ਮਿਲਾਨ ਇਟਲੀ ( ਸਾਬੀ ਚੀਨੀਆਂ ) ਆਪਣੇ ਦੇਸ਼ ਵਿੱਚ ਕੰਮ ਨਾਲ ਹੋਣ ਕਾਰਨ ਤੇ ਘਰ ਦੀ ਗਰੀਬੀ ਦੂਰ ਕਰਨ ਅਕਸਰ ਏਸ਼ੀਅਨ ਦੇਸ਼ਾਂ ਦੇ ਨੌਜਵਾਨਾਂ ਕਰਜ਼ਾ ਚੁੱਕ ਵਿਦੇਸ਼ਾਂ ਨੂੰ ਕੂਚ ਕਰ ਰਹੇ ਹਨ ਇਹਨਾਂ ਵਿਚੋਂ ਭਾਰਤੀ ਤੇ ਪਾਕਿਸਤਾਨੀ ਲੱਖਾਂ ਰੁਪੲੈ ਏਜੰਟਾਂ ਨੂੰ ਦੇਣ ਵਾਲਿਆਂ ਵਿੱਚ ਮੋਹਰੀ ਹਨ । ਇਹ ਨੌਜਵਾਨ ਜਿਹੜੇ ਕੁਝ ਕਾਨੂੰਨੀ ਤੇ ਕੁਝ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਲਈ ਮਜ਼ਬੂਰ ਹਨ | ਕਈ ਵਾਰ ਵਿਦੇਸ਼ਾਂ ਵਿੱਚ ਲਾਚਾਰੀ ਦੇ ਚੱਲਦਿਆਂ ਗਲਤ ਲੋਕਾਂ ਦੇ ਧੱਕੇ ਚੜ੍ਹ ਜਾਂਦੇ ਹਨ ਜਿਸ ਨਾਲ ਇਹਨਾਂ ਨੌਜਵਾਨਾਂ ਨੂੰ ਵੱਡੀ ਮੁਸੀਬਤ ਝੱਲਣੀ ਪੈਂਦੀ ਹੈ।ਅਜਿਹਾ ਹੀ ਵਾਕਿਆ ਇਟਲੀ ਦੇ ਸ਼ਹਿਰ ਤਰੀਏਸਤੇ ਦੇਖਣ ਨੂੰ ਮਿਲਿਆ ਜਿੱਥੇ 3 ਭਾਰਤੀ ਨੌਜਵਾਨਾਂ ਨੂੰ ਇੱਕ ਪਾਕਿਸਤਾਨੀ ਗਿਰੋਹ ਦੇ ਲੋਕਾਂ ਨੇ ਪਹਿਲਾਂ ਕੁੱਟਿਆ ਤੇ ਫਿਰ ਬੰਦੀ ਬਣਾ ਲਿਆ।ਬੰਦੀ ਬਣਾਉਣ ਤੋਂ ਬਾਅਦ ਇਸ ਪਾਕਿਸਤਾਨੀ ਗਿਰੋਹ ਦੇ ਲੋਕਾਂ ਨੇ ਭਾਰਤੀ ਨੌਜਵਾਨਾਂ ਦੇ ਘਰ ਫੋਨ ਕੀਤਾ ਤੇ ਕਿਹਾ ਕਿ ਤੁਹਾਡੇ ਮੁੰਡੇ ਉਨ੍ਹਾਂ ਕੋਲ ਕੈਦ ਹਨ ਜੇਕਰ ਇਹਨਾਂ ਨੂੰ ਉਹ ਛੱਡਵਾਉਣਾ ਚਾਹੁੰਦੇ ਹੋ ਤਾਂ ਉਹਨਾਂ ਇੱਕ ਬੰਦੇ ਦਾ 15000 ਯੂਰੋ ਦੀ ਫਿਰੌਤੀ ਦੱਸੇ ਵਿਦੇਸ਼ੀ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ।ਭਾਰਤ ਵਿੱਚ ਇਹਨਾਂ 3 ਨੌਜਵਾਨਾਂ ਦੇ ਮਾਪੇ ਇਸ ਫੋਨ ਤੋ ਬਾਅਦ ਬਹੁਤ ਹੀ ਘਬਰਾ ਗਏ ਤੇ ਸਹਿਮੇ ਹੋਇਆਂ ਉਹਨਾਂ ਇਟਲੀ ਵਿੱਚ ਆਪਣੀ ਰਿਸ਼ਤੇਦਾਰ ਇੱਕ ਔਰਤ (ਜੋ ਕਿ ਲੰਬਾਰਦੀਆ ਸੂਬੇ ਵਿੱਚ ਰਹਿੰਦੀ ਹੈ)ਨੂੰ ਫੋਨ ਕਰਕੇ ਸਾਰੀ ਘਟਨਾ ਦੱਸੀ ।
