8 ਜਨਵਰੀ ਆਖਨ (ਜਗਦੀਸ਼ ਸਿੰਘ) ਗੁਰਦੁਆਰਾ ਸਿੰਘ ਸਭਾ ਕੈਮਨਸਿਟ ਜਰਮਨੀ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਬੜੀਆਂ ਖੁਸ਼ੀ ਪੂਰਵਕ ਨਾਲ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਹੀ ਮਨਾਇਆ ਗਆਿ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਬੱਚਿਆਂ ਨੇ ਗੁਰਬਾਣੀ ਦਾ ਰਸ਼ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਵਿੰਦਰ ਗਿੰਘ ਅਤੇ ਸੁਰਜੀਤ ਸਿੰਘ ਜੀ ਨੇ ਗੁਰ ਇਤਹਿਾਸ ਨਾਲ ਸੰਗਤਾਂ ਨੂੰ ਜੋੜਆਿ। ਛੋਟੇ ਛੋਟੇ ਬੱਚਿਆਂ ਨੇ ਮੂਲ ਮੰਤਰ ਅਤੇ ਇਤਿਹਾਸਕ ਕਵਿਤਾਵਾ ਸੁਣਾ ਕੇ ਸੰਗਤਾਂ ਨਾਲ ਸਾਂਝ ਪਾਈ । ਗੁਰਦੁਆਰਾ ਪ੍ਰਬੰਧਕ ਕਮੇਂਟੀ ਨੇ ਆਈਆ ਸਮੂਹ ਸੰਗਤਾ ਦਾ ਅਤੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌਂ ਸਮੂਹ ਸੰਗਤਾਂ ਦੇ ਸਹਯਿੋਗ ਦੇ ਨਾਲ ਮੂਲ ਨਾਨਕਸ਼ਾਹੀ ਕੈਲੰਡਰ ਜੈਕਾਰਿਆਂ ਦੀਆਂ ਗੂਂਜਾਂ ਵਿੱਚ ਰਲਿੀਜ਼ ਕੀਤਾ ਗਿਆ ਅਤੇ ਸਾਰੀਆਂ ਸੰਗਤਾਂ ਵਿਚ ਵੰਡਿਆ ਗਿਆ , ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਉਥੇ ਭਾਈ ਜਗਦੀਸ਼ ਿਸਿੰਘ ਸਿੱਖ ਸੰਦੇਸ਼ਾ ਜਰਮਨੀ ਵਾਲੇ ਜਿਨਾਂ ਨੇ ਕੈਲੰਡਰ ਤਿਆਰ ਕਰਨ ਵਿੱਚ ਦਿਨ ਰਾਤ ਦੀ ਮਿਹਨਤ ਕੀਤੀ ਉਹਨਾਂ ਨੂੰ ਕਿਹਾ ਕਿ ਅਸੀਂ ਹਰ ਸਾਲ ਹੀ ਇਸ ਕੈਲੰਡਰ ਨੂੰ ਤਿਆਰ ਕਰਨ ਵਿਚ ਆਪਦਾ ਪੂਰਾ ਸਹਿਯੋਗ ਦਿਆਗੇ ਅਤੇ ਗੁਰਦੁਆਰਾ ਸਾਹਿਬ ਵਿਖੇ ਸਾਰੇ ਦਿਨ ਦਿਹਾੜੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਮਨਾਏ ਜਾਣਗੇ। ਇਹ ਸਾਰਾ ਸਮਾਗਮ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ।
Author: Gurbhej Singh Anandpuri
ਮੁੱਖ ਸੰਪਾਦਕ