38 Views
ਜਰਮਨੀ 24 ਸਤੰਬਰ ( ਜਗਦੀਸ਼ ਸਿੰਘ ) ਵੱਖ-ਵੱਖ ਦੇਸ਼ਾ ਅਤੇ ਧਰਮਾਂ ਦਾ ਸਰਬ ਧਰਮ ਅਤੇ ਅੰਤਰ ਸਭਿਆਚਾਰਕ ਪ੍ਰੋਗਰਾਮ ਫਰੈਂਕਫੋਰਟ ਦੇ ਨਜ਼ਦੀਕ ਹੋਫਹਾਇਮ ਵਿਖੇ ਕੀਤਾ ਗਿਆ। ਜਿਥੇ ਪੱਗਾਂ ਵਾਲੇ ਸਿੱਖ ਸਰਦਾਰ ਖਿੱਚ ਦਾ ਕੇਂਦਰ ਬਣੇ ਰਹੇ।
ਸਰਬ ਧਰਮ ਅਤੇ ਸਭਿਆਚਾਰਕ ਪਰੋਗਰਾਮ ਫਰੈਂਕਫੋਰਟ ਦੇ ਸ਼ਾਹਿਰ ਦੇ ਨਜ਼ਦੀਕ ਹੋਫਹਾਇਮ ਵਿਖੇ ਕੀਤਾ ਗਿਆ।ਜਿਥੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਆਪਣੀ ਸ਼ਮੂਲੀਅਤ ਕੀਤੀ ਤੇ ਇਕ ਦੂਜੇ ਦੇ ਧਰਮ ਬਾਰੇ ਅਤੇ ਸਭਿਆਚਾਰਕ ਬਾਰੇ ਜਾਣਕਾਰੀ ਹਾਸਲ ਕਰਕੇ ਸਾਂਝਾਂ ਪਾਈਆ।ਆਪਣੇ ਧਰਮ ਦੇ ਪ੍ਰਚਾਰ ਲਈ ਅਤੇ ਖਾਣਿਆਂ ਦਾ ਸਟੈਂਡ ਲਗਾਇਆ।
ਇਕ ਮੰਚ ਉਪਰ ਸਾਰੇ ਧਰਮਾਂ ਵਲਿਆਂ ਨੇ ਆਪਣੇ ਧਰਮ ਬਾਰੇ ਦਸਿਆ ਤੇ ਲੋਕਾਂ ਨੇ ਬਹੁਤ ਪਿਆਰ ਨਾਲ ਸੁਣਿਆ।ਸਾਰੀ ਸਟੇਜ਼ ਦੀ ਜਿਮੇਵਾਰੀ ਬੀਬਾ ਹਰਪ੍ਰੀਤ ਕੌਰ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਨਿਭਾਈ ।ਹਰਪ੍ਰੀਤ ਕੌਰ ਨੇ ਜਰਮਨ ਭਾਸ਼ਾ ਵਿਚ ਭਾਸ਼ਣ ਕਰਕੇ ਸਰਬ ਸਾਝੀਵਾਲਤਾ ਅਤੇ ਸਿੱਖ ਸਭਿਆਚਾਰ ਬਾਰੇ ਦਸਿਆ। ਬੀਬਾ ਜਸਮੀਨ ਕੌਰ ਨੇ ਜਰਮਨ ਭਾਸ਼ਾ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਅਤੇ ਸਾਝੀਵਾਲਤਾ ਦੇ ਸੰਦੇਸ਼ਾਂ ਬਾਰੇ ਦਸਿਆ।ਇਸ ਪਰੋਗਰਾਮ ਵਿਚ ਪੱਗਾ ਵਾਲੇ ਸਿੱਖ ਸਰਦਾਰ ਖਿੱਚ ਦਾ ਕੇਂਦਰ ਬਣੇ ਰਹੇ। ਜਰਮਨ ਲੋਕਾਂ ਨੇ ਪਕੌੜਿਆਂ , ਸਮੋਸਿਆਂ ਦਾ ਅਤੇ ਅੰਬਾਂ ਦੀ ਲੱਸੀ ਦਾ ਅੰਨਦ ਮਾਣਿਆ। ਜਰਮਨ ਲੋਕਾਂ ਨੇ ਸਿਰਾ ਤੇ ਪੱਗਾ ਬੰਨਵਾਂ ਕੇ ਖੁਸ਼ੀਆਂ ਮਾਣੀਆ ।ਸਭ ਸਟਾਲਾਂ ਤੇ ਖਾਣਾਂ, ਪੀਣਾਂ ਆਦਿਕ ਪੈਸਿਆਂ ਨਾਲ ਮਿਲ ਰਿਹਾ ਸੀ। ਪਰ ਸਿੱਖਾਂ ਦੇ ਸਟਾਲ ਤੇ ਖਾਣਾ ਪੀਣਾ ਫ੍ਰੀ ਸੀ।
ਸਿੱਖ ਧਰਮ ਦਾ ਲਿਟਰੇਚਰ ਜਰਮਨ ਭਾਸ਼ਾ ਵਿਚ ਵੰਿਡਆਂ ਗਿਆ। ਸਰਦਾਰ ਨਿਰਮਲ ਸਿੰਘ ਜੋ ਮਾਰਬੁਰਗ ਸ਼ਹਿਰ ਦੇ ਵਿਦੇਸ਼ੀ ਸਲਾਹਕਾਰ ਬੋਰਡ ਦੇ ਨੁਮਾਇੰਦੇ ਹਨ ਵਿਸ਼ੇਸ ਤੋਰ ਤੇ ਸ਼ਾਮਲ ਹੋਏ,ਹੀਰਾ ਸਿੰਘ ਮਤੇਵਾਲ, ਭਾਈ ਗੁਰਦੀਪ ਸਿੰਘ ਪਰਦੇਸੀ, ਮਨਜੀਤ ਸਿੰਘ ਭੋਗਲ, ਗੁਰਨਿਸ਼ਾਨ ਸਿੰਘ, ਮਨਦੀਪ ਸਿੰਘ ਸੰਧੂ. ਜਸਵੰਤ ਸਿੰਘ ਅਤੇ ਡਾਕਟਰ ਰਾਜਬੀਰ ਸਿੰਘ ਕੋਬਲੰਸ , ਜਗਦੀਸ਼ ਸਿੰਘ ਆਖਨ ਅਤੇ ਬੀਬੀ ਮਨਦੀਪ ਕੌਰ ਅਤੇ ਹੋਰ ਭੈਣਾਂ ਅਤੇ ਵੀਰ ਜੋ ਪ੍ਰੋਗਰਾਮ ਵਿਚ ਸ਼ਾਮਲ ਹੋਏ ।
Author: Gurbhej Singh Anandpuri
ਮੁੱਖ ਸੰਪਾਦਕ