Home » ਅੰਤਰਰਾਸ਼ਟਰੀ » ਈਮਾਨ ਖਲੀਫ਼ ਮਰਦ ਜਾਂ ਔਰਤ ?

ਈਮਾਨ ਖਲੀਫ਼ ਮਰਦ ਜਾਂ ਔਰਤ ?

79 Views

ਪੈਰਿਸ ਓਲੰਪਿਕ ਵਿੱਚ ਮੁੱਕੇਬਾਜ਼ੀ ਵਿਵਾਦ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਫੈਲੀ ਗਲਤ ਜਾਣਕਾਰੀ ਦੀ ਲਹਿਰ ਦੇ ਮੱਦੇਨਜ਼ਰ ਤੁਹਾਨੂੰ ਕੁਝ ਬੁਨਿਆਦੀ ਤੱਥਾਂ ਦਾ ਪਤਾ ਹੋਣਾ ਚਾਹੀਦਾ ਹੈ। 

ਸਭ ਤੋਂ ਪਹਿਲਾਂ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਲਜੀਰੀਆ ਦੀ ਮੁੱਕੇਬਾਜ਼ ਈਮਾਨ ਖਲੀਫ, ਜੋ ਕਿ ਟਰਾਂਸ ਜਾਂ ਕਹਿਣ ਮੁਤਾਬਿਕ ਮਰਦ ਤੋਂ ਔਰਤ ਬਣੀ ਹੈ, ਬਾਇਓਲਾਜੀਕਲੀ ਤੌਰ ‘ਤੇ ਟ੍ਰਾਂਸ ਨਹੀਂ ਹੈ, ਸਗੋਂ ਇੱਕ ਔਰਤ ਹੈ। ਉਹ ਇੱਕ ਆਦਮੀ ਵਰਗੀ ਲਗਦੀ ਹੈ ਪਰ ਜਨਮ ਤੋਂ ਹੀ ਔਰਤ ਵਾਲੇ ਸਰੀਰਕ ਅੰਗਾਂ ਨਾਲ ਪੈਦਾ ਹੋਈ ਹੈ। ਅਤੇ ਬਚਪਨ ਤੋਂ ਹੀ ਔਰਤਾਂ ਦੇ ਗਰੁੱਪ ਵਿੱਚ ਮੁੱਕੇਬਾਜ਼ੀ ਕਰਦੀ ਆ ਰਹੀ ਹੈ।

ਭਾਵੇਂ ਇਮਾਨ ਨੇ ਇਟਾਲੀਅਨ ਮੁੱਕੇਬਾਜ਼ ਐਂਜੇਲਾ ਕੈਰੀਨੀ ਨੂੰ ਇਸ ਵਾਰ 46 ਸੈਕਿੰਡ ਵਿੱਚ ਹਰਾਇਆ ਹੈ, ਪਰ ਇਸ ਤੋਂ ਪਹਿਲਾਂ ਇਮਾਨ ਨੂੰ ਬਹੁਤ ਮਹਿਲਾ ਮੁੱਕੇਬਾਜ਼ਾਂ ਨੇ ਹਰਾਇਆ ਹੈ, ਜਿਨ੍ਹਾਂ ਦੇ ਨਾਮ ਤੁਸੀਂ ਵਿਕੀਪੀਡੀਆ ‘ਤੇ ਇਮਾਨ ਦੇ ਮੈਚ ਹਿਸਟਰੀ ਵਿੱਚ ਪੜ੍ਹ ਸਕਦੇ ਹੋ। ਇਸਦਾ ਮਤਲਬ ਇਹ ਹੈ ਕਿ ਈਮੋਨ ਹਮੇਸ਼ਾ ਮਹਿਲਾ ਮੁੱਕੇਬਾਜ਼ਾਂ ‘ਤੇ ਐਨੀ ਹਾਵੀ ਨਹੀਂ ਰਹੀ।

ਫਿਰ ਇਸ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਿਉਂ ਸ਼ੁਰੂ ਹੋਇਆ।

ਪਿਛਲੇ ਸਾਲ ਜਦੋਂ ਰੂਸੀ-ਨਿਯੰਤਰਿਤ ਮੁੱਕੇਬਾਜ਼ੀ ਫੈਡਰੇਸ਼ਨ ਨੇ ਇਮਾਨ ਨੂੰ ਉਸਦੇ ਡੀਐਨਏ ਵਿੱਚ ਇੱਕ XY ਕ੍ਰੋਮੋਸੋਮ ਅਤੇ ਟੈਸਟੋਸਟੀਰੋਨ ਦੇ ਹਾਈ ਲੈਵਲ ਹੋਣ ਕਰਕੇ ਅਯੋਗ ਕਰਾਰ ਦੇ ਦਿੱਤਾ, ਉਸਦੇ ਸਰੀਰਕ ਅੰਗ ਔਰਤਾਂ ਵਰਗੇ ਹੋਣ ਦੇ ਬਾਵਜੂਦ “ਪੁਰਸ਼” ਡਿਕਲੇਅਰ ਕਰ ਦਿੱਤਾ ਗਿਆ।

