Home » ਧਾਰਮਿਕ » ਵਿਰਸਾ ਸਿੰਘ ਵਲਟੋਹਾ ਤੇ ਬਾਦਲ ਜੁੰਡਲੀ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗਾ ਖ਼ਾਲਸਾ ਪੰਥ, ਜਥੇਦਾਰਾਂ ਦਾ ਵਾਲ ਵਿੰਗਾ ਨਹੀਂ ਹੋਣ ਦਿਆਂਗੇ : ਫੈਡਰੇਸ਼ਨ ਭਿੰਡਰਾਂਵਾਲਾ

ਵਿਰਸਾ ਸਿੰਘ ਵਲਟੋਹਾ ਤੇ ਬਾਦਲ ਜੁੰਡਲੀ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰੇਗਾ ਖ਼ਾਲਸਾ ਪੰਥ, ਜਥੇਦਾਰਾਂ ਦਾ ਵਾਲ ਵਿੰਗਾ ਨਹੀਂ ਹੋਣ ਦਿਆਂਗੇ : ਫੈਡਰੇਸ਼ਨ ਭਿੰਡਰਾਂਵਾਲਾ

61 Views

ਅੰਮ੍ਰਿਤਸਰ 17 ਅਕਤੂਬਰ ( ਸੋਧ ਸਿੰਘ ਬਾਜ ) ਪੰਥ ਦੋਖੀ ਵਿਰਸਾ ਸਿੰਘ ਵਲਟੋਹਾ ਅਤੇ ਉਸ ਦੇ ਹਮਾਇਤੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉੱਤੇ ਨਿੱਜਤਾ ਦੀਆਂ ਹੱਦਾਂ ਪਾਰ ਕਰਦਿਆਂ ਸ਼ਬਦੀ ਹਮਲੇ ਕਰਨੇ, ਮਾਰਨ ਦੀਆਂ ਧਮਕੀਆਂ ਦੇਣਾ, ਉਹਨਾਂ ਦੀਆਂ ਧੀਆਂ ਨੂੰ ਨੰਗਾ ਕਰਨ ਬਾਰੇ ਕਹਿਣਾ ਅਤੇ ਸਿੱਖੀ ਸਿਧਾਂਤਾਂ ਤੋਂ ਉਲਟ ਜਾਂਦਿਆਂ ਸਿੰਘ ਸਾਹਿਬ ਦੀ ਜਾਤ ਪਰਖਣੀ ਮੰਦਾ ਬੋਲਣਾ ਤੇ ਜਥੇਦਾਰਾਂ ਦੀ ਲਗਾਤਾਰ ਕਿਰਦਾਰਕੁਸ਼ੀ ਕਰਨ ਦੇ ਸੰਬੰਧ ਵਿੱਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਵਿਰਸਾ ਸਿੰਘ ਵਲਟੋਹਾ ਦੀ ਸਖ਼ਤ ਸ਼ਬਦਾਂ ਵਿੱਚ ਕਰੜੀ ਨਿੰਦਾ ਕੀਤੀ ਹੈ। ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਮੌਜੂਦਾ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਸੀਂ ਸਿੰਘ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ‘ਚ ਖੜ੍ਹੇ ਹਾਂ ਤੇ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿਆਂਗੇ ਤੇ ਵਿਰਸਾ ਸਿੰਘ ਵਲਟੋਹਾ ਅਤੇ ਉਸ ਦੇ ਗੁੰਡਿਆਂ ਖ਼ਿਲਾਫ਼ ਡੱਟ ਕੇ ਟੱਕਰ ਲਵਾਂਗੇ। ਬਾਦਲ ਦਲ ਨੇ ਖ਼ਾਲਸਾ ਪੰਥ ਵਿਰੁੱਧ ਜੰਗ ਸ਼ੁਰੂ ਕਰ ਦਿੱਤੀ ਹੈ ਤੇ ਪਾਪ ਦੀ ਇਸ ਜੰਝ ਨੂੰ ਖਾਲਸਾ ਪੰਥ ਮਲੀਆਮੇਟ ਕਰ ਦੇਵੇਗਾ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਬਾਦਲ ਦਲ ਦੀ ਗੁੰਡਾਗਰਦੀ ਖਿਲਾਫ ਹੁਣ ਦੋ-ਦੋ ਹੱਥ ਕਰਨ ਦਾ ਸਮਾਂ ਆ ਗਿਆ ਹੈ। ਤਨਖਾਹੀਆ ਐਲਾਨੇ ਸੁਖਬੀਰ ਸਿੰਘ ਬਾਦਲ ਨੂੰ ਬਚਾਉਣ ਲਈ ਵਿਰਸਾ ਸਿੰਘ ਵਲਟੋਹਾ ਅਤੇ ਬਾਦਲ ਜੁੰਡਲੀ ਨੇ ਖਾਲਸਾ ਪੰਥ ਦੀ ਪੱਗ ਨੂੰ ਹੱਥ ਪਾਉਣ ਦਾ ਯਤਨ ਕੀਤਾ ਹੈ, ਤਖਤਾਂ ਦੇ ਜਥੇਦਾਰਾਂ ਨੂੰ ਅਸਤੀਫਾ ਦੇਣ ‘ਤੇ ਮਜਬੂਰ ਕਰ ਦਿੱਤਾ ਹੈ। ਉਹਨਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਤੇ ਕੌਮ ਦੀ ਸੱਚੀ-ਸੁੱਚੀ ਅਗਵਾਈ ਕਰਨ। ਇਸ ਸਮੇਂ ਖਾਲਸਾ ਪੰਥ ਬੜੇ ਔਖੇ ਪੜਾਵਾਂ ਵਿੱਚੋਂ ਗੁਜਰ ਰਿਹਾ ਹੈ, ਬਾਦਲ ਦਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਇਸ ਸਮੇਂ ਜਦੋਂ ਵੱਡੇ ਦੇਸ਼ਾਂ ਦੀਆਂ ਨਜ਼ਰਾਂ ਸਿੱਖਾਂ ਉੱਤੇ ਟਿਕੀਆਂ ਹੋਈਆਂ ਹਨ, ਖ਼ਾਲਿਸਤਾਨ ਦਾ ਰਾਹ ਖੁੱਲ੍ਹ ਰਿਹਾ ਹੈ ਤਾਂ ਬਾਦਲ ਦਲੀਆਂ ਨੇ ਇੱਕ ਸਾਜਿਸ਼ ਤਹਿਤ ਭਾਰਤੀ ਹਕੂਮਤ ਅਤੇ ਆਪਣੇ ਆਕਾਵਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦਾ ਹੁਕਮ ਵਜਾਉਂਦਿਆਂ ਸਿੱਖ ਕੌਮ ਵਿੱਚ ਖਾਨਾਜੰਗੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਤਖਤਾਂ ਦੇ ਨਿਜ਼ਾਮ ਨੂੰ ਬਦਲਣ ਦੀ ਲੋੜ ਹੈ, ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਆਪਣੇ ਸਿਆਸੀ ਮੁਫਾਦਾਂ ਲਈ ਜਥੇਦਾਰਾਂ ਨੂੰ ਵਰਤਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਭਾਰੀ ਸੱਟ ਮਾਰਦਾ ਹੈ। ਫੈਡਰੇਸ਼ਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਜਥੇਦਾਰ ਸਾਹਿਬ ਜੀ ਤੁਸੀਂ ਅਸਤੀਫ਼ੇ ਨਾ ਦੇਵੋ, ਸਗੋਂ ਗੁਰਮਤਾ ਕਰਕੇ ਸੁਖਬੀਰ ਬਾਦਲ ਤੇ ਵਿਰਸਾ ਵਲਟੋਹਾ ਨੂੰ ਪੰਥ ‘ਚੋਂ ਛੇਕ ਦੇਵੋ, ਕੂੜ ਅਤੇ ਝੂਠ ਖਿਲਾਫ ਧਰਮ ਯੁੱਧ ਲੜਨ ਦਾ ਸਮਾਂ ਹੈ। ਸਿਧਾਂਤਹੀਣ ਅਤੇ ਘਟੀਆ ਕਿਸਮ ਦੇ ਇਹਨਾਂ ਅਕਾਲੀਆਂ ਵਿਰੁੱਧ ਇਸ ਲੜਾਈ ਵਿੱਚ ਹਰ ਸੱਚਾ ਸਿੱਖ ਜਥੇਦਾਰਾਂ ਦਾ ਪੂਰਨ ਸਾਥ ਦੇਵੇਗਾ। ਨਾ ਬਾਬਰ ਰਿਹਾ, ਨਾ ਅਬਦਾਲੀ ਤੇ ਨਾਹੀ ਬਾਦਲਕੇ ਰਹਿਣਗੇ। ਖ਼ਾਲਸਾ ਪੰਥ ਦੇ ਡੰਕੇ ਵੱਜਦੇ ਰਹਿਣਗੇ। ਭਾਈ ਬਲਵੰਤ ਸਿੰਘ ਗੋਪਾਲਾ ਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਥ ਅਤੇ ਪੰਜਾਬ ਦਾ ਗਦਾਰ ਹੈ ਤੇ ਬਾਦਲ ਜੁੰਡਲੀ ਸੁਖਬੀਰ ਬਾਦਲ ਨੂੰ ਬਚਾਉਣ ਲਈ ਪੱਬਾਂ ਭਾਰ ਹੋਈ ਫਿਰਦੀ ਹੈ। ਉਹਨਾਂ ਕਿਹਾ ਕਿ ਜਥੇਦਾਰ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਸੁਖਬੀਰ ਸਿੰਘ ਬਾਦਲ ਉੱਤੇ ਕਾਰਵਾਈ ਕਰਨ ਅਤੇ ਉਸਨੂੰ ਖਾਲਸਾ ਪੰਥ ਵਿੱਚੋਂ ਛੇਕਣ। ਸਤਿਕਾਰਯੋਗ ਜਥੇਦਾਰੋ, ਤਗੜੇ ਹੋ ਜਾਓ, ਬਾਦਲਾਂ ਦਾ ਅੰਤ ਨੇੜੇ ਹੈ। ਉਹਨਾਂ ਕਿਹਾ ਕਿ ਪੁਰਾਤਨ ਸਮੇਂ ‘ਚ ਅਕਾਲੀ ਬੇਗਾਨਿਆਂ ਦੀਆਂ ਵੀ ਧੀਆਂ-ਭੈਣਾਂ ਬਚਾਉਂਦੇ ਹੁੰਦੇ ਸੀ, ਪਰ ਹੁਣ ਬਾਦਲਕੇ ਪੰਥਕ ਸੋਚ ਦੇ ਧਾਰਨੀ ਗੁਰਸਿੱਖਾਂ ਦੀਆਂ ਧੀਆਂ-ਭੈਣਾਂ ਨੂੰ ਨਹੀਂ ਬਖਸ਼ ਰਹੇ। ਬਾਦਲ ਦਲੀਏ, ਜਥੇਦਾਰਾਂ ਨੂੰ ਆਪਣੇ ਨੌਕਰ ਸਮਝਦੇ ਹਨ। ਪੰਥਕ ਸੋਚ ਦੇ ਧਾਰਨੀ ਗੁਰਸਿੱਖਾਂ ਦਾ ਸ਼੍ਰੋਮਣੀ ਕਮੇਟੀ ਅਤੇ ਬਾਦਲ ਦਲ ‘ਚ ਗਲ ਘੁੱਟਿਆ ਜਾਂਦਾ ਹੈ। ਬਾਦਲ ਦਲ ਦੀ ਗਾਲੀ-ਗਲੋਚ ਗੁੰਡਾ ਬ੍ਰਿਗੇਡ ਹੁਣ ਜਥੇਦਾਰਾਂ ਨੂੰ ਵੀ ਨਹੀਂ ਬਖਸ਼ ਰਹੀ। ਹਰ ਬੰਦਾ ਆਪਣੀ ਤਾਂ ਸਹਾਰ ਲੈਂਦਾ, ਪਰ ਧੀਆਂ-ਭੈਣਾਂ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ। ਜਥੇਦਾਰ ਹਰਪ੍ਰੀਤ ਸਿੰਘ ਉੱਤੇ ਜੋ ਬੀਤ ਰਹੀ ਹੋਵੇਗੀ, ਅਸੀਂ ਸਮਝ ਸਕਦੇ ਹਾਂ। ਬਾਦਲ ਦਲ ਇੱਕ ਗੰਦਾ ਟੋਲਾ ਹੈ। ਜਥੇਦਾਰ ਹਰਪ੍ਰੀਤ ਸਿੰਘ ਦੀਆਂ ਧੀਆਂ ਸਮੁੱਚੇ ਪੰਥ ਦੀਆਂ ਧੀਆਂ ਹਨ। ਬਾਦਲ ਦਲੀਏ ਤੇ ਵਿਰਸਾ ਵਲਟੋਹਾ ਨੇ ਜੇਕਰ ਉਹਨਾਂ ਵੱਲ ਕੈਰੀ ਅੱਖ ਨਾਲ ਵੀ ਵੇਖਿਆ ਤਾਂ ਪੰਥ ਬਖਸ਼ੇਗਾ ਨਹੀਂ। ਮਾਨਸਿਕ ਸੰਤਾਪ, ਸਰੀਰਕ ਤਸ਼ੱਦਦ ਨਾਲੋਂ ਵੀ ਕਿਤੇ ਵੱਧ ਪੀੜ ਦਿੰਦਾ ਹੈ। ਉਹਨਾਂ ਕਿਹਾ ਕਿ ਅਖੌਤੀ ਅਕਾਲੀਆਂ ਨੇ ਸੰਤ ਭਿੰਡਰਾਂਵਾਲਿਆਂ ਨੂੰ ਵੀ ਬਹੁਤ ਮਾਨਸਿਕ ਸੰਤਾਪ ਦਿੱਤਾ ਸੀ, ਉਹਨਾਂ ਨੂੰ ਮਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਭਾਈ ਸੁਰਿੰਦਰ ਸਿੰਘ ਸੋਢੀ ਨੂੰ ਸ਼ਹੀਦ ਕਰਵਾ ਦਿੱਤਾ, ਮੰਜੀ ਸਾਹਿਬ ਬੋਲਣ ‘ਤੇ ਪਾਬੰਦੀ ਲਾ ਦਿੱਤੀ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵਿਰਸਾ ਸਿੰਘ ਵਲਟੋਹਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਵੀਂ ਘਰ ਜਾ ਕੇ ਧਮਕਾ ਚੁੱਕਾ ਹੈ ਕਿ ਜੇਕਰ ਤੁਸੀਂ ਬਾਦਲਾਂ ਵਿਰੁੱਧ ਕੋਈ ਫੈਸਲਾ ਦਿੱਤਾ ਤਾਂ ਉਹ ਖੰਡਾ ਖੜਕਾਵੇਗਾ ਤੇ ਉਹਨਾਂ ਦੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀ ਨਿਸ਼ਾਨਾ ਬਣਾਉਣ ਦਾ ਉਸ ਨੇ ਇਸ਼ਾਰਾ ਕੀਤਾ। ਫੈਡਰੇਸ਼ਨ ਭਿੰਡਰਾਂਵਾਲਾ ਦੇ ਦੋਵਾਂ ਆਗੂਆਂ ਨੇ ਕਿਹਾ ਕਿ ਜੇਕਰ ਬਾਦਲ ਦਲ ਦੇ ਗੁੰਡਿਆਂ ਨੇ ਜਥੇਦਾਰਾਂ ਦਾ ਨੁਕਸਾਨ ਕਰਨਾ ਚਾਹਿਆ ਤਾਂ ਸਾਡੀਆਂ ਕਿਰਪਾਨਾਂ ਮਿਆਨ ‘ਚੋਂ ਬਾਹਰ ਆ ਜਾਣਗੀਆਂ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?