Home » ਕਰੀਅਰ » ਸਿੱਖਿਆ » ਪਿਤਾ ਦੀਆਂ ਪੈੜਾਂ ‘ਤੇ ਚੱਲ ਰਹੀਆਂ ਹਰਲੀਨ – ਬਬਲੀਨ, ਜਿੱਤੇ ਤਿੰਨ ਤਮਗੇ।

ਪਿਤਾ ਦੀਆਂ ਪੈੜਾਂ ‘ਤੇ ਚੱਲ ਰਹੀਆਂ ਹਰਲੀਨ – ਬਬਲੀਨ, ਜਿੱਤੇ ਤਿੰਨ ਤਮਗੇ।

143 Views

ਸਰਹਾਲੀ ਕਲਾਂ  31 ਅਕਤੂਬਰ  ( ਸੋਧ ਸਿੰਘ ਬਾਜ ) ਬੜੂ ਸਾਹਿਬ ਦੀ ਵਿੱਦਿਅਕ ਬ੍ਰਾਂਚ ਅਕਾਲ ਅਕੈਡਮੀ ਦਦੇਹਰ ਸਾਹਿਬ ਵਿਖੇ ਪ੍ਰਾਇਮਰੀ ਤੱਕ ਦੇ ਬੱਚਿਆਂ ਦੇ ਸਕੂਲ ਪੱਧਰ ਤੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ। ਜਿਸ ਵਿਚ ਬੱਚਿਆਂ ਦੇ ਅਥਲੈਟਿਕਸ ਈਵੈਂਟ 100 ਮੀਟਰ ਦੌੜ, 200 ਮੀਟਰ ਦੌੜ, ਹਾਰਡਲ, ਗੋਲਾ ਸੁੱਟਣਾ, ਉੱਚੀ ਛਾਲ ਆਦਿ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਹਰਲੀਨ ਕੌਰ ਨੇ 100 ਮੀਟਰ ਦੌੜ ਵਿਚ ਸਿਲਵਰ ਮੈਡਲ ਜਿੱਤਿਆ, 200 ਮੀਟਰ ਦੌੜ ਵਿਚ ਵੀ ਸਿਲਵਰ ਮੈਡਲ ਜਿੱਤ ਕੇ ਦੋਵਾਂ ਈਵੈਂਟ ਵਿਚ ਜਿੱਤ ਪ੍ਰਾਪਤ ਕੀਤੀ।

ਸਪੋਰਟਸ ਐਕਟੀਵਿਟੀ ਵਿਚ ਬਬਲੀਨ ਕੌਰ ਨੇ ਐਲ ਕੇ ਜੀ ਦੇ ਬਾਲ ਪਿੱਕ ਦੌੜ ਵਿਚ ਬਰਾਊਜ਼ ਮੈਡਲ ਜਿੱਤ ਕੇ ਜਿੱਤ ਪ੍ਰਾਪਤ ਕੀਤੀ। ਜ਼ਿਕਰਯੋਗ ਹੈ ਕਿ ਹਰਲੀਨ ਕੌਰ ਤੇ ਬਬਲੀਨ ਕੌਰ ਦੇ ਪਿਤਾ ਸਰਦਾਰ ਜੁਗਰਾਜ ਸਿੰਘ ਵੀ ਮਾਰਸ਼ਲ ਆਰਟ ਵਿਚ ਅੰਤਰਰਾਸ਼ਟਰੀ ਬਰਾਊਜ਼ ਮੈਡਲ ਜੇਤੂ ਹਨ। ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਅੱਜ ਇਹਨਾਂ ਬੱਚੀਆਂ ਨੇ ਵੀ ਆਪਣੇ ਭਵਿੱਖ ਵਿਚ ਜਿੱਤਾਂ ਦਰਜ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹਨਾਂ ਮੁਕਾਬਲਿਆਂ ਵਿਚ ਦਦੇਹਰ ਸਾਹਿਬ ਦੇ ਸਾਬਕਾ ਸਰਪੰਚ ਸਵਰਣ ਸਿੰਘ, ਪ੍ਰਿੰਸੀਪਲ ਦੀਪੀਕਾ ਕੌਰ, ਸੇਵਾਦਾਰ ਵੀਰ, ਡੀ.ਪੀ.ਈ ਦਿਲਬਾਗ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਤਾ ਪਿਤਾ ਵੀ ਬੱਚਿਆਂ ਦੀ ਹੌਂਸਲਾ ਅਫਜ਼ਾਈ ਲਈ ਹਾਜ਼ਿਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?