Home » ਅੰਤਰਰਾਸ਼ਟਰੀ » ਸ. ਜਸਪਾਲ ਸਿੰਘ ਹੇਰਾਂ ਹਕੂਮਤ ਲਈ ਲੱਖ ਅਸਾਲਟਾਂ ਵਾਲ਼ੀ ਫ਼ੌਜ ਨਾਲ਼ੋਂ ਵੀ ਵੱਧ ਖ਼ਤਰਨਾਕ ਸੀ

ਸ. ਜਸਪਾਲ ਸਿੰਘ ਹੇਰਾਂ ਹਕੂਮਤ ਲਈ ਲੱਖ ਅਸਾਲਟਾਂ ਵਾਲ਼ੀ ਫ਼ੌਜ ਨਾਲ਼ੋਂ ਵੀ ਵੱਧ ਖ਼ਤਰਨਾਕ ਸੀ

109 Views
ਸ. ਜਸਪਾਲ ਸਿੰਘ ਹੇਰਾਂ ਦਾ ਜਾਣਾ ਬੇਹੱਦ ਅਫ਼ਸੋਸਨਾਕ ਹੈ। ਖ਼ਬਰਾਂ ਬਣਦੀਆਂ ਤੇ ਛਪਦੀਆਂ ਰਹਿਣਗੀਆਂ ਪਰ ਜਿਹੜੀਆਂ ਖ਼ਬਰਾਂ ਤੇ ਲੇਖ ਪੰਜਾਬ ਦਾ ਕੋਈ ਹੋਰ ਅਖ਼ਬਾਰ ਕਦੇ ਨਹੀ ਛਾਪ ਸਕਦਾ, ਓਹ ਸ. ਜਸਪਾਲ ਸਿੰਘ ਹੇਰਾਂ ਜਿਵੇਂ ਪਹਿਰੇਦਾਰ ਵਿੱਚ ਛਾਪਦੇ ਰਹੇ ਓਹ ਗੱਲ ਹੁਣ ਕਿੱਥੋਂ ਮਿਲੇਗੀ। ਸਿੱਖ ਸੰਘਰਸ਼ ਦੀ ਹਮਾਇਤ ਅਤੇ ਵਕਾਲਤ ਕਰਦੇ ਲੇਖ ਸਭ ਤੋਂ ਵਧੀਆ ਢੰਗ ਨਾਲ ਪਹਿਰੇਦਾਰ ਅਖ਼ਬਾਰ ਵਿੱਚ ਹੀ ਛਪੇ। ਸਾਡੀ ਕੌਮ ਨੂੰ ਓਹ ਸਾਦੇ ਜਿਹੇ ਕੁੜਤੇ ਪਜਾਮੇ ਵਾਲਾ ਕਲਮਕਾਰ ਜਾਪਦਾ ਹੋਣਾ ਪਰ ਹਕੂਮਤ ਲਈ ਓਹ ਇੱਕ ਲੱਖ ਅਸਾਲਟਾਂ ਵਾਲ਼ੀ ਫ਼ੌਜ ਨਾਲ਼ੋਂ ਵੀ ਵੱਧ ਖਤਰਨਾਕ ਸੀ। ਭਾਰਤ ਸਰਕਾਰ ਨੇ ਜਦ ਮੈਗਾਸਾਸ ਰਾਹੀਂ ਜਾਸੂਸੀ ਕਰਵਾਈ ਤਾਂ ਸ. ਹੇਰਾਂ ਦਾ ਨਾਮ ਓਨਾ ਵਿਚ ਮੋਹਰੀ ਸੀ ਜਿਨ੍ਹਾਂ ਦੀ ਪਲ ਪਲ ਦੀ ਜਾਸੂਸੀ ਕਰਵਾਉਣ ਦਾ ਫੈਸਲਾ ਕੀਤਾ ਗਿਆ। ਮੈਂ ਇੱਕ ਵਾਰ ਫੋਨ ਤੇ ਆਪਦੀ ਰੌਂਅ ਵਿਚ ਪਹਿਰੇਦਾਰ ਦੀ ਸਿਫਤ ਕਰਦਿਆਂ ਇਕ ਸ਼ੇਅਰ ਬੋਲਿਆ। ਕਾਸ਼ ਕਹਿੰਦੇ ਲਿਖ ਲੈਣ ਦੇਹ। ਨਾ ਤੀਰ ਨਿਕਾਲੋ, ਨਾ ਤਲਵਾਰ ਨਿਕਾਲੋ। ਅਗਰ ਹਕੂਮਤ ਸੇ ਹੈ ਟੱਕਰ, ਤੋ ਅਖ਼ਬਾਰ ਨਿਕਾਲੋ। ਖ਼ਾਲਿਸਤਾਨ, ਖਾੜਕੂ ਲਹਿਰ, ਸ਼ਹੀਦ ਸਿੰਘਾਂ, ਸੰਤ ਭਿੰਡਰਾਂਵਾਲਿਆ ਅਤੇ ਹਿੰਦੂ ਕੱਟੜਵਾਦ ਬਾਰੇ ਮੇਰੀਆਂ ਬੇਸ਼ੁਮਾਰ ਲਿਖਤਾਂ ਪਹਿਰੇਦਾਰ ਵਿੱਚ ਹੂਬਹੂ ਛਾਪਣ ਵਾਲੇ ਸ. ਜਸਪਾਲ ਸਿੰਘ ਹੇਰਾਂ ਨੇ ਪੰਥਕ ਮੀਡੀਆ ਸਿਰਜਣ ਲਈ ਪੂਰੀ ਵਾਹ ਲਾਈ। ਸੋਸ਼ਲ ਮੀਡੀਆ ਦੀਆਂ ਮੇਰੀਆ ਪੋਸਟਾਂ ਨੂੰ ਵੀ ਓਹ ਛਾਪ ਦਿੰਦੇ ਸੀ। ਓਨਾ ਨੇ ਕਦੇ ਮੇਰਾ ਇੱਕ ਸ਼ਬਦ ਨਹੀਂ ਸੀ ਕੱਟਿਆ। ਮੇਰੇ ਅਜ਼ੀਜ਼ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੂੰ ਪਹਿਰੇਦਾਰ ਨੇ ਹਰ ਤਰ੍ਹਾਂ ਥਾਂ ਦਿੱਤੀ।
ਬਾਦਲਕਿਆ ਨੇ ਸਰਸੇ ਵਾਲੇ ਦੀਆਂ ਵੋਟਾਂ ਲੈਣ ਲਈ ਪੰਥ ਨਾਲ ਧਰੋਹ ਕਮਾਉਣ  ਵਿਚ ਕੋਈ ਕਸਰ ਨਹੀ ਛੱਡੀ ਜਦਕਿ ਸ ਹੇਰਾਂ ਨੇ ਬਾਦਲਕਿਆ ਦਾ ਕੋਝਾ ਪੱਖ ਨਸ਼ਰ ਕਰਨ ਵਿਚ ਕੋਈ ਕਸਰ ਨਹੀ ਸੀ ਛੱਡੀ।ਬਾਦਲਕਿਆ ਨੇ ਸਰਕਾਰ ਦੀ ਤਾਕਤ ਵਰਤਕੇ ਝੁਕਾਉਣ ਦੀ ਜਿਦ ਫੜੀ ਰੱਖੀ।ਬੜਾ ਬਦਨਾਮ ਕੀਤਾ।ਆਰ ਐਸ ਐਸ ਤੇ ਭਗਵੇ ਬਿਰਗੇਡ ਨੂੰ ਪਹਿਰੇਦਾਰ ਬੜਾ ਚੁਭਦਾ ਸੀ।