Home » ਅਪਰਾਧ » ਜੇਕਰ ਪੁਲਿਸ ਨੇ ਇਨਸਾਫ਼ ਨਾ ਦਿਵਾਇਆ ਤਾਂ ਵੱਡਾ ਸ਼ੰਘਰਸ਼ ਉਲੀਕਿਆ ਜਾਵੇਗਾ- ਕਿਸਾਨ ਆਗੂ

ਜੇਕਰ ਪੁਲਿਸ ਨੇ ਇਨਸਾਫ਼ ਨਾ ਦਿਵਾਇਆ ਤਾਂ ਵੱਡਾ ਸ਼ੰਘਰਸ਼ ਉਲੀਕਿਆ ਜਾਵੇਗਾ- ਕਿਸਾਨ ਆਗੂ

133 Views

ਸਰਹਾਲੀ ਕਲਾਂ 24 ਜੁਲਾਈ ( ਨਜ਼ਰਾਨਾ  ਨਿਊਜ ਨੈੱਟਵਰਕ ) ਜੇਕਰ ਪੁਲਿਸ ਨੇ ਇਨਸਾਫ਼ ਨਾ ਦਿਵਾਇਆ ਤਾਂ ਵੱਡਾ ਸ਼ੰਘਰਸ਼ ਉਲੀਕਿਆ ਜਾਵੇਗਾ । ਇਹਨਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਪੁਲਿਸ ਸ਼ਟੇਸ਼ਨ ਸਰਹਾਲੀ ਕਲਾਂ ਜਿਲਾ ਤਰਨ ਤਾਰਨ ਵਿਖੇ ਅਜੀਤ ਵੈੱਬ ਟੀ ਵੀ ਦੇ ਪੱਤਰਕਾਰ ਜੁਗਰਾਜ ਸਿੰਘ ਸੰਧੂ ਦੇ ਨਾਲ ਉਸਦੀ ਮਾਤਾ ਵੀਰ ਕੌਰ ਪਤਨੀ ਸ. ਗੁਰਨਾਮ ਸਿੰਘ ਵਾਸੀ ਸਰਹਾਲੀ ਕਲਾਂ ਨੂੰ ਇਨਸਾਫ਼ ਦਿਵਾਉਣ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਸ. ਕਰਨੈਲ ਸਿੰਘ ਸਭਰਾ ,ਸਰਹਾਲੀ ਕਲਾਂ ਦੇ ਮੋਹਤਬਰ ਆਗੂ ਸ. ਅਮਰ ਸਿੰਘ ਸੰਧੂ ਅਤੇ ਉਹਨਾਂ ਦੇ ਸਾਥੀਆਂ ਨੇ ਕੀਤਾ । ਮਾਮਲੇ ਦੀ ਵਿਸਥਾਰ ਵਿੱਚ ਜਾਣਕਾਰੀ ਦੇਂਦਿਆਂ ਅਜੀਤ ਵੈੱਬ ਟੀ ਵੀ ਦੇ ਪੱਤਰਕਾਰ ਜੁਗਰਾਜ ਸਿੰਘ ਸੰਧੂ ਨੇ ਦੱਸਿਆ ਕਿ ਮੇਰੀ ਮਾਤਾ ਵੀਰ ਕੌਰ ਪਤਨੀ ਗੁਰਨਾਮ ਸਿੰਘ ਵਾਸੀ ਸਰਹਾਲੀ ਕਲਾਂ ਜਿੰਨਾ ਦੀ ਜੱਦੀ ਪੁਸ਼ਤੀ ਜ਼ਮੀਨ 7 ਕਨਾਲਾਂ 6 ਮਰਲੇ ਚੰਬਾ ਕਲਾਂ ਵਿਚ ਹੈ ਜੋ ਕਿ ਉਹ ਠੇਕੇ ਤੇ ਦਿੰਦੇ ਸਨ। 2016 ਵਿਚ ਇਹ ਜ਼ਮੀਨ ਪਿੰਡ ਵਾਸੀ ਨੂੰ ਠੇਕੇ ਤੇ ਦਿੱਤੀ ਸੀ। ਇਸ ਤੋਂ ਬਾਅਦ 2017 ਵਿਚ ਇਹ ਜ਼ਮੀਨ ਗੁਰਦਿੱਤ ਸਿੰਘ ਨੇ ਠੇਕੇ ਤੇ ਲੈ ਲਈ ਜਿਸ ਨਾਲ ਵੀਰ ਕੌਰ ਦੀ ਰਿਸ਼ਤੇਦਾਰੀ ਹੋਣ ਕਾਰਨ ਕੋਈ ਲਿਖਤ ਨਹੀ ਕੀਤੀ ਗਈ, ਹੁਣ ਤੱਕ ਵੀ ਇਹ ਜ਼ਮੀਨ ਗੁਰਦਿੱਤ ਸਿੰਘ ਪਿੰਡ ਦੇ ਬੰਦੇ ਅਜੀਤ ਸਿੰਘ, ਹਰਭਜਨ ਸਿੰਘ ਵਾਸੀ ਚੰਬਾ ਕਲਾਂ ਨਾਲ ਮਿਲਕੇ ਜ਼ਬਰਦਸਤੀ ਵਾਹ ਰਿਹਾ ਹੈ ਬਿਨਾਂ ਕੋਈ ਹਿੱਸਾ ਠੇਕਾ ਦਿੱਤੇ। ਇਹਨਾਂ ਵਿਅਕਤੀਆਂ ਵੱਲੋਂ ਵੀਰ ਕੌਰ ਨੂੰ ਜ਼ਬਰਦਸਤੀ ਪੈਲੀ ਨਾਮ ਕਰਵਾਉਣ ਲਈ ਕਿਹਾ ਗਿਆ ਤਾਂ ਵੀਰ ਕੌਰ ਦੇ ਮਨ੍ਹਾਂ ਕਰਨ ਤੇ ਉਸਨੂੰ ਡਰਾਇਆ ਧਮਕਾਇਆ ਗਿਆ ਤੇ ਕਿਹਾ ਕਿ ਤੂੰ ਪੈਲੀ ਵਿਚ ਵੜ ਕੇ ਵਿਖਾਈਂ ਤੇਰੇ ਟੋਟੇ ਟੋਟੇ ਕਰ ਦਿਆਂਗੇ।  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕੁੱਝ ਕਰਿੰਦਿਆਂ ਵੱਲੋਂ ਮੇਰੀ ਮਾਤਾ ਵੀਰ ਕੌਰ  ਨੂੰ ਹਰਾਸ ਕਰਨ ਲਈ ਗਲਤ ਵੀਡੀਓ ਐਡਿਟ ਕਰ ਕੇ ਵਾਇਰਲ ਕੀਤੀ ਮਾਤਾ ਨੇ ਜ਼ਮੀਨ ਫਿਰ ਵੀ ਨਹੀਂ ਛੱਡੀ ਤਾਂ ਪਿੰਡ ਆ ਕੇ #ਹਰਭਜਨ ਸਿੰਘ ਵਾਸੀ ਚੰਬਾ ਕਲਾਂ ਮੇਰੀ ਮਾਤਾ ਵੀਰ ਕੌਰ ਦੇ ਗਲ ਪਏ । ਜਿਸਦੀ ਸ਼ਿਕਾਇਤ ਸਰਹਾਲੀ ਕਲਾਂ ਪੁਲਿਸ ਥਾਣੇ ਦਰਜ ਵਿੱਚ ਕਰਵਾਈ ਹੈ ਅਤੇ dsp ਪੱਟੀ, SSP ਤਰਨ ਤਾਰਨ, DC ਤਰਨ ਤਾਰਨ , DGP ਪੰਜਾਬ, DIG ਫਿਰੋਜ਼ਪੁਰ , CM ਪੰਜਾਬ ਨੂੰ ਈਮੇਲ ਕੀਤੀ ਹੈ। ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸਦੇ ਚੱਲਦੇ ਅੱਜ ਸੱਚ ਦੀ ਹਿਮਾਇਤ ਕਰਨ ਉਕਤ ਕਿਸਾਨ ਆਗੂ ਪੁਲਿਸ ਥਾਣਾ  ਸਰਹਾਲੀ ਸਰਹਾਲੀ ਕਲਾਂ ਦੇ ਨਵੇਂ ਮੁੱਖ ਅਫਸਰ ਸ. ਗੁਰਵਿੰਦਰ ਸਿੰਘ ਨੂੰ ਮਿਲਣ ਪਹੁੰਚੇ ਸਨ । ਮੁੱਖ ਅਫਸਰ ਨੇ ਕਿਹਾ ਕਿ ਉਸਨੇ ਅਜੇ ਅੱਜ ਹੀ ਚਾਰਜ ਸੰਭਾਲ਼ਿਆ ਹੈ ਇਸ ਕਰਕੇ ਮਾਮਲੇ ਦੀ ਸਾਰੀ ਜਾਣਕਾਰੀ ਤਫਤੀਸੀ ਅਫਸਰ ਕੋਲ਼ੋਂ ਲੈ ਕੇ ਜਲਦੀ ਹੀ ਦੋਹਾਂ ਧਿਰਾਂ ਨੂੰ ਸਮਾਂ ਦਿੱਤਾ ਜਾਵੇਗਾ ਅਤੇ ਇਨਸਾਫ਼ ਕੀਤਾ ਜਾਵੇਗਾ ।ਕਿਸਾਨ ਆਗੂਆਂ ਨੇ ਕਿਹਾ ਕਿ ਫ਼ਿਲਹਾਲ ਪੁਲਿਸ ਨੇ ਇਨਸਾਫ਼ ਦਾ ਵਿਸ਼ਵਾਸ ਦਿਵਾਇਆ ਹੈ। ਜੇਕਰ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?