Home » ਧਾਰਮਿਕ » 450 ਸਾਲਾ ਸਤਾਬਦੀ ਨੂੰ ਸਮਰਪਿਤ ਪਿੰਡ ਢੋਟੀਆਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਸਜਾਇਆ ਨਗਰ ਕੀਰਤਨ

450 ਸਾਲਾ ਸਤਾਬਦੀ ਨੂੰ ਸਮਰਪਿਤ ਪਿੰਡ ਢੋਟੀਆਂ ਤੋਂ ਸ੍ਰੀ ਗੋਇੰਦਵਾਲ ਸਾਹਿਬ ਤੱਕ ਸਜਾਇਆ ਨਗਰ ਕੀਰਤਨ

86 Views

ਸੈਕੜੇ ਟਰੈਕਟਰ ਟਰਾਲੀਆਂ ਤੇ ਗੱਡੀਆਂ ਰਾਹੀਂ ਸੰਗਤਾਂ ਨਗਰ ਕੀਰਤਨ ਵਿਚ ਹੋਈਆਂ ਸ਼ਾਮਿਲ 


ਗੁਰਦੁਆਰਾ ਬਾਉਲੀ ਸਾਹਿਬ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ

ਗੋਇੰਦਵਾਲ ਸਾਹਿਬ  10  ਸਤੰਬਰ  ( ਰਣਬੀਰ ਸਿੰਘ ਰਾਣਾ ) ਸ੍ਰੀ ਗੁਰੂ ਅਮਰ ਦਾਸ ਜੀ ਦੇ 450 ਸਾਲਾ ਜੋਤੀ ਜੋਤ ਸਮਾਉਣ ਦੇ ਪੁਰਬ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਪੁਰਬ ਦੀ ਸਤਾਬਦੀ ਨੂੰ ਸਮਰਪਿਤ ਪਿੰਡ ਢੋਟੀਆਂ ਗੁਰਦੁਆਰਾ ਬਾਬਾ ਰਾਜਾ ਰਾਮ ਜੀ ਸ਼ਹੀਦ ਅਤੇ ਬਾਬਾ ਬੀਰ ਸਿੰਘ ਜੀ ਸ਼ਹੀਦ ਜੀ ਦੇ ਅਸਥਾਨਾਂ ਤੋਂ ਇੱਕ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਬਾਬਾ ਰਾਜਾ ਰਾਮ ਜੀ ਦੇ ਅਸਥਾਨ ਤੋਂ ਸਵੇਰੇ 10 ਵਜੇ ਸ਼ੁਰੂ ਹੋਇਆ ਜੋ ਚੱਕ ਭਾਈ ਬੂਟਾ ਸਿੰਘ,ਵੇਈ ਪੁਈ ਮੋੜ, ਖਡੂਰ ਸਾਹਿਬ, ਤੇ ਹੋਠੀਆਂ ਤੋਂ ਹੁੰਦਾ ਹੋਇਆ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜਾ ਕੇ ਸੰਪੂਰਨ ਹੋਇਆ ਇਸ ਨਗਰ ਕੀਰਤਨ ਦਾ ਸੰਗਤਾਂ ਨੇ ਜਗ੍ਹਾ ਜਗ੍ਹਾ ਤੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਦੱਸਿਆ ਕਿ ਢੋਟੀਆਂ ਨਗਰ ਸ੍ਰੀ ਗੁਰੂ ਅਮਰਦਾਸ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਗੁਰੂ ਅਮਰਦਾਸ ਜੀ ਦੁਆਰਾ ਭਾਈ ਦਾਦੂ ਜੀ ਨੂੰ ਬਾਬਾ ਰਾਜਾ ਰਾਮ ਜੀ ਦੇ ਅਸਥਾਨ ਤੇ ਭੇਜ ਕੇ ਇਸ ਜਗਾ ਨੂੰ ਪ੍ਰਗਟ ਕਰਵਾਇਆ ਗਿਆ ਅਤੇ ਪਿੰਡ ਵਿੱਚ ਗੁਰੂ ਅਮਰਦਾਸ ਜੀ ਦੇ ਅਨਿਨ ਸਿੱਖ ਭਾਈ ਮੱਲਾ ਜੀ ਦਾ ਖੂਹ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਲੱਗਾ ਉਹ ਅੱਜ ਵੀ ਸੁਭਾਇਮਾਨ ਹੈ। ਇਸ ਕਰਕੇ ਕਾਰ ਸੇਵਾ ਬਾਬਾ ਜਗਤਾਰ ਸਿੰਘ ਤਰਨ ਜੋ ਇਸ ਅਸਥਾਨ ਦੀ ਸੇਵਾ ਕਰਵਾ ਰਹੇ ਹਨ ਉਹਨਾਂ ਦੇ ਅਤੇ ਸਮੁੱਚੇ ਨਗਰ ਦੇ ਮੋਹਤਬਰ,ਸੰਗਤ ,  ਸੁਖਮਨੀ ਸਾਹਿਬ ਸੇਵਾ ਸੁਸਾਇਟੀ,ਸ਼ਹੀਦ ਭਗਤ ਸਿੰਘ ਸਮਾਜ ਭਲਾਈ ਕਲੱਬ, ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਇਹ ਨਗਰ ਕੀਰਤਨ ਕੱਢਿਆ ਗਿਆ ਹੈ ਜਿਸ ਦਾ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਸਰਦਾਰ ਗੁਰਬਚਨ ਸਿੰਘ ਕਰਮੂਵਾਲਾ ਇੰਚਾਰਜ ਸ਼ਤਾਬਦੀ ਸਰਦਾਰ ਸਤਨਾਮ ਸਿੰਘ ਰਿਆੜ ਮੈਨੇਜਰ ਗੁਰਦੁਆਰਾ ਬਉਲੀ ਸਾਹਿਬ ਸਰਦਾਰ ਗੁਰਾ ਸਿੰਘ ਕੁਲਵਿੰਦਰ ਸਿੰਘ ਕਾਹਲਵਾਂ ਸਰਪੰਚ ਪ੍ਰੇਮ ਸਿੰਘ ਪੰਨੂ ਆਦਿ ਨੇ ਭਰਵਾਂ ਸਵਾਗਤ ਕੀਤਾ।

ਇਸੇ ਤਰ੍ਹਾਂ ਨਗਰ ਕੀਰਤਨ ਦਾ ਸ੍ਰੀ ਗੋਇੰਦਵਾਲ ਸਾਹਿਬ ਪਹੁੰਚਣ ਤੇ ਦਲ ਬਾਬਾ ਬਿਧੀ ਚੰਦ ਸਾਹਿਬ ਸੰਪਰਦਾ ਦੇ ਮੁਖੀ ਸ੍ਰੀਮਾਨ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਭਾਈ ਅਵਤਾਰ ਸਿੰਘ ਹੋਠੀਆਂ ਅਤੇ ਵੱਖ-ਵੱਖ ਨਗਰਾਂ ਦੇ ਪ੍ਰਬੰਧਕਾਂ ਨੇ ਇਸ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਇਸ ਨਗਰ ਕੀਰਤਨ ਵਿੱਚ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਢੋਟੀਆਂ ਸਰਦਾਰ ਰਣਜੀਤ ਸਿੰਘ ਰਾਣਾ ਸਾਬਕਾ ਸਰਪੰਚ ਢੋਟੀਆਂ ਸਰਦਾਰ ਜਸਬੀਰ ਸਿੰਘ ਚੇਅਰਮੈਨ ਸਰਦਾਰ ਅਜਮੇਰ ਸਿੰਘ ਸਰਪੰਚ ਭਾਈ ਸੁਰਜੀਤ ਸਿੰਘ ਸੁਖ ਕੇਬਲ ਵਾਲਾ ਹਰਜਿੰਦਰ ਸਿੰਘ ਜਸਦੀਪ ਸਿੰਘ ਸੋਨੂ ਸਰਪੰਚ ਬਾਬਾ ਤਜਿੰਦਰ ਪਾਲ ਸਿੰਘ ਬਾਬਾ ਕੁਲਵਿੰਦਰ ਸਿੰਘ ਡੇਹਰਾ ਸਾਹਿਬ ਭਾਈ ਕੁਲਵਿੰਦਰ ਸਿੰਘ ਢੋਟੀਆਂ ਜਸਬੀਰ ਸਿੰਘ ਕਾਲਾ ਜਸਬੀਰ ਸਿੰਘ ਗੋਬਰ ਗੈਸ ਵਾਲੇ ਡਾਕਟਰ ਤਜਿੰਦਰ ਸਿੰਘ ਬਲਜੀਤ ਸਿੰਘ ਯੂ ਕੇ ਸਰਦਾਰ ਰਘਬੀਰ ਸਿੰਘ ਬੀਰਾ ਤਰਸੇਮ ਸਿੰਘ ਭਲਵਾਨ ਬਾਬਾ ਪ੍ਰਗਟ ਸਿੰਘ ਢੋਟੀਆਂ,ਬਲਵਿੰਦਰ ਸਿੰਘ ਸੀਮੈਂਟ ਸਟੋਰ ਵਾਲੇ,ਸਰਦਾਰ ਕੁਲਵੰਤ ਸਿੰਘ ਜੋਨ ਪ੍ਰਧਾਨ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਚੇਅਰਮੈਨ ਬਖਸ਼ੀਸ਼ ਸਿੰਘ ਬਿੱਟੂ ਰੱਖ ਸੇਰੋ ਚੇਅਰਮੈਨ ਮਨਜੀਤ ਸਿੰਘ ਜਵੰਦਾ ਯੁਵਰਾਜ ਸਿੰਘ ਢੋਟੀਆਂ ਅੰਗਰੇਜ਼ ਸਿੰਘ ਮੇਜਰ ਸਿੰਘ ਗੋਬਰ ਗੈਸ ਵਾਲੇ ਸਰਪੰਚ ਕਰਮਜੀਤ ਸਿੰਘ ਪ੍ਰਧਾਨ ਸਲਵਿੰਦਰ ਸਿੰਘ ਵਰਾਣਾ ਸ਼ਹੀਦ ਭਗਤ ਸਿੰਘ ਸਮਾਜ ਭਲਾਈ ਕਲੱਬ ਪਿੰਡ ਦੇ ਨੌਜਵਾਨ ਵੀਰ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਾਮਿਲ ਹੋਈਆਂ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?