ਪੰਥ ਅਤੇ ਪੰਜਾਬ ਦੇ ਹਰ ਵਿਰੋਧੀ ਨੇ ਪਹਿਰੇਦਾਰ ਅਖਬਾਰ ਨੂੰ ਰੱਦ ਕੀਤਾ ਹੋਇਆ ਸੀ ।ਪਰ ਤੰਗੀਆਂ ਤਲਖੀਆਂ ਨਾਲ ਲੜਦਿਆਂ ਸ ਹੇਰਾਂ ਡਟੇ ਰਹੇ।ਹਰ ਰੋਜ ਜਾਪਦਾ ਹੁੰਦਾ ਸੀ ਕੱਲ੍ਹ ਨੂੰ ਅਖਬਾਰ ਛਪੇਗਾ ਕਿ ਨਹੀ?ਦੂਰ ਦੂਰ ਤੱਕ ਕੋਈ ਓਟ ਆਸਰਾ ਨਹੀ ਸੀ।1994 ਵਿਚ ਅਸੀ ਰਾਏਕੋਟ ਇਕੱਠੇ ਸਾਂ।ਓਹ ਇਕ ਪਰਾਈਵੇਟ ਬੈਂਕ ਵਿਚ ਕੰਮ ਕਰਦੇ ਸੀ ਜਿਥੇ ਮੇਰੀ ਭੂਆ ਦਾ ਪੁਤ ਗੁਰਮੇਲ ਸਿੰਘ ਬਿਟੂ ਭੈੜੀ ਬੜਿੰਗਾਂ ਓਨਾ ਕੋਲ ਕੰਮ ਕਰਦਾ ਸੀ।ਓਥੇ ਚਾਰ ਪੰਜ ਘੰਟੇ ਕੌਮੀ ਹਾਲਾਤ ਉਤੇ ਚਰਚਾ ਕਰਦੇ ਰਹਿਣਾ।ਫੇਰ ਓਨਾ ਨੇ ਸਾਡੇ ਇਲਾਕੇ ਦੇ ਧੜੱਲੇਦਾਰ ਪਤਰਕਾਰ ਸੰਤੋਖ ਗਿੱਲ ਨਾਲ ਮਿਲਕੇ ਰਾਏਕੋਟ ਗੁਰੂਸਰ ਸੁਧਾਰ ਇਲਾਕੇ ਦੀਆਂ ਖਬਰਾ ਆਧਾਰਿਤ ਅਖਬਾਰ ਪਹਿਰੇਦਾਰ ਸ਼ੁਰੂ ਕੀਤਾਂ।ਸਾਡਾ ਇਲਾਕੇ ਵਿਚ ਨੌਜਵਾਨਾ ਦਾ ਕਾਫੀ ਅਸਰ ਰਸੂਖ ਵਾਲਾ ਗਰੁਪ ਸੀ।ਅਸੀ ਇਸ ਸਥਾਨਿਕ ਅਖਬਾਰ ਦਾ ਸਹਿਯੋਗ ਦਿੰਦੇ ਸੀ।ਜਦ ਕਸ਼ਮੀਰ ਵਿਚ ਚਿਠੀ ਸਿੰਘ ਪੁਰਾ ਵਿਚ ਭਾਰਤ ਸਰਕਾਰ ਨੇ ਚੌਂਤੀ ਸਿਖ ਕਤਲ ਕਰਕੇ ਕਸ਼ਮੀਰੀ ਮੁਜਾਹਿਦੀਨ ਸਿਰ ਦੋਸ਼ ਮੜ੍ਹਿਆ ਤਾਂ ਮੈ ਆਪਦੇ ਪਿੰਡ ਘੁਮਾਣ ਦੇ ਗੁਰਦੁਆਰਾ ਸਾਹਿਬ ਵਿਚ ਵੱਡਾ ਸਮਾਗਮ ਕਰਵਾਇਆ ਜਿਥੇ ਬੇਅਥਾਹ ਸਿਖ ਸੰਗਤ ਪਹੁੰਚੀ।