ਅੰਮ੍ਰਿਤਸਰ 30 ਜੂਨ ( ਤਾਜੀਮਨੂਰ ਕੌਰ ) ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਕੇ ਅਤੇ ਗਰਮੀ ਦੀਆਂ ਛੁੱਟੀਆਂ ਨੂੰ ਸਮਰਪਿਤ ਪਿੰਡ ਮੁੱਦ ਵਿਖੇ ਗੁਰਮਤਿ ਕੈਂਪ ਲਗਾਇਆ ਗਿਆ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਿਆ ਕਵਿਤਾ ਕਵੀਸ਼ਰੀ ਤੇ ਵਿਸੇਸ ਕਰਕੇ ਗਤਕੇ ਦੀ ਸਿਖਿਆ ਦਿੱਤੀ ਗਈ। ਅਕੈਡਮੀ ਦੇ ਪ੍ਰਧਾਨ ਡਾ ਗੁਰਸੇਵਕ ਸਿੰਘ ਪੱਧਰੀ ਨੇ ਦੱਸਿਆ ਕਿ ਸਾਡੇ ਵੱਲੋ ਪੋਹ ਵਿੱਚ ਸ਼ਹੀਦ ਹੋਏ ਸ਼ਹੀਦਾਂ ਨੂੰ ਸਮਰਪਿਤ ਅਤੇ ਹੋਰ ਗੁਰਪੁਰਬਾਂ ਨੂੰ ਮੁੱਖ ਰੱਖ ਕੇ ਐਸੇ ਉਪਰਾਲੇ ਕਿਤੇ ਜਾਂਦੇ ਹਨ। ਇਸ ਵਾਰ ਪਿੰਡ ਮੁੱਦ ਵਿੱਚ ਕੈਂਪ ਲਗਾਇਆ ਗਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਭੇਜ ਸਿੰਘ ਦੀ ਪ੍ਰੇਰਨਾ ਸਦਕਾ ਅਤੇ ਪਿੰਡ ਦੀ ਸੰਗਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ। ਕੈਂਪ ਦੇ ਅਖੀਰਲੇ ਦਿੰਨ ਗੁਰਮਤਿ ਸਮਾਗਮ ਕੀਤਾ ਗਿਆ ਜਿਸ ਵਿੱਚ ਬੱਚੀਆਂ ਨੇ ਕਵੀਸ਼ਰੀ ਪੇਸ਼ ਕੀਤੀ ਤੇ ਬੱਚਿਆਂ ਨੇ ਵੱਖ ਵਿਸ਼ਿਆਂ ਤੇ ਲੈਕਚਰ ਕੀਤੇ। ਉਪਰੰਤ ਖੁੱਲੇ ਪੰਡਾਲ ਵਿੱਚ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ। ਭਾਈ ਯਾਦਵਿੰਦਰ ਸਿੰਘ ਪੱਧਰੀ ਨੇ ਬੱਚਿਆਂ ਦੀ ਬਹੁਤ ਵਧੀਆ ਤਿਆਰੀ ਕਰਵਾਈ। ਇਸ ਮੌਕੇ ਉਹਨਾਂ ਨਾਲ ਅਕੈਡਮੀ ਦੇ ਸੀਨੀਅਰ ਖਿਡਾਰੀਆਂ ਜਿਵੇ ਮਹਿਕਦੀਪ ਸਿੰਘ ਜੋਬਨਪਰੀਤ ਸਿੰਘ ਪ੍ਰਿਤਪਾਲ ਸਿੰਘ ਹਰਮਨ ਸਿੰਘ ਸਾਹਿਲਪਰੀਤ ਸਿੰਘ ਨੇ ਆਪਣੀਆਂ ਆਪਣੀਆਂ ਡਿਊਟੀਆਂ ਨਿਭਾਈਆਂ।
ਸਮਾਪਤੀ ਉਪਰੰਤ ਪ੍ਰਧਾਨ ਸੰਤੋਖ ਸਿੰਘ ਗੁਰਵੰਤ ਸਿੰਘ ਮਨਜੀਤ ਸਿੰਘ ਗ੍ਰੰਥੀ ਗੁਰਭੇਜ ਸਿੰਘ ਨੇ ਅਕੈਡਮੀ ਦੀ ਟੀਮ ਦਾ ਧੰਨਵਾਦ ਅਤੇ ਸਨਮਾਨ ਕੀਤਾ। ਇਸ ਮੌਕੇ ਅਜਾਦ ਕਵੀਸ਼ਰ ਜਥਾ ਭਾਈ ਸੁਖਰਾਜ ਸਿੰਘ ਨੇ ਵੀ ਹਾਜਰੀ ਭਰੀ ਅਖੀਰ ਪ੍ਰਧਾਨ ਡਾ ਗੁਰਸੇਵਕ ਸਿੰਘ ਪੱਧਰੀ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