ਤਾਂ ਕੀ ਡੀ ਐੱਨ ਏ ਵਿਚ Y ਕ੍ਰੋਮੋਸੋਮ, ਵਿਗਿਆਨਕ ਤੌਰ ਤੇ, ਮਰਦ ਹੋਣ ਦੀ ਗਰੰਟੀ ਦਿੰਦਾ ਹੈ?

ਨਹੀਂ, ਇਹ ਪੂਰੀ ਤਰ੍ਹਾਂ ਸਹੀ ਠੀਕ ਨਹੀਂ ਹੈ।ਆਮ ਕੇਸਾਂ ਵਿੱਚ ਭਾਵੇਂ ਇਹ ਸਹੀ ਹੈ ਪਰ ਬਹੁਤ ਸਾਰੇ ਕੇਸਾਂ ਵਿੱਚ , Y ਕ੍ਰੋਮੋਸੋਮ ਉੱਤੇ ਮੌਜੂਦ SRY ਨਾਮਕ ਜੀਨ TDF ਅਤੇ SOX9 ਪ੍ਰੋਟੀਨ ਨੂੰ ਜਨਮ ਦੇ ਕੇ ” ਮਰਦਾਨਗੀ ” ਪੈਦਾ ਕਰਦਾ ਹੈ।

ਜੇ ਇਹ ਜੀਨ ਕਿਸੇ ਜੀਵ-ਵਿਗਿਆਨਕ ਵਿਗਾੜ ਕਾਰਨ ਸਹੀ ਨਹੀਂ ਹੈ ਜਾਂ ਮੌਜੂਦ ਨਹੀਂ ਹੈ, ਤਾਂ ਇਨਸਾਨ Y ਕ੍ਰੋਮੋਸੋਮ ਹੋਣ ਦੇ ਬਾਵਜੂਦ ਔਰਤ ਹੈ।

……….ਜਦੋਂ ਕਿ ਜੇਕਰ SRY ਜੀਨ ਨੂੰ Y ਕ੍ਰੋਮੋਸੋਮ ਦੀ ਬਜਾਏ X ਕ੍ਰੋਮੋਸੋਮ ‘ਤੇ ਪੈਦਾ ਹੋਣਾ ਪਵੇ ਤਤਾਂ XX ਹੋਣ ਦੇ ਬਾਵਜੂਦ ਵਿਅਕਤੀ ਔਰਤ ਦੀ ਬਜਾਏ ਮਰਦ ਹੈ।

