ਸ. ਠਾਕਰ ਸਿੰਘ ਸੰਧਾਵਾਲ਼ੀਆ ਵੱਲੋਂ ਕੀਤੀ ਭਵਿੱਖਬਾਣੀ ਸੱਚ ਹੋਈ ਕਿ “ਗੁਰੂ ਨਾ ਕਰੇ, ਜੇ ਕਦੇ ਸਿੱਖ ਹਿੰਦੂਆਂ ਦੇ ਹੇਠਾਂ ਆ ਗਏ ਤਾਂ ਸਿੱਖਾਂ ਸਾਹਮਣੇ ਸਵਾਲ ਜ਼ਿੰਦਗੀ ਦੇ ਬਚਾਅ ਦਾ ਹੋਵੇਗਾ, ਰਾਜ-ਭਾਗ ਵਿੱਚ ਹਿੱਸੇਦਾਰ ਬਣਨ ਦਾ ਨਹੀਂ।”
ਅਜ਼ਾਦੀ ਤੋਂ ਪਹਿਲਾਂ ਹਿੰਦੁਤਵੀਆਂ ਨੂੰ ਦਲੇਰ, ਇਮਾਨਦਾਰ, ਦੇਸ਼ ਭਗਤ, ਬਹਾਦਰ ਅਤੇ ਇਹਨਾਂ ਦੀਆਂ ਧੀਆਂ-ਭੈਣਾਂ ਦੀਆਂ ਇੱਜਤਾਂ ਦੇ ਰਾਖੇ ਦਿਸਣ ਵਾਲ਼ੇ ਸਿੱਖ, ਅਜ਼ਾਦੀ ਤੋਂ 55 ਕੁ ਦਿਨਾਂ ਹੀ ਬਾਅਦ ਹੀ ਖ਼ਤਰਨਾਕ, ਚੋਰ, ਲੁਟੇਰੇ ਤੇ ਡਾਕੂ ਦਿਸਣ ਲਗ ਪਏ, ਸਾਨੂੰ ਜਰਾਇਮ ਪੇਸ਼ ਕੌਮ ਐਲਾਨ ਦਿੱਤਾ। ਇਹ ਹਿੰਦੂ ਕੌਮ ਦੀ ਅਕ੍ਰਿਤਘਣਤਾ ਦੀ ਸਿਖ਼ਰ ਨਹੀਂ ਤਾਂ ਹੋਰ ਕੀ ਹੈ ?
ਜਿਨ੍ਹਾਂ ਦੀਆਂ ਗਜ਼ਨੀ ਦੇ ਬਜ਼ਾਰਾਂ ‘ਚ ਟਕੇ-ਟਕੇ ‘ਤੇ ਵਿਕਦੀਆਂ ਬਹੂ-ਬੇਟੀਆਂ ਦੀਆਂ ਇੱਜਤਾਂ ਮੁਗ਼ਲਾਂ ਤੇ ਪਠਾਣਾਂ ਤੋਂ ਗੁਰੂ ਕੇ ਸਿੰਘ ਆਪਣਾ ਸੀਸ ਤਲ਼ੀ ‘ਤੇ ਧਰ ਕੇ ਬਚਾਉਂਦੇ ਰਹੇ ਤੇ ਛੁਡਵਾ ਕੇ ਸਹੀ-ਸਲਾਮਤ ਘਰ ਪਹੁੰਚਾਉਂਦੇ ਰਹੇ। ਉਹਨਾਂ ਹੀ ਹਿੰਦੂਆਂ ਨੇ ਭਾਰਤ ਦੀ ਅਜ਼ਾਦੀ ਤੋਂ ਬਾਅਦ ਸਾਡੀ ਸਿੱਖ ਕੌਮ ਨੂੰ ਭੰਡਣਾ, ਬਦਨਾਮ ਕਰਨਾ ਤੇ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ, ਸਾਡੇ ਗੁਰੂ ਘਰ ਢਾਹ ਦਿੱਤੇ ਤੇ ਰੱਜ ਕੇ ਨਸਲਕੁਸ਼ੀ ਕੀਤੀ।
ਭਾਰਤੀ ਹਿੰਦੂਤਵੀ ਹਕੂਮਤ ਨਾਲ ਸਾਡੀ ਲੜਾਈ ਸਿਰਫ ਏਨੀ ਕੁ ਹੈ ਕਿ ਉਹ ਕਹਿੰਦੇ ਨੇ ਕਿ ਤੁਸੀਂ ਸਾਡੇ ਗੁਲਾਮ ਬਣ ਕੇ ਰਹੋ, ਮੂੰਹ ਤੇ ਛਿੱਤਰ ਖਾਓ, ਰੱਜ ਕੇ ਜਲੀਲ ਹੋਵੋ, ਧੌਣ ਨੀਵੀਂ ਕਰਕੇ ਤੁਰੋ, ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਵਾਓ, ਧੀਆਂ ਭੈਣਾਂ ਦੀ ਇੱਜ਼ਤ ਲੁਟਵਾਓ, ਸਿੱਖ ਹੋਣ ਤੋਂ ਮੁਨਕਰ ਹੋ ਜਾਓ।
ਅਸੀਂ ਕਹਿੰਦੇ ਹਾਂ ਕਿ ਸਾਡਾ ਕਿਸੇ ਨਾਲ ਵੈਰ ਨਹੀਂ, ਅਸੀਂ ਗੁਰੂ ਆਸ਼ੇ ਅਨੁਸਾਰ ਅਜ਼ਾਦ ਜੀਵਨ ਬਤੀਤ ਕਰਨਾ ਚਾਹੁੰਦੇ ਹਾਂ, ਅਸੀਂ ਸਰਬੱਤ ਦਾ ਭਲਾ ਲੋਚਦੇ ਹਾਂ, ਤੇ ਜ਼ਾਲਮਾਂ ਦੇ ਮੂੰਹ ਭੰਨਣ ਵਾਲੇ ਹਾਂ, ਅਸੀਂ ਨਾ ਜ਼ੁਲਮ ਕਰਦੇ ਹਾਂ ਤੇ ਨਾ ਹੀ ਸਹਿੰਦੇ ਹਾਂ, ਅਸੀਂ ਕਿਸੇ ਗਰੀਬ ਮਜ਼ਲੂਮ ਨਾਲ ਧੱਕਾ ਹੋਣ ਨਹੀਂ ਦੇਣਾ, ਅਸੀਂ ਧੌਣ ਉੱਚੀ ਕਰਕੇ ਅਣਖ ਨਾਲ ਤੁਰਨਾ, ਅਸੀਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹਰਗਿਜ਼ ਨਹੀਂ ਸਹਿਣਾ, ਅਸੀਂ ਸਭ ਦੀਆਂ ਧੀਆਂ ਭੈਣਾਂ ਦੇ ਰਾਖੇ ਹਾਂ ਤੇ ਸਾਨੂੰ ਸਿੱਖ ਹੋਣ ਤੇ ਮਾਣ ਹੈ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 88722-93883.
Author: Gurbhej Singh Anandpuri
ਮੁੱਖ ਸੰਪਾਦਕ