84 Views
ਅੰਕਾਰਾ, 3 ਅਗਸਤ 2024- ਤੁਰਕੀ ਦੀ ਸੂਚਨਾ ਅਤੇ ਸੰਚਾਰ ਤਕਨਾਲੋਜੀ ਅਥਾਰਟੀ ਵਲੋਂ ਵੈਬਸਾਈਟਾਂ ’ਤੇ ਚੱਲ ਰਹੀ ਕਾਰਵਾਈ ਦੇ ਮੱਦੇਨਜ਼ਰ ਦੇਸ਼ ਵਿਚ ਇੰਸਟਾਗ੍ਰਾਮ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇੰਟਰਨੈਟ ਰੈਗੂਲੇਸ਼ਨ ਦੀ ਨਿਗਰਾਨੀ ਕਰਨ ਵਾਲੇ ਆਈ.ਸੀ.ਟੀ.ਏ. ਨੇ ਬਿਨ੍ਹਾਂ ਕਿਸੇ ਸਪੱਸ਼ਟੀਕਰਨ ਦੇ ਇਸ ਫ਼ੈਸਲੇ ਦਾ ਐਲਾਨ ਕੀਤਾ। ਜਾਣਕਾਰੀ ਅਨੁਸਾਰ, ਇਹ ਕਦਮ ਤੁਰਕੀ ਉਪਭੋਗਤਾਵਾਂ ਵਲੋਂ ਹਮਾਸ ਦੇ ਰਾਜਨੀਤਿਕ ਨੇਤਾ ਇਸਮਾਈਲ ਹਨੀਹ ਦੀ ਮੌਤ ’ਤੇ ਸੋਗ ਜ਼ਾਹਰ ਕਰਨ ਵਾਲੇ ਇੰਸਟਾਗ੍ਰਾਮ ਦੁਆਰਾ ਪੋਸਟਾਂ ਨੂੰ ਹਟਾਉਣ ਤੋਂ ਬਾਅਦ ਆਇਆ ਹੈ।
Author: Gurbhej Singh Anandpuri
ਮੁੱਖ ਸੰਪਾਦਕ