ਇਸ ਸਮਾਗਮ ਵਿਚ ਭਾਈ ਦਲਜੀਤ ਸਿੰਘ ਬਿਟੂ ਹੋਰਾਂ ਵਾਲੀ ਧਿਰ ਨੇ “ਸਿਖ ਸ਼ਹਾਦਤ”ਮੈਗਜੀਨ ਜਾਰੀ ਕੀਤਾ ਜਿਸਦੇ ਸੰਪਾਦਕ ਸ ਜਸਪਾਲ ਸਿੰਘ ਹੇਰਾਂ ਸਨ।ਸਿਖ ਸ਼ਹਾਦਤ ਵਿਚ ਓਹਨਾ ਦੇ ਨਾਲ ਹੀ ਸ ਤੇਜਾ ਸਿੰਘ ਜਗਰਾਓ ਸਰਗਰਮ ਸਨ।ਕੁਛ ਅਰਸੇ ਮਗਰੋ ਸ ਤੇਜਾ ਸਿੰਘ ਜਗਰਾਓ ਨੂੰ ਮੈਗਜ਼ੀਨ ਦਾ ਭਾਰ ਸੌਂਪਿਆ ਗਿਆ। ਦਫਤਰ ਵਿਚ ਵੀਰ ਹਰਜਿੰਦਰ ਸਿੰਘ ਮਾਂਗਟ ਖੰਜਰਵਾਲ ਹੁੰਦੇ ਸੀ।ਓਸ ਸਮੇ ਦੌਰਾਨ ਮਹੀਨਾਵਾਰ ਮੈਗਜ਼ੀਨ ਦੇ ਨਾਲ ਨਾਲ ਰੋਜਾਨਾ ਕੌਮੀ ਅਖਬਾਰ ਦੀ ਫੇਰ ਲੋੜ ਮਹਿਸੂਸ ਹੋਈ। ਸਪੋਕਸਮੈਨ ਮੈਗਜ਼ੀਨ ਤੇ ਅਖਬਾਰ ਤੋ ਲੋਕਾਂ ਦੀਆਂ ਆਸਾਂ ਦੀ ਪੂਰਤੀ ਨਹੀ ਸੀ ਹੋ ਰਹੀ।ਵਿਵਾਦਤ ਅਤੇ ਕਲੇਸ਼ੀ ਮਸਲਿਆਂ ਨੇ ਅਖਬਾਰ ਦੀ ਚਰਚਾ ਤਾਂ ਬਹੁਤ ਕਰਵਾਈ ਪਰ ਸਿਖ ਚੇਤਨਾ ਨੂੰ ਸਪੋਕਸਮੈਨ ਅਖਬਾਰ ਤੋ ਪੂਰੀ ਤਸੱਲੀ ਨਹੀ ਸੀ ਹੁੰਦੀ।ਇਸ ਦੌਰ ਵਿੱਚ ਜਦ ਪਹਿਰੇਦਾਰ ਆਇਆ ਤਾਂ ਸ ਜਸਪਾਲ ਸਿੰਘ ਹੇਰਾਂ ਨੂੰ ਇਕ ਵੇਰ ਮੈ ਕਿਹਾ ਆਪਣਾ ਹਾਲ “ਅੱਜ ਦੀ ਆਵਾਜ” ਅਖਬਾਰ ਵਾਲਾ ਨਾ ਹੋਜੇ।ਹਸਕੇ ਕਹਿੰਦੇ ਤੂੰ ਨਵਾ ਜਮਾਨਾ ਤੋ ਲੈਕੇ ਸਾਰੇ ਅਖਬਾਰ ਪੜ੍ਹ ਦਿੰਨਾ ਤੂੰ ਸਾਰੇ ਅਖਬਾਰਾਂ ਵਿਚੋ ਸੋਚ ਕੇ ਦਸ ਕਿ ਜਿਹੜੇ ਅਖਬਾਰ ਸਿਖ ਘਰਾਂ ਵਿਚ ਪਰਵਾਨ ਨੇ ਓਹ ਕਿਓ ਪਰਵਾਨ ਨੇ ਤੇ ਜਿਹੜੇ ਪਰਵਾਨ ਨਹੀ ਓਹ ਕਿਓ ਪਰਵਾਨ ਨਹੀ ।