ਅੰਮ੍ਰਿਤਸਰ, 16 ਅਕਤੂਬਰ- ( ਸ਼ੋਧ ਸਿੰਘ ਬਾਜ ) ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਵਿਰਸਾ ਸਿੰਘ ਵਲਟੋਹਾ ਵਲੋਂ ਕੀਤੀ ਜਾ ਰਹੀ ਨੀਵੇਂ ਪੱਧਰ ਦੀ ਬਿਆਨਬਾਜ਼ੀ ਨੂੰ ਅਸਤੀਫੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਵਲਟੋਹਾ ਵਲੋਂ ਮੇਰੇ ਖਿਲਾਫ ਬੇਬੁਨਿਆਦ ਸ਼ਬਦ ਵਰਤੇ ਗਏ।ਮੇਰੇ ਪਰਿਵਾਰ ਤੱਕ ਨੂੰ ਧਮਕੀਆਂ ਲਗਾਈਆਂ ਜਾ ਰਹੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥੇਦਾਰ ਵਜੋਂ ਸੇਵਾ ਬਖਸ਼ਣ ਦੇ ਲਈ ਕੀਤਾ ਧੰਨਵਾਦਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਸੁਰੱਖਿਆ ਵਾਪਸ ਲੈਣ ਦੀ ਕੀਤੀ ਅਪੀਲ ਸਿੱਖ ਸੰਗਤ ਤੋਂ ਮੰਗੀ ਮੁਆਫੀ !ਉਹਨਾਂ ਵੱਲੋਂ ਇੱਕ ਵੀਡੀਉ ਜਾਰੀ ਕਰਕੇ ਸਿੱਖ ਸੰਗਤ ਨੂੰ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਅਸਤੀਫਾ ਦਿੰਦੇ ਹੋਏ ਜੋ ਵੀਡੀਓ ਜਾਰੀ ਕੀਤੀ ਹੈ ਉਸ ਵਿੱਚ ਭਰੇ ਮਨ ਨਾਲ ਕਿਹਾ ਕਿ ਮੈਂ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਵਿਰਸਾ ਸਿੰਘ ਵਲਟੋਹਾ ਜੋ ਲਗਾਤਾਰ ਸਿੰਘ ਸਾਹਿਬਾਨ ਦੇ ਖਿਲਾਫ ਕਿਰਦਾਰ ਕੁਸ਼ੀ ਕਰ ਰਿਹਾ ਸੀ ਉਸ ਖਿਲਾਫ ਕੱਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਫੈਸਲਾ ਸੁਣਾਇਆ ਉਸ ਤੋਂ ਬਾਅਦ ਵੀ ਉਹ ਲਗਾਤਾਰ ਹਰ ਘੰਟੇ ਕਿਰਦਾਰ ਕੁਸ਼ੀ ਕਰ ਰਿਹਾ ਖਾਸ ਤੌਰ ਦੇ ਉੱਤੇ ਮੈਨੂੰ ਨਿਸ਼ਾਨਾ ਬਣਾ ਕੇ ਔਰ ਹੁਣ ਉਸ ਵੱਲੋਂ ਨਿਚਤਾ ਦੀਆਂ ਹੱਦਾਂ ਜਿਹੜੀਆਂ ਉਹ ਪਾਰ ਕਰ ਦਿੱਤੀਆਂ ਗਈਆਂ ਸੁਨੇਹੇ ਭਿੱਜਵਾਏ ਜਾ ਰਹੇ ਨੇ ਮੇਰੇ ਪਰਿਵਾਰ ਨੂੰ ਨੰਗਿਆ ਕਰਨ ਲਈ ਔਰ ਮੇਰੀਆਂ ਧੀਆਂ ਤੱਕ ਨੂੰ ਹੱਦਾਂ ਪਾਰ … ਇਹ ਗੱਲਾਂ ਬਰਦਾਸ਼ਤ ਤੋਂ ਬਾਹਰ ਔਰ ਸਭ ਤੋਂ ਵੱਡੀ ਗੱਲ ਕਿ ਉਹਦੀ ਪੁਸ਼ਤ ਪਣਾਈ ਸ਼੍ਰੋਮਣੀ ਅਕਾਲੀ ਦਲ ਦਾ ਸੋਸ਼ਲ ਮੀਡੀਆ ਵਿੰਗ ਕਰ ਰਿਹਾ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਹ ਲੀਡਰ ਜਿਨਾਂ ਨੂੰ ਟੋਨੀ ਟੋਨੀ ਕਿਹਾ ਜਾਂਦਾ ਜਿਨਾਂ ਨੂੰ ਪੰਥਕ ਪਰੰਪਰਾਵਾਂ ਮਰਿਆਦਾਵਾਂ ਦਾ ਉੱਕਾ ਗਿਆਨ ਨਹੀਂ , ਕਰ ਰਿਹਾ , ਵਿਰਸੇ ਵਲਟੋਏ ਤੋਂ ਕੋਈ ਅਸੀਂ ਡਰਨ ਵਾਲੇ ਨਹੀਂ ਹਾਂ ਪਰ ਸ਼੍ਰੋਮਣੀ ਅਕਾਲੀ ਦਲ ਦੇ ਥਰਡ ਕਲਾਸ ਦੇ ਨੇਤਾਵਾਂ ਦਾ ਔਰ ਸੋਸ਼ਲ ਮੀਡੀਆ ਵਿੰਗ ਵੱਲੋਂ ਉਹਦੀ ਪੁਸਤ ਪਨਾਹੀ ਕਰਨਾ ਇਹ ਮਨ ਨੂੰ ਬਹੁਤ ਦੁਖੀ ਕਰਦਾ ਮੇਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੀ ਇਸ ਮਾਮਲੇ ਚ ਖਾਮੋਸ਼ ਔਰ ਇਹੋ ਜਿਹੀ ਪੁਜੀਸ਼ਨ ਦੇ ਵਿੱਚ ਅਸੀਂ ਖਾਸ ਤੌਰ ਤੇ ਮੈਂ ਇਹ ਤਖਤ ਸਾਹਿਬ ਦੀ ਸੇਵਾ ਨਹੀਂ ਕਰ ਸਕਦੇ ਕਿਉਂਕਿ ਜਿੱਥੇ ਮੈਂ ਜਥੇਦਾਰ ਹਾਂ ਉਥੇ ਧੀਆਂ ਦਾ ਪਿਓ ਵੀ ਹਾਂ, ਸ਼੍ਰੋਮਣੀ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਨੂੰ ਆਪਣਾ ਅਸਤੀਫਾ ਭੇਜ ਰਿਹਾ ਔਰ ਉਹਨਾਂ ਨੂੰ ਕਹਿ ਰਿਹਾ ਕਿ ਮੇਰਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਮੇਰੀ ਜਾਤ ਤੱਕ ਪਰਖੀ ਜਾ ਰਹੀ, ਮੈਨੂੰ ਥਰੈਟ ਕੀਤਾ ਜਾ ਰਿਹਾ, ਗਲਤ ਸੁਨੇਹੇ ਭਜਵਾਏ ਜਾ ਰਹੇ ਔਰ ਇਹ ਨੀਚਤਾ ਦੀਆਂ ਹੱਦਾਂ ਪਾਰ, ਇਨਾ ਘਟੀਆ ਇਨਾ ਥੱਲੇ ਵਿਰਸਾ ਸਿੰਘ ਗਿਰੂਗਾ ਕਦੇ ਸੋਚਿਆ ਨਹੀਂ ਸੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਜਿਨਾਂ ਨੇ ਮੈਨੂੰ ਪੜਾਇਆ ਮੈਨੂੰ ਮੁਕਤਸਰ ਸਾਹਿਬ ਹੈਡ ਗ੍ਰੰਥੀ ਬਣਾਇਆ ਮੈਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਸੇਵਾ ਸੌਂਪੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਇਸ ਨਾਚੀਜ਼ ਨੂੰ ਸੇਵਾ ਸੌਂਪੀ ਸਿੱਖ ਸੰਪਰਦਾਵਾਂ ਜਥੇਬੰਦੀਆਂ ਧਾਰਮਿਕ ਸਭਾ ਸੁਸਾਇਟੀਆਂ ਨੇ ਮੇਰੇ ਸਿਰ ਤੇ ਪੱਗ ਰੱਖੀ ਔਰ ਮੈਂ ਉਹਨਾਂ ਨੂੰ ਇਹ ਮਾਣ ਦੇ ਨਾਲ ਕਹਿੰਦਾ ਕਿ ਤੁਹਾਡੀ ਰੱਖੀ ਪੱਗ ਨੂੰ ਮੈ ਬੇਦਾਗ ਆਪਣੇ ਘਰ ਲੈ ਕੇ ਜਾ ਰਿਹਾ ਇਹਨੂੰ ਦਾਗ ਨਹੀਂ ਲੱਗਣ ਦਿੱਤਾ ਜਦੋਂ ਮੇਰੇ ਤੇ ਬੀਜੇਪੀ ਤੇ ਆਰਐਸਐਸ ਦੇ ਦੱਲੇ ਵਰਗੇ ਇਲਜ਼ਾਮ ਲਾਉਣ ਦਾ ਜਿਹੜਾ ਨਾਪਾਕ ਕੋਸ਼ਿਸ਼ ਉਹਵੀ ਅਸਫਲ ਰਹੀ ਤੇ ਹੁਣ ਉਹ ਘਟੀਆ ਦਰਜੈ ਦੀਆਂ ਹਰਕਤਾਂ ਜਿਹੜੀਆਂ ਉਹ ਕਰ ਰਿਹਾ ਬਸ ਮੈਂ ਆਪਣੀ ਕੌਮ ਨੂੰ ਜਾਣਕਾਰੀ ਦੇਣੀ ਸੀ ਔਰ ਮੈਂ ਆਪਣੀ ਕੌਮ ਤੋਂ ਮਾਫੀ ਮੰਗਦਾ ਇਹ ਸੇਵਾ ਦੌਰਾਨ ਜੇ ਕਿਤੇ ਮੈਥੋਂ ਕੋਈ ਗਲਤੀ ਹੋਈ ਹੋਵੇ ਮੈਥੋਂ ਕੋਈ ਕਿਸੇ ਪ੍ਰਤੀ ਮਾੜਾ ਲਫਜ਼ ਬੋਲਿਆ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੇਰੀ ਸੰਸਥਾ ਮੈਂ ਆਪਣੀ ਸੰਸਥਾ ਦਾ ਹਮੇਸ਼ਾ ਵਫਾਦਾਰ ਰਹੂੰਗਾ
Author: Gurbhej Singh Anandpuri
ਮੁੱਖ ਸੰਪਾਦਕ