ਇਟਲੀ ਰਹਿੰਦੀ ਭਾਰਤੀ ਔਰਤ ਬਹੁਤ ਹੀ ਸਮਝਦਾਰ ਤੇ ਦਲੇਰ ਸੀ ਉਸ ਨੇ ਬਿਨ੍ਹਾਂ ਦੇਰ ਕੀਤੇ ਇਸ ਸਾਰੇ ਛੜਯੰਤਰ ਦੀ ਜਾਣਕਾਰੀ ਤਰੀਏਸਤੇ ਪੁਲਸ ਦੇ ਹੈੱਡਕੁਆਟਰ ਨੂੰ ਦੇ ਦਿੱਤੀ ਬਸ ਫਿਰ ਕੀ ਸੀ ਤਰੀਏਸਤੇ ਪੁਲਸ ਦੀ ਵਿਸ਼ੇਸ਼ ਚੈੱਕ ਦਸਤਾ ਟੀਮ ਨੇ ਸਾਰਾ ਸ਼ਹਿਰ ਛਾਣ ਦਿੱਤਾ ਤੇ ਕੁਝ ਘੰਟਿਆਂ ਵਿੱਚ ਇਹ 3 ਭਾਰਤੀ ਨੌਜਵਾਨ ਜਿਹੜੇ ਕਿ ਗੈਰ-ਕਾਨੂੰਨੀ ਢੰਗ ਨਾਲ ਡੱਕੀ ਲਗਾ ਇਟਲੀ ਦਾਖਲ ਹੋਏ ਸਨ ਉਹਨਾਂ ਨੂੰ ਪਾਕਿਸਤਾਨੀ ਗਿਰੋਹ ਦੀ ਕੈਦ ਵਿੱਚ ਆਜ਼ਾਦ ਕਰਵਾ ਲਿਆ।ਪੁਲਸ ਅਨੁਸਾਰ ਇਹ 3 ਭਾਰਤੀ ਪਾਕਿਸਤਾਨੀ ਗਿਰੋਹ ਨੇ ਗਰੀਬਾਲਦੀ ਚੌਕ ਦੀ ਇੱਕ ਬਹੁ-ਮੰਜਿਲੀ ਇਮਾਰਤ ਦੇ ਇੱਕ ਘਰ ਵਿੱਚ ਕੈਦ ਕੀਤੇ ਸਨ ਜਿਹੜਾ ਕਿ ਉਹਨਾਂ ਕਿਰਾਏ ਉੱਤੇ ਲਿਆ ਹੋਇਆ ਹੈ ਜਦੋਂ ਕਿ ਘਰ ਦੇ ਮਾਲਕ ਨੂੰ ਉਹਨਾਂ ਦੇ ਗੋਰਖ ਧੰਦੇ ਦੀ ਕੋਈ ਜਾਣਕਾਰੀ ਨਹੀਂ ਕਿਉਂਕਿ ਮਕਾਨ ਮਾਲਿਕ ਜਿਹੜਾ ਕਿ ਵਿਦੇਸ਼ੀ ਮੂਲ ਦਾ ਹੈ ਉਹ ਤਰੀਏਸਤੇ ਸ਼ਹਿਰ ਨਹੀਂ ਸਗੋਂ ਪੋਰਦੀਨੋਨੇ ਕੰਮ ਕਰਦਾ ਹੈ।ਪੁਲਸ ਨੇ 2 ਪਾਕਿਸਤਾਨੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਜਿਹਨਾਂ ਕੋਲ ਕੁਝ ਚਾਕੂ ਤੇ ਹੋਰ ਗੈਰ-ਕਾਨੂੰਨੀ ਸਮਾਨ ਵੀ ਬਰਾਮਦ ਹੋਇਆ ਹੈ।ਤਰੀਏਸਤੇ ਦੀ ਪੁਲਸ ਅਨੁਸਾਰ ਇਹਨਾਂ ਅਗਵਾਕਾਰ ਪਾਕਿਸਤਾਨੀ ਨੂੰ ਜਿਹਨਾਂ ਇਹ ਗੰਭੀਰ ਅਪਰਾਧ ਕਰਦਿਆਂ ਫਿਰੌਤੀ ਦੀ ਮੰਗ ਕੀਤੀ ਅਜਿਹੇ ਅਪਰਾਧਾਂ ਲਈ 25 ਤੋਂ 30 ਸਾਲ ਤੱਕ ਦੀ ਕੈਦ ਹੈ ਇਹ ਸਰਕਾਰੀ ਵਕੀਲ ਫੇਦੇਰੀਕੋ ਫਰੇਸਾ ਦਾ ਤਕਾਜਾ ਹੈ।ਉਹ ਭਾਰਤੀ ਔਰਤ ਜਿਸ ਨੇ ਪੁਲਸ ਨੂੰ ਇਸ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਦਿੱਤੀ ਦੇ ਵਿਸ਼ੇਸ਼ ਧੰਨਵਾਦੀ ਹਨ ਜਿਸ ਦੀ ਸਮਝਦਾਰੀ ਨਾਲ ਇਸ ਅਪਰਾਧ ਨੂੰ ਨੱਥ ਪਾਈ ਜਾ ਸਕੀ ਹੈ।ਇਸ ਪਾਕਿਸਤਾਨੀ ਗਿਰੋਹ ਵਿੱਚ ਕਿੰਨੇ ਬੰਦੇ ਹਨ ਤੇ ਇਹਨਾਂ ਹੋਰ ਕੀ ਅਪਰਾਧ ਕੀਤੇ ਇਸ ਦੀ ਬਾਰੀਕੀ ਨਾਲ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਇਟਲੀ ਦੀਆਂ ਕਈ ਜਨਤਕ ਜੱਥੇਬੰਦੀਆਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।
Author: Gurbhej Singh Anandpuri
ਮੁੱਖ ਸੰਪਾਦਕ