ਸ ਤੇਜਾ ਸਿੰਘ ਜਗਰਾਓ ਸਮੇਤ ਬੜੇ ਸਜਣ ਮੇਰੇ ਉਤੇ ਹਸਦੇ ਹੁੰਦੇ ਸੀ ਕਿ ਇਹ ਪੰਜਾਬੀ ਹਿੰਦੀ ਦੇ ਸਾਰੇ ਅਖਬਾਰ ਪੜ੍ਹ ਲੈਂਦਾ।ਜਦ ਲੁਧਿਆਣੇ ਭਰਤ ਨਗਰ ਚੌੰਕ ਵਾਲੀ ਦੁਕਾਨ ਤੇ ਜਾਣਾ ਤਾਂ ਲਾਲਾ ਜੀ ਨੇ ਹਰ ਇਕ ਅਖਬਾਰ ਚੁਕਕੇ ਪੈਕਟ ਬਣਾ ਦੇਣਾ।ਜੇਲ੍ਹ ਯਾਤਰਾ ਦੌਰਾਨ ਕੰਵਰਪਾਲ ਭਾਜੀ ਹਸਦੇ ਹੁੰਦੇ ਸੀ ਕਿ ਹਿੰਦੀ ਦਾ ਇੰਡੀਆ ਟੂਡੇ ਵੀ ਲੈ ਲੈਂਦਾ ਤੇ ਅੰਗਰੇਜੀ ਦਾ।ਅਸਲ ਵਿਚ ਅੰਗਰੇਜੀ ਦੇ ਇੰਡੀਆ ਟੂਡੇ ਦੀ ਜਿਹੜੀ ਗੱਲ ਸਮਝ ਨਾ ਆਵੇ ਮੈ ਓਹ ਹਿੰਦੀ ਵਾਲੇ ਇੰਡੀਆ ਟੂਡੇ ਤੋ ਸਮਝਦਾ ਹੁੰਦਾ ਸੀ।ਖੈਰ ਅਖਬਾਰਾ ਮੈਗਜੀਨਾ ਕਿਤਾਬਾਂ ਪੜ੍ਹਨ ਦਾ ਕੀੜਾ ਹੁਣ ਤੱਕ ਵੀ ਹੈ।ਸ.ਹੇਰਾਂ ਨੂੰ ਮੈ ਕਿਹਾ ਕਰਨਾ ਕਿ ਨਿਆਣੀ ਉਮਰੇ ਮੈਨੂੰ ਅਕਾਲੀ ਪਤਰਕਾ ਅਖਬਾਰ ਬੜਾ ਵਧੀਆ ਲਗਦਾ ਹੁੰਦਾ ਸੀ।ਓਹਨਾ ਕਿਹਾ ਆਪਾ ਆਮ ਸਿਖ ਸ਼ਰਧਾਲੂ ਦੇ ਸਮਝ ਆਉਣ ਵਾਲਾ ਅਖਬਾਰ ਬਣਾਉਣਾ ।ਮੈ ਕਹਿਣਾ ਕਿ ਆਪਦੇ ਆਪ ਨੂੰ ਘੈਂਟ ਸਮਝਣ ਵਾਲੇ ਲੋਕ ਲੈਣਗੇ?ਵਾਕਿਆ ਹੀ ਪਹਿਰੇਦਾਰ ਨੇ ਅਕਾਲੀ ਪਤਰਿਕਾ ਅਖਬਾਰ ਵਾਲੀ ਵਿਰਾਸਤ ਨੂੰ ਅਗੇ ਤੋਰਿਆ।ਪੰਥ ਤੇ ਪੰਜਾਬ ਦੀ ਗੱਲ ਕੀਤੀ।