*ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥੪॥(੭੫੭)*
*ਗੁਰਬਾਣੀ ਦੀਆਂ ਪੰਗਤੀਆਂ ਦਾ ਪਾਠ ਕਰਦੀ ਪ੍ਰਭ ਕੌਰ ਦੀ ਅਚਾਨਕ ਬਾਹਰੋਂ ਆ ਰਹੀਆਂ ਭਿਆਨਕ ਦਿਲ ਕੰਬਾਊ ਅਵਾਜ਼ਾਂ,*
.*…..ਮਾਰੋ, ਲੁਟੋ, ਕਿਸੇ ਨੂੰ ਜ਼ਿੰਦਾ ਰਹਿਣ ਨ ਦਿਓ,……*
*ਨੇ ਉਸ ਨੂੰ ਆਪਣੇ ਮਿੱਟੀ ਦੇ ਕੱਚੇ ਮਕਾਨ ਦੀ ਛੱਤ ਤੇ ਚੜ੍ਹ ਕੇ ਦੂਰੋਂ ਆ ਰਹੀਆਂ ਇਨ੍ਹਾਂ ਅਵਾਜ਼ਾਂ ਨੂੰ ਲੱਭਣ ਲਈ ਮਜਬੂਰ ਕਰ ਦਿੱਤਾ॥*
*ਪਰ ਇਹ ਕੀ ਉਸ ਨੂੰ ਥੋੜ੍ਹੀ ਦੂਰ ਤੇ ਹੀ ਅੱਗ ਲਗੀ ਨਜ਼ਰ ਆ ਰਹੀ ਸੀ!!!!*
*ਅੱਤੇ ਆਪਣਾ ਆਪ ਸੰਭਾਲਣ ਤੋਂ ਪਹਿਲਾਂ ਹੀ ਠਾ!!!!ਠਾਠਾ!!!ਦੀਆਂ ਅਵਾਜ਼ਾਂ ਨਾਲ ਸਾਰਾ ਪਿੰਡ ਹੀ ਗੂੰਜਣ ਲਗ ਪਿਆ॥*
*ਪਹਿਲੀ ਵਾਰ ਹੋਈ ਅਚਨਚੇਤ ਇਸ ਅਣਪਛਾਤੀ ਗੋਲਾ ਬਾਰੀ ਨਾਲ ਪ੍ਰਭ ਕੌਰ ਹੁਣ ਘਰ ਦੇ ਜੀਆਂ ਨੂੰ ਭਾਲਦੀ ਥਲੇ ਕਮਰਿਆਂ ਵਲ ਝੱਲਿਆਂ ਵਾਂਗ ਘਰ ਦੇ ਜੀਆਂ ਨੂੰ ਅਵਾਜ਼ਾਂ ਮਾਰ ਰਹੀ ਸੀ॥*
*ਕੁੱਝ ਪਲਾਂ ਵਿਚ ਹੀ ਸੱਭ ਕੁੱਝ ਸਮਝ ਆ ਗਿਆ ਜਦੋਂ ਘਰ ਦੇ ਬਜ਼ੁਰਗਾਂ ਨੇ ਕਿਹਾ …… ਸਾਰੇ ਇਥੋਂ ਭੱਜ ਜਾਈਏ ਪਿੰਡ ਨੂੰ ਕਬਾਇਲੀਆਂ ਨੇ ਘੇਰ ਲਿਆ ਹੈ…….*
*ਹੁਣ ਜੋ ਵੀ ਹੋਵੇ ਧਾੜਵੀਆਂ ਦੇ ਹੱਥ ਜ਼ਿੰਦਾ ਨਹੀਂ ਆਉਣਾ!!!*
*ਪਰ ਕੋਲ ਕੋਈ ਹਥਿਆਰ ਵੀ ਤਾਂ ਨਹੀਂ ਸੀ!!!!*
*ਤਲਵਾਰਾਂ!!! ਬੰਦੂਕਾਂ ਦਾ ਮੁਕਾਬਲਾ ਨਹੀਂ ਕਰ ਸਕਦੀਆਂ!!!*
*ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ!!!*
*ਤਲਵਾਰਾਂ ਲਿਸ਼ਕਾਉਂਦੇ ਪਿੰਡ ਦੇ ਸਿੱਖ ਨੌਜੁਆਨ , ਧਾੜਵੀਆਂ ਵੱਲ ਦੌੜ ਪਏ ਅੱਤੇ ਆਪਣੇ ਹੱਥੀਂ ਜੁਆਨ ਬਚੀਆਂ ਨੂੰ ਧਾੜਵੀਆਂ ਦੇ ਨਾਪਾਕ ਹੱਥਾਂ ਵਿਚ ਜਾਣ ਤੋਂ ਪਹਿਲਾਂ ਸ਼ਹੀਦ ਕਰ ਦਿੱਤਾ!!!*
*ਅੱਤੇ ਕੁੱਝ ਪਲਾਂ ਵਿਚ ਹੀ ਆਪ ਵੀ ਸ਼ਹੀਦ ਹੋ ਗਏ॥*
*ਪ੍ਰਭ ਕੌਰ ਹਾਲੀ ਇਹ ਕੁੱਝ ਅੱਖਾਂ ਸਾਹਮਣੇ ਹੁੰਦਾ ਵੇਖ ਥੰਮੀ ਨਹੀਂ ਸੀ ਕਿ ਧਾੜਵੀ ਹੁਣ ਪਿੰਡ ਵਿਚ ਆ ਚੁੱਕੇ ਸਨ!!!!!*
