Home » ਧਾਰਮਿਕ » ਇਤਿਹਾਸ » ਕੌਮੀਂ ਹੋਂਦ ਦਾ ਸਵਾਲ

ਕੌਮੀਂ ਹੋਂਦ ਦਾ ਸਵਾਲ

42 Views

ਤਾਲਿਬਾਨ ਲੜਾਕੂ ਯੋਧੇ ਅਫਗਾਨਿਸਤਾਨ ਤੇ ਜਿੱਤ ਦੇ ਨੇੜੇ ਹਨ , ਅੱਤ ਗੁਰਬਤ ਦੀ ਜਿੰਦਗੀ ਜਿਉਂਦੇ ਹੋਏ ਸਿਰਾਂ ਤੇ ਮੜਾਸੇ ,ਤੇੜ ਸ਼ਲਵਾਰ ਕੁੜਤੇ ਤੇ ਮੋਢਿਆਂ ਤੇ ਸੰਗੀਨਾਂ ਵਾਲੀਆਂ ਫੋਟੋ ਅੱਜਕਲ ਬਹੁਤ ਟ੍ਰੇਂਡ ਵਿਚ ਹਨ, ਕਈ ਦਹਾਕਿਆਂ ਤੋਂ ਇਹਨਾਂ ਨਾਲ ਲੜਦਾ ਅਮਰੀਕਾ ਅੰਤ ਹਾਰਕੇ ਵਾਪਿਸ ਮੁੜ ਗਿਆ, ਆਪਣੇ ਕੌਮੀਂ ਮਕਸਦ ਲਈ ਜੂਝਦੇ ਇਹਨਾਂ ਸੂਰਮਿਆਂ ਦੇ ਦ੍ਰਿੜ ਇਰਾਦਿਆਂ ਵਿਚ ਭੋਰਾ ਕਮੀਂ ਨਹੀਂ ਆਈ , ਭਾਵੇਂ ਅਮਰੀਕੀ ਨੀਤੀਆਂ ਨੇ ਇਹਨਾਂ ਲੜਾਕੂਆਂ ਨੂੰ ਮਨੁੱਖਤਾ ਲਈ ਖ਼ਤਰਾ,ਜੁਲਾਮੀਂ, ਵਹਿਸ਼ੀ ,ਦਰਿੰਦੇ ਤੇ ਅੱਤਵਾਦੀ ਸਿੱਧ ਕਰ ਕੇ ਬਦਨਾਮ ਕਰਨ ਦੀ ਕੋਈ ਵੀ ਕਸਰ ਨਹੀਂ ਛੱਡੀ ਪਰ ਤਾਲਿਬਾਨ ਦੇ ਸਿਰੜੀ ਲੜਾਕੇ ਆਪਣੇ ਮਕਸਦ ਤੋਂ ਭਟਕੇ ਨਹੀਂ ,ਇਹਨਾਂ ਦਾ ਮਕਸਦ ਅਫਗਾਨਿਸਤਾਨ ਵਿਚ ਇਸਲਾਮਿਕ ਹਕੂਮਤ ਕਾਇਮ ਕਰਨਾ ਹੈ.
