੂਨ ਦੌਰਾਨ ਅਤਿਅੰਤ ਗਰਮੀ ਦਾ ਅਨੁਭਵ ਕੀਤਾ, ਜੋ ਕਿ ਜਲਵਾਯੂ ਤਬਦੀਲੀ ਕਾਰਨ ਉਮੀਦ ਨਾਲੋਂ ਘੱਟ ਤੋਂ ਘੱਟ ਤਿੰਨ ਗੁਣਾ ਜ਼ਿਆਦਾ ਗੰਭੀਰ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਭਾਰਤ ਨੇ ਵੀ ਸਭ ਤੋਂ ਗਰਮ ਤੇ ਲੰਬੀ ਗਰਮੀ ਦਾ ਅਨੁਭਵ ਕੀਤਾ। ਰਿਪੋਰਟ ਅਨੁਸਾਰ 40,000 ਤੋਂ ਵੱਧ ਸ਼ੱਕੀ ਹੀਟ ਸਟੋਕ ਦੇ ਕੇਸ ਤੇ 100 ਤੋਂ ਵੱਧ ਗਰਮੀ ਨਾਲ ਸੰਬੰਧਿਤ ਮੌਤਾ ਦਰਜ ਕੀਤੀਆਂ ਗਈਆਂ। ਅੱਤ ਦੀ ਗਰਮੀ ਨੇ ਜਲ ਸਪਲਾਈ ਪ੍ਰਣਾਲੀ ਅਤੇ ਬਿਜਲੀ ਗਰਿੱਡ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਦਿੱਲੀ ਨੂੰ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪਿਆ ।
Author: Gurbhej Singh Anandpuri
ਮੁੱਖ ਸੰਪਾਦਕ