ਮਿਲਾਨ ਇਟਲੀ 3 ਜਨਵਰੀ 2025 ( ਸਾਬੀ ਚੀਨੀਆ ) ਨਵੇਂ ਵਰ੍ਹੇ ਦੀ ਪਹਿਲੀ ਸਵੇਰ ਮੌਕੇ ਇਟਲੀ ਦੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਓ ਦੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਮਾਈ ਦੇਸਾਂ ਜੀ ਨੂੰ ਭੇਟ ਕੀਤੀਆ ਨਿਸ਼ਾਨੀਆਂ ਦੇ ਖੁੱਲੇ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੋ ਗਈਆ ॥ ਦੱਸਣਯੋਗ ਹੈ ਕਿ ਗੁਰਦੁਆਰਾ ਬੁਰਜ ਮਾਈ ਦੇਸਾ ਦਸਵੀਂ ਪਾਤਸ਼ਾਹੀ ਨੇੜੇ ਭੁੱਚੋ ਮੰਡੀ ਤੋ ਭਾਈ ਸਾਹਿਬ ਜਸਵੀਰ ਸਿੰਘ ਜੀ ਹੁਣੀ ਇੰਨੀ ਦਿਨੀ ਯੂਰਪ ਟੂਰ ਤੇ ਹਨ ਜਿੱਥੇ ਉਨਾਂ ਵੱਲੋ ਗੁਰੂ ਸਾਹਿਬ ਦੀ ਦਸਤਾਰ ਅਤੇ ਹੋਰਨਾਂ ਪੁਰਾਤਨ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਦੇ ਨਾਲ ਨਾਲ ਮਾਈ ਦੇਸਾ ਦਾ ਇਤਿਹਾਸ ਵੀ ਸੰਗਤਾਂ ਨੂੰ ਸ਼ਰਵਣ ਕਰਵਾ ਰਹੇ ਹਨ
ਭਾਈ ਸਾਹਿਬ ਨੇ ਦੱਸਿਆ ਕਿ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈ ਜਦੋਂ ਇਨਾਂ ਨਿਸ਼ਾਨੀਆਂ ਨੂੰ ਵਿਦੇਸ਼ਾਂ ਵਿੱਚ ਵੱਸਦੀ ਸੰਗਤ ਦੇ ਸੱਦੇ ਤੇ ਵਿਦੇਸ਼ੀ ਧਰਤੀ ਤੇ ਲਿਜਾਇਆ ਗਿਆ ਹੈ ਉਨਾਂ ਦੇ ਦੱਸਣ ਮੁਕਾਬਿਕ ਹਰ ਸਾਲ ਬਹੁਤ ਸਾਰੀਆਂ ਸੰਗਤਾਂ ਇੰਨਾਂ ਨਿਸ਼ਾਨੀਆਂ ਦੇ ਦਰਸ਼ਨਾਂ ਲਈ ਗੁਰਦੁਆਰਾ ਬੁਰਜ ਮਾਈ ਦੇਸਾ ਜੀ ਵਿਖੇ ਆਉਂਦੀਆਂ ਸਨ ਜਿੰਨਾਂ ਦੇ ਹੁਕਮ ਮੁਤਾਬਿਕ ਹੀ ਇੰਨਾਂ ਨਿਸ਼ਾਨੀਆਂ ਨੂੰ ਵਿਦੇਸ਼ੀ ਧਰਤੀ ਤੇ ਜੰਮੇ ਬੱਚਿਆ ਨੂੰ ਦਰਸ਼ਨ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸਮਾਗਮ ਦੇ ਸਮਾਪਤੀ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਭਾਈ ਜਸਵੀਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਜਿੱਥੇ ਸਥਾਨਿਕ ਸੰਗਤਾਂ। ਵਿਡੀ ਤਦਾਦ ਵਿੱਚ ਪਹੁੰਚੀਆਂ ਸਨ ਉੱਥੇ ਲਾਸੀਓ ਸਟੇਟ ਦੇ ਹੋਰਨਾਂ ਗੁਰਦੁਆਰਾ ਸਾਹਿਬ ਤੋਂ ਸੰਗਤ ਤੇ ਪ੍ਰਬੰਧਕ ਵੀ ਉੱਚੇ ਤੌਰ ਤੇ ਪਹੁੱਚੇ ਹੋਏ ਸਨ ॥
Author: Gurbhej Singh Anandpuri
ਮੁੱਖ ਸੰਪਾਦਕ