40 Views
ਅੰਮ੍ਰਿਤਸਰ 3 ਅਗਸਤ 2024- ਅੰਮ੍ਰਿਤਸਰ ਦੇ ਥਾਣਾ ਵੇਰਕਾ ਦੀ ਐਸ. ਐਚ. ਓ. ਅਮਨਜੋਤ ਕੌਰ ’ਤੇ ਜਾਨਲੇਵਾ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਮਲਾਵਰਾਂ ਵਲੋਂ ਦਾਤਰ ਮਾਰ ਕੇ ਅਮਨਜੋਤ ਦਾ ਕੰਨ ਵੱਢ ਦਿੱਤਾ ਅਤੇ ਸਿਰ ’ਤੇ ਵੀ ਗੰਭੀਰ ਸੱਟਾਂ ਲਾ ਕੇ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਪਿੰਡ ਮੁਦਲ ਵਿਖੇ ਵਾਪਰੀ ਦੱਸੀ ਗਈ ਹੈ। ਥਾਣਾ ਮੁਖੀ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।
Author: Gurbhej Singh Anandpuri
ਮੁੱਖ ਸੰਪਾਦਕ