ਤਾਲਿਬ ਦਾ ਅਰਥ ਹੁੰਦਾ ਸਿਖਿਆਰਥੀ , ਤਾਲਿਬਾਨ ਸੁੰਨੀ ਮੁਸਲਮਾਨਾਂ ਦੀ ਸਭ ਤੋਂ ਵੱਡੀ ਵਿਦਿਅਕ ਸੰਸਥਾ ਦੇਵਬੰਦ ਦੇ ਪਾਕਿਸਤਾਨੀ ਅਦਾਰੇ ਦੇ ਵਿਦਿਆਰਥੀ ਹਨ ,ਪਾਕਿਸਤਾਨ ਦੇ ਕੰਧਾਰ ਵਿਚ ਮੁੱਲਾ ਮੁਹੰਮਦ ਉੱਮਰ 50 ਪੜ੍ਹੇ ਲਿਖੇ ਵਿਦਿਆਰਥੀਆਂ ਨਾਲ ਸਤੰਬਰ 1994 ਵਿਚ ਇਸ ਲਹਿਰ ਦਾ ਆਗਾਜ ਕਰਦਾ ਹੈ , ਕੁਝ ਮਹੀਨਿਆਂ ਵਿਚ 15000 ਤੇ ਅੱਜ ਲੱਗਭਗ 75000 ਲੜਾਕੂਆਂ ਦੀ ਫੌਜ ਨਾਲ ਅਮਰੀਕੀ ਫੌਜ ਤੇ ਫਤਿਹ ਪਾ ਕੇ ਅਫਗਾਨਿਸਤਾਨ ਦੀ ਜਿੱਤ ਦੀਆਂ ਬਰੂਹਾਂ ਤੇ ਹੈ, ਇਸ ਜਿੱਤ ਦਾ ਸਿਹਰਾ ਜਿਥੇ ਤਾਲਿਬਾਨਾਂ ਦੇ ਫੌਲਾਦੀ ਹੌਸਲੇ ਤੇ ਹਿੰਮਤ ਨੂੰ ਜਾਂਦਾ ਹੈ ਓਥੇ ਇਸ ਜਿੱਤ ਦੀ ਤਾਕਤ ਹੈ ਉਹਨਾਂ ਦੇ ਲਹੂ ਦੀ ਤਾਸੀਰ , ਇਹ ਓਹੀ ਲਹੂ ਹੈ ਜਿਸ ਦੇ ਭੇਡਾਂ ਚਾਰਦੇ ਆਜੜੀ ਮੁੰਡੇ ਰਲਕੇ ਭਾਰਤ ਲੁੱਟਣ ਆਉਂਦੇ ਹਨ ਤੇ ਸਦੀਆਂ ਤੱਕ ਭਾਰਤ ਨੂੰ ਲੁੱਟਦੇ ਹਨ ਅੰਤ ਅਫਗਾਨਿਸਤਾਨ ਦੇ ਮਾਲਿਕ ਬਣਦੇ ਹਨ , ਇਹ ਜਿੱਤ ਸਿਰਫ ਗੋਲੀਆਂ ਚਲਾਉਣ ਦੀ ਜਨੂੰਨੀ ਤਾਕਤ ਨਾਲ ਨਹੀਂ ਮਿਲੀ ,ਇਸ ਮਗਰ ਇਕ ਸੋਚ ,ਇਕ ਮਕਸਦ, ਇਕ ਨੀਤੀ ਨੇ ਕੰਮ ਕੀਤਾ ,ਤਾਲਿਬ ਅਖਵਾਉਣਾ ਸੌਖਾ ਨਹੀਂ ਹੁੰਦਾ , ਤਾਲਿਬ ਹੋਣਾ ਸਿੱਧ ਕਰਨਾ ਪੈਂਦਾ ਹੈ ,ਤਾਲਿਬਾਨਾਂ ਨੇ ਇਹ ਸਿੱਧ ਕਰ ਵਿਖਾਇਆ . ਵਿਕੀਪੀਡੀਆ ਤੇ ਤਾਲਿਬਾਨ ਦੇ ਹਮਾਇਤੀ ਦੇਸ਼ਾਂ , ਹਮਾਇਤੀ ਜਥੇਬੰਦੀਆਂ ,ਦੁਸ਼ਮਣ ਦੇਸ਼ਾਂ ਅਤੇ ਦੁਸ਼ਮਣ ਜਥੇਬੰਦੀਆਂ ਦੀ ਲਿਸਟ ਮਿਲਦੀ ਹੈ , ਜਿਸ ਨੂੰ ਪੜ੍ਹਦਿਆਂ ਮੈਂ ਸੋਚ ਰਿਹਾ ਸੀ ਕਿ ਜੰਗ ਲਈ ਸਭ ਤੋਂ ਕੀਮਤੀ ਦਸਤਾਵੇਜ ਤਾਂ ਇਹ ਨਿਸ਼ਾਨਦੇਹੀ ਹੁੰਦੀ ਕਿ ਤੁਹਾਡਾ ਦੁਸ਼ਮਣ ਕੌਣ ਤੇ ਦੋਸਤ ਕੌਣ ,ਦੁਸ਼ਮਣ ਦੁਸ਼ਮਣ ਕਿਓਂ ਹੈ? ਤੇ ਦੋਸਤ ਦੋਸਤ ਕਿਓਂ ਹੈ ?