ਜੀਹਨੇ ਸਰਦਾਰ ਸਾਧੂ ਸਿੰਘ ਹਮਦਰਦ ਦੀਆਂ ਸੰਪਾਦਕੀਆਂ ਪੜ੍ਹੀਆਂ ਹੋਣ ਓਹ ਸਹਿਜੇ ਹੀ ਮੰਨਣਗੇ ਕਿ ਸ ਹੇਰਾਂ ਨੇ ਹਮਦਰਦ ਵਾਂਗ ਕੌਮ ਦਾ ਪੱਖ ਪੇਸ਼ ਕੀਤਾ।ਜਦ ਅਜੀਤ ਅਖਬਾਰ ਹੋਰ ਈ ਤਰਾਂ ਦਾ ਲਗਣ ਲਗ ਪਿਆ ਸੀ ਤਾਂ ਪਹਿਰੇਦਾਰ ਨੇ ਓਹ ਘਾਟ ਪੂਰੀ ਕਰ ਦਿਤੀ ਸੀ।ਜਦ ਅਜ ਦੀ ਆਵਾਜ ਦਫਤਰ ਜਾਂਦੇ ਸੀ ਤਾਂ ਵੀਰ ਬਲਜੀਤ ਸਿੰਘ ਬਰਾੜ ਨੂੰ ਮਿਲਦੇ ਸੀ ਜਿਹੜੇ ਹੁਣ ਪੰਜਾਬ ਟਾਈਮਜ ਅਜ ਦੀ ਆਵਾਜ ਨਾਲੋ ਹਰ ਤਰਾ ਬੇਹਤਰ ਚਲਾ ਰਹੇ ਹਨ।ਪਰ ਸ ਗੁਰਦੀਪ ਸਿੰਘ ਬਠਿੰਡੇ ਵੇਲੇ ਤਾਂ ਅਜ ਦੀ ਆਵਾਜ ਫੇਰ ਠੀਕ ਰਿਹਾ ਜਦਕਿ ਮਗਰੋ ਕਦੇ ਦਿਲ ਨਹੀ ਜਿਤ ਸਕਿਆ।
ਬੀਤੇ ਵਕਤ ਵਿਚ ਸ ਹੇਰਾਂ ਨਾਲ ਪਹਿਲਾਂ ਵਾਂਗ ਗੱਲ ਨਹੀ ਹੁੰਦੀ।ਰੁਝੇਵੇ ਵਧ ਗਏ। ਪਰ ਅੰਮ੍ਰਿਤਸਰ ਤੇ ਹੋਰ ਕਈ ਸ਼ਹਿਰਾਂ ਵਿਚ ਪਹਿਰੇਦਾਰ ਲਈ ਕੰਮ ਕਰਨ ਵਾਲਿਆਂ ਬਾਰੇ ਓਹ ਮੇਰੇ ਨਾਲ ਗੱਲ ਕਰ ਲੈਂਦੇ ਸੀ।ਚਾਰ ਪੰਜ ਮਹੀਨੇ ਪਹਿਲਾਂ ਇਕ ਪਤਰਕਾਰ ਦੀ ਕੋਈ ਸਮੱਸਿਆ ਆ ਗਈ। ਮੈ ਫੋਨ ਕੀਤਾ ਕਿ ਤੁਸੀ ਜਵਾਬ ਦੇ ਦਿਤਾ ਤੁਹਾਡੀ ਗੱਲ ਆ ਪਰ ਮੈਂ ਓਹਦੇ ਭਰਾ ਨੂੰ ਜੁਬਾਨ ਦੇ ਬੈਠਾ ਹਾਂ ਕਿ ਹੇਰਾਂ ਸਾਹਿਬ ਮੇਰੀ ਨਹੀ ਮੋੜਦੇ।ਓਹ ਬੜੇ ਕਸੂਤੇ ਫਸ ਗਏ। ਬੜੇ ਔਖੇ ਸੀ।ਓਸ ਨੌਜਵਾਨ ਬਾਰੇ ਕਾਫੀ ਬੋਲੇ।