Home » ਧਾਰਮਿਕ » ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਾ ਤੀਸਰਾ ਸਲਾਨਾ ਸਮਾਗਮ ਅਤੇ ਕੌਮੀ ਹੀਰੇ ਅਵਾਰਡ ਸਮਾਰੋਹ ਹੋਇਆ ਚੜ੍ਹਦੀ ਕਲਾ ਨਾਲ ਸੰਪੰਨ

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਾ ਤੀਸਰਾ ਸਲਾਨਾ ਸਮਾਗਮ ਅਤੇ ਕੌਮੀ ਹੀਰੇ ਅਵਾਰਡ ਸਮਾਰੋਹ ਹੋਇਆ ਚੜ੍ਹਦੀ ਕਲਾ ਨਾਲ ਸੰਪੰਨ

179 Views
ਗਰਾਉਂਡ ਪੱਧਰ ਤੇ ਸਾਬਤ ਸੂਰਤ ਰਹਿ ਕੇ ਖਾਲਸਾ ਪੰਥ ਦਾ ਨਾਮ ਰੋਸ਼ਨ ਕਰਨ ਵਾਲੀਆਂ ਪੰਜ ਸ਼ਖਸ਼ੀਅਤਾਂ ਨੂੰ ਦਿੱਤੇ ਗਏ ਕੌਮੀ ਹੀਰੇ ਐਵਾਰਡ

 

ਗੋਇੰਦਵਾਲ ਸਾਹਿਬ 4 ਸਤੰਬਰ  ( ਰਣਬੀਰ ਸਿੰਘ ਰਾਣਾ ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ ਏ ਦਸਤਾਰ ਲਹਿਰ ਵੱਲੋਂ ਸਲਾਨਾ ਤੀਸਰਾ ਸਮਾਗਮ ਅਤੇ ਕੌਮੀ ਹੀਰੇ ਸਨਮਾਨ ਸਮਾਗਮ ਗੁਰਦੁਆਰਾ ਨਾਨਕ ਪੜਾਓ ਫਤਿਹਾਬਾਦ (ਤਰਨ ਤਾਰਨ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਬਾਬਾ ਬੀਰ ਸਿੰਘ ਪਬਲਿਕ ਹਾਈ ਸਕੂਲ ਨੌਰੰਗਾਬਾਦ, ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ ਸ਼ੇਖ ਚੱਕ, ਸਰਬਜੀਤ ਮੈਮੋਰੀਅਲ ਪਬਲਿਕ ਹਾਈ ਸਕੂਲ ਲਾਲਪੁਰ, ਰਿਬਲ ਡੇਲ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਮਾਤਾ ਸਾਹਿਬ ਕੌਰ ਮਾਡਰਨ ਸੀਨੀਅਰ ਸੈਕੈਂਡਰੀ ਸਕੂਲ ਭਰੋਵਾਲ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਗੁਰੂ ਅਮਰਦਾਸ ਸੀਨੀਅਰ ਸੈਕੈਂਡਰੀ ਸਕੂਲ, ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੋਇੰਦਵਾਲ ਸਾਹਿਬ, ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ ਸੁਹਾਵਾ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੈਂਡਰੀ ਸਕੂਲ ਜਾਮਾ ਰਾਏ, ਬਲਜੀਤ ਮੈਮੋਰੀਅਲ ਸੀਨੀਅਰ ਸੈਕੈਂਡਰੀ ਸਕੂਲ ਕਾਹਲਵਾਂ, ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਰਾ ਸਾਹਿਬ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੀਆਂ ਫਤਿਹਾਬਾਦ, ਸ੍ਰੀ ਗੁਰੂ ਹਰਕ੍ਰਿਸ਼ਨ ਸਕੂਲ ਫਤਿਹਾਬਾਦ, ਗੁਰੂ ਅਮਰਦਾਸ ਸਕੂਲ ਫਤਿਹਾਬਾਦ ਅਤੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੋਹਨਪੁਰ ਦੀਆਂ 15 ਟੀਮਾਂ ਨੇ ਸਵਾਲ ਜਵਾਬ ਮੁਕਾਬਲੇ ਅਤੇ ਬਾਕੀ ਸਕੂਲਾਂ ਦੇ ਬੱਚਿਆਂ ਨੇ ਦਸਤਾਰ ਅਤੇ ਦੁਮਾਲਾ ਮੁਕਾਬਲੇ ਵਿੱਚ ਭਾਗ ਲਿਆ।

ਇਸ ਮੁਕਾਬਲੇ ਵਿੱਚ 400 ਤੋਂ ਵੱਧ ਲੜਕੇ ਲੜਕੀਆਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸਵਾਲ ਜਵਾਬ ਮੁਕਾਬਲੇ ਵਿੱਚ ਪਹਿਲਾ ਸਥਾਨ ਬਲਜੀਤ ਮੈਮੂਰੀਅਲ ਸੀਨੀਅਰ ਸੈਕੈਂਡਰੀ ਸਕੂਲ ਕਾਹਲਵਾਂ, ਦੂਸਰਾ ਸਥਾਨ ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ ਸ਼ੇਖਚਕ ਅਤੇ ਤੀਸਰਾ ਸਥਾਨ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਨੇ ਪ੍ਰਾਪਤ ਕਰਕੇ ਨਗਦ ਰਾਸ਼ੀ ਅਤੇ ਪ੍ਰਭਾਵਸ਼ਾਲੀ ਸ਼ੀਲਡਾਂ ਦੇ ਉੱਤੇ ਆਪਣਾ ਲੋਹਾ ਪੇਸ਼ ਕੀਤਾ। ਇਸ ਤੋਂ ਇਲਾਵਾ ਦਸਤਾਰ ਦੁਮਾਲਾ ਮੁਕਾਬਲੇ ਵਿੱਚ ਜੇਤੂ ਲੜਕੇ ਅਤੇ ਲੜਕੀਆਂ ਨੂੰ ਸ਼ੀਲਡਾਂ ਅਤੇ ਸੇਵਾ ਸਿੰਘ ਉਬੋਕੇ ਦੇ ਪਰਿਵਾਰ ਵੱਲੋਂ ਦਸਤਾਰਾਂ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਮਤਿ ਸਮਾਗਮ ਵਿੱਚ ਗਰਾਉਂਡ ਪੱਧਰ ਤੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਤਤਪਰ ਗਿਆਨੀ ਗਿਆਨੀ ਸੁਖਵਿੰਦਰ ਸਿੰਘ ਦਦੇਹਰ ਵਾਈਸ ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਗਿਆਨੀ ਹਰਭਜਨ ਸਿੰਘ ਡਾਇਰੈਕਟਰ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਰੋਪੜ, ਭਾਈ ਮਨਦੀਪ ਸਿੰਘ ਕਪੂਰਥਲਾ ਅਤੇ ਸਾਬਤ ਸੂਰਤ ਰਹਿ ਕੇ ਸਮਾਜ ਭਲਾਈ ਅਤੇ ਖੇਡਾਂ ਵਿੱਚ ਕੌਮ ਨੂੰ ਉਚਾਈ ਦੀਆਂ ਬੁਲੰਦੀਆਂ ਤੇ ਲਿਜਾਣ ਵਾਲੇ ਵੀਰ ਗੁਰਦੀਪ ਸਿੰਘ ਪੂਹਲਾ ਅੰਤਰਰਾਸ਼ਟਰੀ ਖਿਡਾਰੀ, ਹਰਦਿਆਲ ਸਿੰਘ ਘਰਿਆਲਾ ਕਨਵੀਨਰ ਲੋਕ ਸੇਵਾ ਮਿਸ਼ਨ ਪੰਜਾਬ ਦਾ ਕੌਮੀ ਹੀਰੇ ਅਵਾਰਡ, ਪ੍ਰਮਾਣ ਪੱਤਰ ਅਤੇ ਨਗਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ।

