Home » ਅੰਤਰਰਾਸ਼ਟਰੀ » T20 ਵਿਸ਼ਪ ਕੱਪ ਜੇਤੂ ਟੀਮ ਇੰਡੀਆ ਦੇ ਲਈ BCCI ਨੇ ਖੋਲਿਆ ਖਜਾਨਾ , 125 ਕਰੋੜ ਇਨਾਮ ਰਾਸ਼ੀ ਦਾ ਕੀਤਾ ਐਲਾਨ

T20 ਵਿਸ਼ਪ ਕੱਪ ਜੇਤੂ ਟੀਮ ਇੰਡੀਆ ਦੇ ਲਈ BCCI ਨੇ ਖੋਲਿਆ ਖਜਾਨਾ , 125 ਕਰੋੜ ਇਨਾਮ ਰਾਸ਼ੀ ਦਾ ਕੀਤਾ ਐਲਾਨ

55 Views

ਨਵੀਂ ਦਿੱਲੀ 30 ਜੂਨ ( ਤਾਜੀਮਨੂਰ ਕੌਰ ) ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟੀ-20 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰਾਂ ਲਈ ਪੁਰਸਕਾਰ ਦਾ ਐਲਾਨ ਕੀਤਾ ਹੈ। ਭਾਰਤ ਨੇ ਬਾਰਬਾਡੋਸ ‘ਚ ਖੇਡੇ ਗਏ ਫਾਈਨਲ ਮੁਕਾਬਲੇ ‘ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾਇਆ ਸੀ ਅਤੇ ਦੂਜੀ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਾ ਸੀ। ਭਾਰਤ ਨੇ ਰੋਹਿਤ ਸ਼ਰਮਾ ਦੀ ਕਪਤਾਨੀ ‘ਚ 17 ਸਾਲਾਂ ਬਾਅਦ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਾ ਹੈ। ਭਾਰਤੀ ਟੀਮ ਦਾ ਇਹ 11 ਸਾਲਾਂ ‘ਚ ਪਹਿਲਾ ਆਈ.ਸੀ.ਸੀ. ਖਿਤਾਬ ਹੈ।

ਜੈ ਸ਼ਾਹ ਨੇ ਕੀਤਾ ਇਨਾਮ ਦਾ ਐਲਾਨ

 

ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ ਦੀ ਜੇਤੂ ਟੀਮ ਨੂੰ 125 ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਜੈ ਸ਼ਾਹ ਐਕਸ ‘ਤੇ ਲਿਖਿਆ, ‘ਮੈਨੂੰ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2024 ਦੀ ਜੇਤੂ ਭਾਰਤੀ ਟੀਮ ਲਈ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਟੀਮ ਨੇ ਪੂਰੇ ਟੂਰਨਾਮੈਂਟ ‘ਚ ਬੇਮਿਸਾਲ ਪ੍ਰਤਿਭਾ, ਦ੍ਰਿੜਤਾ ਅਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ਲਈ ਸਾਰੇ ਖਿਡਾਰੀਆਂ, ਕੋਚਾਂ ਅਤੇ ਸਹਿਯੋਗੀ ਸਟਾਫ ਨੂੰ ਵਧਾਈ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?