ਮੈ ਸੁਣਦਾ ਰਿਹਾ।ਫੋਨ ਦੇ ਅੰਤ ਤੇ ਫੈਸਲਾ ਸੁਣਾਤਾ ਕਿ ਠੀਕ ਆ ਭੇਜ ਦੇਹ ਦਫਤਰ,ਕਰ ਲਵੇ ਕੰਮ।ਮੈਨੂੰ ਪਤਾ ਸੀ ਕਿ ਓਨਾ ਦਾ ਤਜਰਬਾ ਮੰਨਦਾ ਹੈ ਕਿ ਓਸ ਨੌਜਵਾਨ ਨੂੰ ਰੱਖਣਾ ਗਲਤ ਹੈ ਨਰ ਮੇਰੇ ਦਿਲ ਰੱਖਣ ਲਈ ਮਜਬੂਰ ਹੋਕੇ ਓਹਨੂੰ ਕੰਮ ਤੇ ਰੱਖਣ ਲਈ ਮੰਨ ਰਹੇ ਨੇ।ਖੈਰ ਮੈ ਸਭ ਸਮਝਦਾ ਸੀ।ਓਹ ਨੌਜਵਾਨ ਗਿਆ।ਮਿਲਿਆ।ਤਸੱਲੀ ਕਰਵਾਈ।ਦੋਹਾ ਵਿਚਾਲੇ ਗੱਲਬਾਤ ਹੋਈ।ਫੇਰ ਕੁਛ ਦਿਨਾ ਮਗਰੋ ਓਸ ਨੌਜਵਾਨ ਨੂੰ ਕਿਸੇ ਹੋਰ ਅਖਬਾਰ ਵਿਚ ਕੰਮ ਦਿਤਾ ਦਿਤਾ।ਹੇਰਾਂ ਸਾਹਿਬ ਵੀ ਖੁਸ਼ ਓਹ ਨੌਜਵਾਨ ਵੀ ਖੁਸ਼ ਤੇ ਮੈ ਵੀ ਖੁਸ਼।ਫੋਨ ਆਇਆ ਤੇ ਕਹਿੰਦੇ”ਸਿਆਸੀ ਬਣ ਗਿਆ ਹੁਣ ਤਾਂ!”ਖੈਰ ਬੜੀਆਂ ਯਾਦਾਂ ਨੇ।ਬੜਾ ਕੁਛ ਜੁੜਿਆ।ਬੰਦੇ ਵਿਚ ਦਮ ਸੀ।ਸਟੇਟ ਹਿੰਦੂ ਕੱਟੜਵਾਦ ਅਤੇ ਬਾਦਲਕਿਆ ਨਾਲ ਭਿੜਨਾ ਤੇ ਹਰ ਵਕਤ ਜਖਮੀ ਸ਼ੇਰ ਵਾਂਗ ਵਿਚਰਨਾ ।ਲਗਾਤਾਰ ਸੰਤਾਪ ਭੋਗਣ ਕਰਕੇ ਸਰੀਰ ਅਤੇ ਰੂਹ ਤੰਗ ਸੀ।ਆਖਰ ਸਫਰ ਮੁਕ ਗਿਆ। ਭਾਜੀ ਗਜਿੰਦਰ ਸਿੰਘ ਮਗਰੋ ਮੇਰੇ ਪਿਆਰਿਆਂ ਵਿਚੋ ਇਕ ਹੋਰ ਤੁਰ ਗਿਆ। ਰੱਬ ਦਾ ਭਾਣਾ।

– ਸਰਬਜੀਤ ਸਿੰਘ ਘੁਮਾਣ
ਮੋ: 97819-91622.
Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?