Home » ਧਾਰਮਿਕ » ਕਵਿਤਾ » ਕੈਸ਼ਾਂ ਜ਼ਮਾਨਾ ਹੈ ..?

ਕੈਸ਼ਾਂ ਜ਼ਮਾਨਾ ਹੈ ..?

47 Views

ਸਿਰੋਂ ਲੱਥ ਚੁੰਨੀਆਂ ਜੀ
ਗੁੱਤਾਂ ਗਈਆਂ ਮੁੰਨੀਆਂ ਜੀ
ਦਿੱਸਦੀਆਂ ਧੁੰਨੀਆਂ ਜੀ
ਕੈਸਾ ਇਹ ਜ਼ਮਾਨਾ ਏ
ਟਾਂਵੀਂ ਟਾਂਵੀਂ ਪੱਗ ਦਿੱਸੇ
ਹਰ ਬੰਦਾ ਠੱਗ ਦਿੱਸੇ
ਦੁਖੀ ਸਾਰਾ ਜੱਗ ਦਿੱਸੇ
ਕੈਸਾ ਇਹ ਜ਼ਮਾਨਾ ਏ
__
ਬੈਂਕ ਮੰਗੇ ਬਿਆਜ ਏਥੇ
ਲੋਭੀ ਮੰਗੇ ਦਾਜ ਏਥੇ
ਕੁੱਤਾ ਬੈਠਾ ਰਾਜ ਏਥੇ
ਚੱਕੀ ਚੱਟੀ ਜਾਂਦਾ ਏ
ਮਾਇਆ ਦਾ ਗੁਲਾਮ ਬੰਦਾ
ਅੱਜ ਸਰੇਆਮ ਬੰਦਾ
ਧਰਮ ਦੇ ਨਾਮ ਬੰਦਾ
ਪੈਸੇ ਵੱਟੀ ਜਾਂਦਾ ਏ
__
ਅਕਲੋ ਕਰੈਕ ਜਿਹੜੇ
ਸਿਰੇ ਦੇ ਨਲੈਕ ਜਿਹੜੇ
ਖਿੱਚਦੇ ਸਮੈਕ ਜਿਹੜੇ
ਓਹ ਜਵਾਕ ਬੂਝੜ
ਬਾਪੂ ਹਥੋਂ ਸੋਟੀ ਖੁੱਸੀ
ਚੁਲ੍ਹੇ ਵਿੱਚੋਂ ਰੋਟੀ ਖੁੱਸੀ
ਮੱਝ ਖੁੱਸੀ ਝੋਟੀ ਖੁੱਸੀ
ਘਰ ਗਿਆ ਉੱਜੜ
__
ਮੰਡੀਆਂ ਚ ਦਾਣੇ ਰੋਂਦੇ
ਘਰਾਂ ਚ ਨਿਆਣੇ ਰੋਂਦੇ
ਲਾਣੇਆਂ ਦੇ ਲਾਣੇ ਰੋਂਦੇ
ਮੁੱਕੀ ਰੋਟੀ ਘਰ ਦੀ
ਨਵੇਂ ਤੇ ਪੁਰਾਣੇ ਰੋਂਦੇ
ਕਵਿਤਾ ਤੇ ਗਾਣੇ ਰੋਂਦੇ
ਡੱਡੇ ਢੱਢੇ ਣਾਣੇ ਰੋਂਦੇ
ਬੋਲੀ ਜਾਂਦੀ ਮਰਦੀ
__
ਜਿਹੜਾ ਗੱਡੀ ਰੱਖਦਾ ਏ
ਈਗੋ ਵੱਡੀ ਰੱਖਦਾ ਏ
ਅੱਖਾਂ ਕੱਡੀ ਰੱਖਦਾ ਏ
ਐਡੀ ਵੀ ਕੋਈ ਗੱਲ ਨਹੀਂ
ਮਾੜੇ ਨੂੰ ਜੋ ਮਾਰਦਾ ਏ
ਭਰਿਆ ਹੰਕਾਰ ਦਾ ਏ
ਆਕੜਾ ਖਿਲਾਰਦਾ ਏ
ਰੱਬ ਓਹਦੇ ਵੱਲ ਨਹੀਂ
__
ਖੌਰੇ ਕੀਹਦੇ ਡਰ ਉੱਤੇ
ਰੱਬ ਜੀ ਦੇ ਦਰ ਉੱਤੇ
ਸਿਫਤੀ ਦੇ ਘਰ ਉੱਤੇ
ਕਾਹਤੋਂ ਹੋਇਆ ਹਮਲਾ
ਰੇਤ ਦੇ ਦੀਵਾਰ ਜਿਹਾ
ਜਮਾਂ ਈ ਬੇਕਾਰ ਜਿਹਾ
“ਬਿੱਲੇ ” ਦੰਦੀਵਾਲ ਜਿਹਾ
ਹੋਣਾ ਨਹੀਂ ਕੋਈ ਕਮਲਾ !!

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?