121 Views
ਤਰਨ ਤਾਰਨ 19 ਅਗਸਤ ( ਜਗਜੀਤ ਸਿੰਘ ਬੱਬੂ ) ਪਿੰਡ ਸਰਹਾਲੀ ਕਲਾਂ ਜ਼ਿਲ੍ਹਾ ਤਰਨ ਤਾਰਨ ‘ਚ ਪੱਤੀ ਮਾਖੇ ਦੀ ‘ਚ ਰਾਤ 1:45 ਤੇ ਅਜੀਤ ਦੇ ਪੱਤਰਕਾਰ ਜੁਗਰਾਜ ਸਿੰਘ ਦੇ ਘਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਇਸ ਝੱੜਪ ਦੌਰਾਨ ਜੁਗਰਾਜ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਹਮਲਾਵਰ ਭੱਜਣ ਵਿਚ ਕਾਮਯਾਬ ਹੋ ਗਏ । ਝੱੜਪ ਦੌਰਾਨ ਵਿਆਕਤੀ ਤੋਂ ਚਾਕੂ ਬਰਾਮਦ ਕੀਤਾ ਗਿਆ ਤੇ ਉਹ ਆਪਣੇ ਦੋ ਪਰਨੇ ਜਿਸ ਨਾਲ ਮੂੰਹ ਸਿਰ ਬੰਨਿਆ ਸੀ ਤੇ ਇਕ ਟੀਸ਼ਰਟ ਤੇ ਚੱਪਲਾਂ ਛੱਡ ਕੇ ਘਰ ਦੀ ਕੰਧ ਟੱਪ ਕੇ ਭੱਜ ਗਿਆ। ਵਿਆਕਤੀ ਦੀ ਪਹਿਚਾਣ ਕਲੀਨ ਸ਼ੇਵ ਤੇ ਸੱਜੇ ਕੰਨ ਵਿਚ ਨੱਤੀ ਪਾਈ ਹੋਈ ਸੀ। ਫ਼ਿਲਹਾਲ 112 ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸਰਹਾਲੀ ਥਾਣੇ ਤੋਂ ਮੁਨਸ਼ੀ ਦਿਲਬਾਗ ਸਿੰਘ ਨਾਲ ਗੱਲ ਹੋਈ ਤਾਂ ਉਨ੍ਹਾਂ ਸਵੇਰੇ ਲਿਖ਼ਤੀ ਦਰਖਾਸਤ ਦੇਣ ਦੀ ਗੱਲ ਕੀਤੀ ਪਰ ਕੋਈ ਮੌਕਾ ਵੇਖਣ ਨਹੀਂ ਆਇਆ ।
Author: Gurbhej Singh Anandpuri
ਮੁੱਖ ਸੰਪਾਦਕ