ਮੈਂ ਜਥੇਦਾਰ ਹਰਪ੍ਰੀਤ ਸਿੰਘ ਦੇ ਅਸਤੀਫੇ ਤੋਂ ਦੁਖੀ ਹਾਂ-
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
ਮੈਨੂੰ ਇਕ ਫੇਸਬੁਕ ਦੋਸਤ ਨੇ ਦਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਵਲਟੋਹੇ ਦੇ ਕਪਟੀ ਬਿਆਨਾਂ ਕਾਰਣ ਨਿਰਾਸ਼ ਹਨ।ਉਸ ਤੋਂ ਬਾਅਦ ਮੈਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਫੋਨ ਲਗਾ ਲਿਆ। ਪਾਠਕਾਂ ਨੂੰ ਯਾਦ ਕਰਵਾ ਦੇਵਾਂ ਉਨ੍ਹਾਂ ਨੇ ਜਦੋਂ ਦਮਦਮਾ ਸਾਹਿਬ ਇਤਿਹਾਸਕ ਕਾਨਫਰੰਸ ਬੁਲਾਈ ਸੀ ਮੈਂ ਵੀ ਉਸ ਵਿਚ ਬੁਲਾਰਾ ਸੀ। ਉਸ ਤੋਂ ਪਹਿਲਾਂ ਕਾਨਫਰੰਸ ਦੀ ਤਿਆਰੀ ਲਈ ਜਥੇਦਾਰ ਜੀ ਨਾਲ ਦੋ ਘੰਟੇ ਮੀਟਿੰਗ ਵੀ ਹੋਈ ਸੀ।
ਸਿੰਘ ਸਾਹਿਬ ਦਾ ਵਿਚਾਰ, ਬੋਲਣ ਦਾ ਸਲੀਕਾ ਬਹੁਤ ਪ੍ਰਭਾਵਸ਼ਾਲੀ ਦਿਲ ਖਿਚਵਾਂ ਹੈ।ਮੈਂ ਉਨ੍ਹਾਂ ਤੋਂ ਪ੍ਰਭਾਵਿਤ ਹਾਂ।ਮੈਂ ਹੁਣ ਉਹਨਾਂ ਦਸਿਆ ਸੀ ਕਿ ਸਰਦਾਰ ਗੁਰਤੇਜ ਆਈਏਐਸ, ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ,ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ, ਡਾਕਟਰ ਪਰਮਜੀਤ ਸਿੰਘ ਮਾਨਸਾ ਮੇਰੇ ਸਮੇਤ ਤੁਹਾਡੇ ਹਕ ਵਿਚ ਹਾਂ।