ਸੁਸਾਇਟੀ ਨੂੰ ਆਸ਼ੀਰਵਾਦ ਦੇਣ ਵਾਸਤੇ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਦੀ ਤਰਫ ਤੋਂ ਸੂਬੇਦਾਰ ਬਲਬੀਰ ਸਿੰਘ, ਅਕਾਲ ਪੁਰਖ ਕੀ ਫੌਜ ਦੇ ਸਰਪ੍ਰਸਤ ਜਸਵਿੰਦਰ ਸਿੰਘ ਐਡਵੋਕੇਟ ਹਰਪ੍ਰੀਤ ਸਿੰਘ, ਲੰਗਰ ਚਲੇ ਗੁਰ ਸ਼ਬਦ ਸੰਸਥਾ ਦੇ ਭਾਈ ਸਰਬਜੀਤ ਸਿੰਘ, ਬਾਬਾ ਦੀਪ ਸਿੰਘ ਟਰਸਟ ਪੱਟੀ ਵੱਲੋਂ ਭਾਈ ਗੁਰਮੀਤ ਸਿੰਘ, ਸੁਖਪਾਲ ਸਿੰਘ , ਗੁਰਮਤਿ ਗਿਆਨ ਸਭਾ ਦੀ ਸਰਪ੍ਰਸਤ ਪ੍ਰਿੰਸੀਪਲ ਮੇਜਰ ਸਿੰਘ, ਮਨੁੱਖਤਾ ਦੀ ਸੇਵਾ ਖੂਨਦਾਨ ਕਮੇਟੀ ਪੱਟੀ ਤੋਂ, ਸਿੱਖ ਮਿਸ਼ਨਰੀ ਕਾਲਜ ਰੋਪੜ ਤੋ ਅਮਰਜੀਤ ਸਿੰਘ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਭਾਈ ਖੁਸ਼ਵਿੰਦਰ ਸਿੰਘ ਭਾਟੀਆ, ਮੈਂਬਰ ਧਰਮ ਪ੍ਰਚਾਰ ਕਮੇਟੀ ਭਾਈ ਸੁਖਵਰਸ ਸਿੰਘ ਪੰਨੂ, ਗੁਰਦੁਆਰਾ ਚੁਬੱਚਾ ਸਾਹਿਬ ਪ੍ਰਬੰਧਕ ਕਮੇਟੀ, ਸਿੱਖ ਚਿੰਤਕ ਪਰਮਪਾਲ ਸਿੰਘ ਸਭਰਾ, ਵੱਖ ਵੱਖ ਥਾਵਾਂ ਤੇ ਪ੍ਰਚਾਰ ਦੀਆਂ ਸੇਵਾਵਾਂ ਨਿਭਾ ਰਹੇ ਪ੍ਰਚਾਰਕ ਵੀਰਾਂ ਅਤੇ ਇਲਾਕੇ ਦੀਆਂ ਸਭਾ ਸੋਸਾਇਟੀਆਂ ਦੇ ਵੀਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਵਾਇਸ ਕਨਵੀਨਰ ਭਾਈ ਹਰਜੀਤ ਸਿੰਘ ਆਸਟਰੇਲੀਆ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਸਕੱਤਰ ਭਾਈ ਹਰਚਰਨ ਸਿੰਘ ਉਬੋਕੇ, ਖਜਾਨਚੀ ਭਾਈ ਮਨਦੀਪ ਸਿੰਘ ਘੋਲੀਆਂ ਕਲਾਂ, ਜੋਨਲ ਇੰਚਾਰਜ ਭਿੱਖੀਵਿੰਡ ਗੁਰਜੰਟ ਸਿੰਘ ਅਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ , ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਹਿਯੋਗੀ ਵੀਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਉੱਥੇ ਹੀ ਸੁਸਾਇਟੀ ਦੀ ਸਮੁੱਚੀ ਟੀਮ ਵੱਲੋਂ ਤਨੋ ਮਨੋ ਆਪਣੀਆਂ ਸੇਵਾਵਾਂ ਨੂੰ ਨਿਭਾਇਆ ਗਿਆ। ਦਸਤਾਰ ਦੁਮਾਲਾ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਸੁਸਾਇਟੀ ਦੇ ਧਾਰਮਿਕ ਮੁਕਾਬਲੇ ਇਨਚਾਰਜ ਹਰਜੀਤ ਸਿੰਘ ਲਹਿਰੀ ,ਹਰਪ੍ਰੀਤ ਸਿੰਘ ਪੱਟੀ, ਆਕਾਸ਼ਦੀਪ ਸਿੰਘ, ਨਿੰਦਰਪਾਲ ਸਿੰਘ ਮਖੂ, ਜਗਦੀਸ਼ ਸਿੰਘ ਭਿੱਖੀਵਿੰਡ, ਸਾਜਨ ਪ੍ਰੀਤ ਸਿੰਘ ਅਤੇ ਕੁਇਜ ਮੁਕਾਬਲੇ ਵਿੱਚ ਜਜਮੈਂਟ ਦੀ ਸੇਵਾ ਭਾਈ ਸੁਰਿੰਦਰ ਸਿੰਘ ਮੁਗ਼ਲ ਚੱਕ, ਸਤਨਾਮ ਸਿੰਘ ਦਲਜੀਤ ਸਿੰਘ ਗੁਰਪ੍ਰੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਸੁਸਾਇਟੀ ਦੇ ਕਨਵੀਨਰ ਪਾਈ ਸੰਦੀਪ ਸਿੰਘ ਖਾਲੜਾ ( ਜਰਮਨ) , ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ ਨੇ ਫੋਨ ਦੇ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਹਰੇਕ ਪੱਖ ਤੋਂ ਸਹਿਯੋਗ ਦੇਣ ਵਾਲੀਆਂ ਪੰਥਕ ਸ਼ਖਸ਼ੀਅਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਤਨ ਸਿੰਘ ਦਿਓਲ ਵਾਈਸ ਪ੍ਰਧਾਨ ਸੰਤੋਖ ਸਿੰਘ ਸਾਬਕਾ ਪ੍ਰਧਾਨ ਬਲਦੇਵ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਅਜੀਤ ਸਿੰਘ ਸੈਕਟਰੀ ਗੁਰਚਰਨ ਸਿੰਘ ਕੈਸ਼ੀਅਰ ਪ੍ਰਿੰਸੀਪਲ ਨਿਰਮਲ ਸਿੰਘ ਵਾਈਸ ਪ੍ਰਧਾਨ ਪਰਮਜੀਤ ਸਿੰਘ ਜਗਜੀਤ ਸਿੰਘ ਮੈਂਬਰ ਪਰਮਜੀਤ ਸਿੰਘ ਦਿਓਲ ਪਰਮਜੀਤ ਸਿੰਘ ਚੌਹਾਨ ਹਰਪ੍ਰੀਤ ਸਿੰਘ ਪਿਆਰਾ ਸਿੰਘ ਸੰਪੂਰਨ ਸਿੰਘ ਸੁਖਦੇਵ ਸਿੰਘ ਦਿੱਲੀ ਵਾਲੇ ਹਰਦੀਪ ਸਿੰਘ ਹਰਦੀਪ ਸਿੰਘ ਚੌਹਾਨ ਪਲਵਿੰਦਰ ਸਿੰਘ ਸਵਿੰਦਰ ਸਿੰਘ ਬਲਵਿੰਦਰ ਸਿੰਘ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੀਬੀਆਂ ਦੇ ਪ੍ਰਧਾਨ ਕੁਲਵਿੰਦਰ ਕੌਰ ਭਗਤ ਨਾਮਦੇਵ ਸੋਸਾਇਟੀ ਦੇ ਰਨਦੀਪ ਸਿੰਘ ਜਗਜੀਤ ਸਿੰਘ ਗ੍ਰੰਥੀ ਪੱਤਰਕਾਰ ਸਰਦਾਰ ਹਰਵਿੰਦਰ ਸਿੰਘ ਧੂੰਦਾ, ਪ੍ਰਦੀਪ ਸਿੰਘ ਵਿੱਕੀ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ ਮਾਨ, ਰਣਜੀਤ ਸਿੰਘ ਦਿਓਲ, ਸਰਬ ਜੋਤ ਸਿੰਘ ਸੰਧਾ ਆਦਿ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?