ਇਸ ਤੋਂ ਇਲਾਵਾ, ਪੰਜਾਹ ਹੋਰ ਜਾਣੇ-ਪਛਾਣੇ ਅਤੇ ਅਣਜਾਣ ਹਾਰਮੋਨਲ ਕਾਰਕ ਹਨ, ਜੋ ਕਿਸੇ ਵਿਅਕਤੀ ਦਾ ਲਿੰਗ ਨਿਰਧਾਰਤ ਕਰਦੇ ਹਨ। ਸਿਰਫ਼ ਇੱਕ Y ਕ੍ਰੋਮੋਸੋਮ ਹੋਣਾ ਜਾਂ ਉੱਚ ਟੈਸਟੋਸਟੀਰੋਨ ਲੈਵਲ ਹੋਣਾ ਪੁਰਸ਼ ਹੋਣ ਦੀ ਗਰੰਟੀ ਨਹੀਂ ਦਿੰਦਾ, ਖਾਸ ਕਰਕੇ ਜੇ ਇਨਸਾਨ ਦੇ ਸਰੀਰ ਵਿੱਚ ਔਰਤ ਵਾਲੇ ਜਣਨ ਅੰਗ ਮੌਜੂਦ ਹੋਣ।
,
ਜੇਕਰ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਇਮਾਨ ਖਲੀਫ ਕੋਈ ਟਰਾਂਸ ਵੂਮੈਨ ਜਾਂ ਹਿਜੜਾ ਨਹੀਂ ਹੈ ਸਗੋਂ ਕਿਸੇ ਅਸਾਧਾਰਨ ਹਾਰਮੋਨਲ ਡਿਸਆਰਡਰ ਦੀ ਸ਼ਿਕਾਰ ਹੈ। ਬੇਸ਼ੱਕ, ਇਹ ਵਿਕਾਰ ਉਸਨੂੰ ਦੂਜੀਆਂ ਔਰਤਾਂ ਨਾਲੋਂ ਸਰੀਰਕ ਫਾਇਦਾ ਦਿੰਦੇ ਹਨ, ਪਰ ਇਹ ਉਸਨੂੰ “ਮਰਦ” ਵਜੋਂ ਲੇਬਲ ਨਹੀਂ ਕਰ ਸਕਦੇ ਤੇ ਨਾ ਹੀ ਉਹ ਲਿੰਗ ਪਰਿਵਰਤਨ ਕਰਵਾ ਕੇ ਔਰਤ ਬਣੀ ਹੈ।
,
ਅਸਲ ਮੁੱਦਾ ਇਹ ਹੈ ਕਿ ਜਦੋਂ ਤੁਸੀਂ ਜੈਂਡਰ ਨੂੰ ਇੱਕ ਸਪੈਕਟ੍ਰਮ ਵਜੋਂ ਨਹੀਂ ਦੇਖਦੇ ਬਲਾਕ ਸਿਰਫ਼ ਇੱਕ ਬਾਈਨਰੀ (ਔਰਤ/ਪੁਰਸ਼) ਦੇ ਰੂਪ ਵਿੱਚ ਦੇਖਦੇ ਹੋ।ਜਦਕਿ ਖੇਡਾਂ ਸਿਰਫ ਦੋ ਜੈਂਡਰ ਵਿੱਚ ਹੀ ਹੁੰਦੀਆਂ ਹਨ।

ਇਸ ਮਾਮਲੇ ਵਿੱਚ ਮੈਂ ਖੁਸਰਿਆਂ ਅਤੇ ਟਰਾਂਸ ਕਮਿਊਨਿਟੀ ਦਾ ਮਜ਼ਾਕ ਉਡਾਉਣ ਵਾਲੇ ਦੋਸਤਾਂ ਨੂੰ ਸਿਰਫ ਇਹ ਕਹਿਣਾ ਚਾਹਾਂਗਾ ਕਿ ਇਮਾਨ ਖਲੀਫ ਦਾ ਤਾਂ ਪਤਾ ਨਹੀਂ, ਪਰ ਦੁਨੀਆ ਵਿੱਚ ਕਰੋੜਾਂ ਅਸਲੀ ਜੀਵ-ਵਿਗਿਆਨਕ ਟਰਾਂਸ ਲੋਕ ਹਨ, ਜਿਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਇਹ ਇੱਕ ਕੁਦਰਤੀ ਘਟਨਾ ਹੈ। ਸਦੀਆਂ ਤੋਂ ਸਮਾਜ ਨੇ ਦੋ ਜੈਂਡਰ ਵਿਚਕਾਰ ਜੰਮੇ ਲੋਕਾਂ ਨੂੰ ਸਮਾਜ ਤੋਂ ਬਾਹਰ ਕੱਢ ਕੇ ਖੁਦ ਨੂੰ ਸਾਫ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਪ੍ਰੰਤੂ ਇਹ ਕੁਦਰਤੀ ਘਟਨਾ ਹੈ ਜਿਹੜੀ ਹਜ਼ਾਰਾਂ ਸਾਲਾਂ ਤੋਂ ਹੋ ਰਹੀ ਤੇ ਅੱਗੇ ਵੀ ਹੋਏਗੀ।

ਦੁਨੀਆਂ ਦੇ ਅਮੀਰ ਵਿਅਕਤੀਆਂ ਵਿੱਚੋਂ ਇੱਕ ਐਲਨ ਮਸਕ ਦਾ ਇੱਕ ਬੱਚਾ ( ਧੀ) ਵੀ ਟਰਾਸ ਜੈਂਡਰ ਹੈ।

ਇਸ ਲਈ ਕਿਰਪਾ ਕਰਕੇ ਕੁਝ ਸੰਵੇਦਨਸ਼ੀਲਤਾ ਦਿਖਾਓ।

ਅਨੁਵਾਦਤ ਤੇ ਸੁਧਾਰ : ਹਰਜੋਤ ਸਿੰਘ
70094 52602

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?