ਤੁਹਾਡੀ ਢਾਲ ਬਣਕੇ ਖਲੋਤੇ ਹਾਂ। ਸਾਨੂੰ ਤੇ ਖਾਲਸਾ ਪੰਥ ਨੂੰ ਤੁਹਾਡੇ ਤੋਂ ਆਸ ਹੈ ਕਿ ਤੁਸੀਂ ਪੰਥ ਦੀ ਝੋਲੀ ਵਿਚ ਅਕਾਲੀ ਦਲ ਨੂੰ ਪੁਨਰ ਜਾਗਰਿਤ ਕਰਕੇ ਪਾਉਗੇ।ਪੰਥਕ ਇਕਠ ਵਿਚ ਸਿਖ ਪੰਥ ਨੂੰ ਸੇਧ ਦੇਵੋਗੇ।ਉਹ ਹਾਂ ਵਿਚ ਤੇ ਸ਼ੁਕਰੀਆ ਕਹਿਕੇ ਜੁਆਬ ਦਿੰਦੇ ਰਹੇ।ਉਹ ਬਹੁਤ ਰੁਦਨ ਵਿਚ ,ਉਦਾਸ ਸਨ,ਨਿਰਾਸ਼ ਸਨ।ਉਨ੍ਹਾਂ ਦੀ ਅਵਾਜ਼ ਸਭ ਦਸ ਰਹੀ ਸੀ।ਮੈਂ ਫਤਹਿ ਬੁਲਾਕੇ ਫੋਨ ਬੰਦ ਕਰ ਦਿਤਾ।
ਉਸ ਤੋਂ ਅਧੇ ਘੰਟੇ ਬਾਅਦ ਖਬਰ ਆ ਗਈ ਕਿ ਜਥੇਦਾਰ ਜੀ ਨੇ ਅਸਤੀਫਾ ਦੇ ਦਿਤਾ ਕਿ ਬਾਦਲਕਿਆਂ ਵਲੋਂ ਧਮਕੀਆਂ ਆਈਆਂ ਹਨ,ਵਲਟੋਹਾ ਸ਼ਰੇਆਮ ਤੌਹੀਨ ਕਰ ਰਿਹਾ।ਜਥੇਦਾਰ ਨੇ ਜਿਸ ਮਹਾਨ ਪੰਥ ਦੀ ਜਿੰਮੇਵਾਰੀ ਸੰਭਾਲਣੀ ਸੀ ਉਹ ਧਮਕੀਆਂ ਕਾਰਣ ਦਹਿਸ਼ਤ ਵਿਚ ਤੇ ਪਰੇਸ਼ਾਨ ਸਨ।
ਮੈਂ ਹੈਰਾਨ ਵੀ ਸਾਂ ਤੇ ਦੁਖੀ ਵੀ ਸਾਂ ਸਾਡੇ ਇਸ ਜਥੇਦਾਰ ਨੂੰ ਏਨਾ ਕਮਜੋਰ ਨਹੀਂ ਹੋਣਾ ਚਾਹੀਦਾ।ਉਹਨਾਂ ਨੂੰ ਅਕਾਲੀ ਦਲ ਦੀ ਸਿਰਜਣਾ ਦੀ ਅਗਵਾਈ ਕਰਨੀ ਚਾਹੀਦੀ ਹੈ।ਮੈਂ ਇਸ ਤੋਂ ਵੀ ਦੁਖੀ ਹਾਂ ਕਿ ਸਾਰੇ ਬਾਦਲ ਦਲ ਵਿਚ ਸਿਖ ਨੈਤਕਿਤਾ ਦਾ ਅੰਸ਼ ਮੁਕ ਗਿਆ।ਜਮੀਰਾਂ ਵਿਕ ਗਈਆਂ ਹਨ।ਕੀ ਅਕਾਲੀ ਇਹ ਹੁੰਦੇ ਹਨ ਕਿ ਆਪਣੇ ਜਥੇਦਾਰ ਦਾ ਅਪਮਾਨ ਸਹਿਣ ਕਰਨ।ਕੀ ਤੁਸੀਂ ਪੰਥ ਨਾਲੋਂ ਨਾਤਾ ਤੋੜ ਲਿਆ ਹੈ?