*ਚੀਖ ਚਿਹਾੜਾ ਹਰ ਪਾਸੇ !!!!!!* *ਦੇਖਿਦਆਂ ਦੇਖਿਦਿਆਂ ਲਾਸ਼ਾਂ ਹੀ ਲਾਸ਼ਾਂ ਨਾਲ ਪਿੰਡ ਦੀਆਂ ਗਲੀਆਂ ਭਰ ਗਈਆਂ!!!!*
*ਪ੍ਰਭ ਕੌਰ ਆਪਣੇ ਪਤੀ, ਦੇਵਰ, ਜੇਠ ਦੀਆਂ ਲੋਥਾਂ ਦੇਖ ਸੰਭਲ ਨਹੀਂ ਸੀ ਰਹੀ ਪਰ ਧਾੜਵੀ ਤਾਂ ਉਸ ਤੇ ਮਾੜੀ ਨਜ਼ਰ ਰੱਖੇ ਸਨ!!!*
*ਉਸ ਨੂੰ ਆਪਣੇ ਨਾਲ ਲੈ ਜਾਣ ਲਈ ਜ਼ਬਰਦਸਤੀ ਕਰਨ ਲਗੇ ਤਾਂ ਬੁੱਤ ਬਣੀ ਪ੍ਰਭ ਕੌਰ ਅਚਾਨਕ …. ਵੀਰਤਾ ਦੀ ਮੂਰਤ ਬਣ ਗਈ!!!!*
*ਲਗੀ ਧਾੜਵੀਆਂ ਨੂੰ ਮਿੰਨਤਾਂ ਕਰਨ ਮੈਨੂੰ ਜ਼ਰੂਰ ਲੈ ਜਾਉ*
*ਪਰ ਮੇਰੀ ਇਕ ਆਸ ਮੈਨੂੰ ਪੂਰੀ ਕਰਨ ਦਿਉ!!!!*
*ਮੈਂਨੂੰ ਇਨਾਂ ਘਰ ਦੇ ਜੀਆਂ ਦੀ ਲੋਥਾਂ ਦਾ ਸਸਕਾਰ ਕਰਨ ਦੀ ਆਗਿਆ ਦਿਉ!!!!!!*
*ਇਕੱਲੀ ਅਬਲਾ ਨਾਰੀ ਕੀ ਕਰ ਲਵੇਗੀ!!!! ਇਕ ਦਮ ਇਜਾਜ਼ਤ ਦੇ ਦਿੱਤੀ!!!!!*
*ਪ੍ਰਭ ਕੌਰ ਨੇ ਛੇਤੀ ਲਕੜਾਂ ਇਕਁਠੀਆਂ ਕਰ ਲਾਸਾਂਂ ਦੇ ਗਿਰਦ ਰੱਖੀਆਂ ਤੇ ਅੰਗੀਠਾ ਬਾਲ ਦਿੱਤਾ!!!!*
*ਅਰਦਾਸਾ ਸੋਦਿਆ!!!!!!!!*
*ਫੜੋ ਫੜੋ ਫੜੋ !!! ਉਹ ਅੱਗ ਵਿਚ ਸੜ੍ਹ ਰਹੀ ਹੈ!!!!*
*ਮੱਥੇ ਤੇ ਹੱਥ ਮਾਰਦੇ ਧਾੜ੍ਹਵੀ ਇਸ ਗੁਰਸਿੱਖ ਪ੍ਰਭ ਕੌਰ ਨੂੰ ਹਥ ਤੱਕ ਨ ਲਾ ਸਕੇ* *ਅੱਤੇ ਇੱਧਰ*
*ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥*
*ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ॥੭੧ {ਪੰਨਾ ੧੩੬੮}*
*ਤੇ ਪਹਿਰਾ ਦਿੰਦੀ ਪ੍ਰਭ ਕੌਰ ਆਪਣੇ ਇਸ਼ਟ ਦੇ ਸਿਦਕ ਨੂੰ ਪਾਲਦੀ ਹੋਈ ਸ਼ਹੀਦ ਹੋ ਗਈ॥*
( *ਅਜੇਹੀਆਂ ਅਨੇਕਾਂ ਘਟਨਾਵਾਂ ਅਕਤੂਬਰ ੧੯੪੭ ਵਿਚ ਜੰਮੂ ਕਸ਼ਮੀਰ ਵਿਚ ਕਬਾਇਲੀ ਹਮਲੇ ਦੌਰਾਨ ਵਪਰੀਆਂ ਸੁਣੀਆਂ ਗਈਆਂ ਇਥੇਂ ਨਾਂ ਸੰਕੇਤਕ ਵਰਤੇ ਗਏ ਹਨ*)
(ਇੰਦਰ ਬੀਰ ਸਿੰਘ ਕਸ਼ਮੀਰੀ)
Author: Gurbhej Singh Anandpuri
ਮੁੱਖ ਸੰਪਾਦਕ