ਜਥੇਦਾਰ ਜੀ ਗੁਰੂ ਸਾਹਿਬ ਦੇ ਚਾਰ ਬਚੇ ਸ਼ਹੀਦ ਹੋ ਗਏ ਪੰਥ ਲਈ ਉਨਾਂ ਨੇ ਧਾੜਵੀ ਮੁਗਲ ਸਤਾ ਦੀ ਦਹਿਸ਼ਤ ਨਹੀਂ ਕਬੂਲੀ। ਔਰੰਗਜੇਬ ਨੂੰ ਲਲਕਾਰਿਆ ਕਿ ਕੁੰਡਲੀਆਂ ਵਾਲਾ ਸਪ ਅਜੇ ਜਿਉਂਦਾ ਹੈ।
ਗੁਰੂ ਸਾਹਿਬ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਕੇ ਪੰਥ ਦੀ ਝੋਲੀ ਵਿਚ ਖਾਲਸਾ ਰਾਜ ਪਾਇਆ।ਗੁਰੂ ਪੰਥ ਤਾਂ ਤੁਹਾਡੇ ਤੋਂ ਅਕਾਲੀ ਦਲ ਦੀ ਸਿਰਜਣਾ ਮੰਗ ਰਿਹਾ।ਜਿਸ ਪੰਥ ਦਾ ਮਹਾਨ ਇਤਿਹਾਸ ਹੋਵੇ ਜੋ ਗੁਰੂ ਦੇ ਸ਼ੇਰਾਂ ਦੀ ਕੌਮ ਹੋ ਵੇ ਉਸਦਾ ਜਥੇਦਾਰ ਕਮਜੋਰ ਨਹੀਂ ਹੋਣਾ ਚਾਹੀਦਾ।ਪੰਥ ਵਿਰੋਧੀ ਤਾਕਤਾਂ ਨੂੰ ਕਟਹਿਰੇ ਵਿਚ ਖੜਾ ਕਰੋ।ਨਾ ਕਿ ਆਪ ਅਸਤੀਫਾ ਦੇਕੇ ਪੰਥ ਦੇ ਮਿਸ਼ਨ ਤੋਂ ਕਿਨਾਰਾ ਕਰੋ।
ਤੁਹਾਡੇ ਸਿਰ ਵਡੀਆਂ ਪੰਥਕ ਜਿੰਮੇਵਾਰੀਆਂ ਹਨ।ਮੈਦਾਨ ਛਡਕੇ ਭਜਣਾ ਹੈ ਜਾਂ ਸ਼ੇਰਾਂ ਦੀ ਕੌਮ ਸਿਖ ਪੰਥ ਦੀ ਅਗਵਾਈ ਕਰਕੇ ਗੁਰੂ ਦੀ ਨਜਰ ਵਿਚ ਪਾਰ ਉਤਰਨਾ ਹੈ ਕਿ ਇਤਿਹਾਸ ਵਿਚ ਤੁਹਾਡਾ ਨਾਮ ਚਮਕ ਸਕੇ।ਅਸੀਂ ਸਿੰਘ ਸਾਹਿਬਾਨ ਦੀ ਪੰਥਕ ਦੇਣ ਉਪਰ ਮਾਣ ਕਰ ਸਕੀਏ। ਅਸੀਂ ਇਹੀ ਬੇਨਤੀ ਕਰਾਂਗੇ ਤੁਹਾਡੀ ਰੂਹ ਤੁਹਾਡੀ ਜੱਜ ਹੈ ਜਿਸਨੂੰ ਜਮੀਰ ਆਖਦੇ ਹਨ,ਉਸ ਨਾਲ ਵਿਚਾਰ ਕਰੋ ਕਿਤੇ ਤੁਸੀਂ ਅਸਤੀਫਾ ਦੇਕੇ ਪੰਥ ਨੂੰ ਨਿਰਾਸ਼ ਤਾਂ ਨਹੀਂ ਕੀਤਾ? ਪੰਥ ਤਾਂ ਬਾਦਲਕਿਆਂ ਨੂੰ ਨਕਾਰ ਕੇ ਜਿੰਮੇਵਾਰੀ ਨਿਭਾ ਗਿਆ।ਤੁਸੀਂ ਹੁਣ ਪੰਥ ਦੀ ਜਿੰਮੇਵਾਰੀ ਸਮਝੋ ਜਿਸ ਦੀ ਤੁਹਾਡੇ ਤੋਂ ਆਸ ਰਖੀ ਬੈਠਾ ਹੈ ਕਿ ਸਾਡੀ ਝੋਲੀ ਵਿਚ ਗੁਰਸਿਧਾਂਤ ਨੂੰ ਸਮਰਪਿਤ ਅਕਾਲੀ ਦਲ ਪਾਉ।
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
Author: Gurbhej Singh Anandpuri
ਮੁੱਖ ਸੰਪਾਦਕ