ਤਾਲਿਬਾਨਾਂ ਦੀ ਇਸ ਜਿੱਤ ਨੇ ਉਹਨਾਂ ਦੇ ਰੱਖੇ ਨਾਮ ‘ਤਾਲਿਬ’ ਭਾਵ ਸਿਖਿਆਰਥੀ ਦੀ ਲਾਜ ਰੱਖ ਲਈ …(ਵਿਸਥਾਰ ਫੇਰ ਕਦੀ )
ਮੇਰੀ ਕੌਮ ਦੇ ਸਿੱਖ ਅਖਵਾਉਣ ਵਾਲਿਓ ਸਿੱਖ ਦਾ ਮਤਲਬ ਵੀ ਸਿਖਿਆਰਥੀ ਹੁੰਦਾ ਹੈ …. ਸਿਖਾਂ ਨੂੰ ਨਾ ਅਜੇ ਤੱਕ ਦੁਸ਼ਮਣ ਦਾ ਪਤਾ ਲੱਗਾ ਨਾ ਦੋਸਤ ਦੀ ਨਿਸ਼ਾਨਦੇਹੀ ਹੋਈ , ਸ਼ਬਦ ਗੁਰੂ ਨੂੰ ਮੰਨਣ ਵਾਲੀ ਕੌਮ ਗਿਆਨ ਵਿਹੂਣੀ ਟੱਕਰਾਂ ਮਾਰ ਰਹੀ ,ਕੌਮੀਂ ਬੋਧਿਕਤਾ ਨੂੰ ਬਿਪਰ ਨੀਤੀ ਦਾ ਜੰਗਾਲ ਖਾ ਗਿਆ , ਬਾਕੀ ਬਚਿਆਂ ਨੂੰ ਹੰਕਾਰ ਨੇ ਮਾਰ ਲਿਆ , ਜਵਾਨੀ ਨਸ਼ੇ ਤੇ ਸੈਕਸ ਦੇ ਐਬਾਂ ਦੀ ਸ਼ਿਕਾਰ ਹੋ ਕੇ ਤਨੋ ਮਨੋ ਖੋਖਲੀ ਹੋ ਗਈ, ਬੁਢਾਪਾ ਕੁਰਸੀਆਂ ਖੁਦਗਰਜੀਆਂ ਦੀ ਕੁੱਤੇ ਝਾਕ ਵਿਚ ਸਿਵਿਆਂ ਦੇ ਰਾਹ ਪੈ ਗਿਆ , ਥਾਪੇ ਗਏ ਆਗੂ ਕੌਮ ਵੇਚ ਕੇ ਖਾ ਗਏ , ਜਰਨੈਲ ਵਿਹੂਣੀ ਕੌਮ ਠੂਠਾ ਫੜ੍ਹਕੇ ਇਨਸਾਫ ਦੀ ਭੀਖ ਮੰਗਦੀ ਫਿਰਦੀ , ਨਾ ਧਰਤੀ ਬੱਚੀ ਨਾ ਪਾਣੀ ਨਾ ਸਾਹਾਂ ਜੋਗੀ ਹਵਾ …. ਰੋਟੀ ਖਾਤਰ ਦੁਨੀਆਂ ਭਰ ਵਿਚ ਘਰੋਂ ਬੇਘਰ ਖਾਨਾਬਦੋਸ਼ ਸਿੱਖ ਕੌਮ ਨੂੰ ਅਰਜ ਹੈ ਆਪਣਾਂ ਮੂਲ ਨਾ ਗਵਾਇਓ , ਤਾਲਿਬਾਨਾਂ ਦੀ ਜਿੱਤ ਤੋਂ ਵੀ ਸਿਖਿਆ ਲਓ …. ਜੋ ਕੌਮਾਂ ਆਪਣੀ ਜੜ੍ਹ ਨਾਲ ਜੁੜਕੇ ਜੜ੍ਹ ਮਜਬੂਤ ਕਰਦੀਆਂ ਨੇ ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਝੁਕਾ ਸਕਦੀ ,
ਲਹੂ ਵਿਚ ਲੋਹੇ (ਆਇਰਨ )ਦੀ ਤਾਕਤ ਹੁੰਦੀ ਹੈ , ਹੱਥਾਂ ਵਿਚਲੇ ਲੋਹੇ ਨੂੰ ਤੁਹਾਡਾ ਲਹੂ ਤਾਕਤ ਦੇਂਦਾ ਹੈ ਦੋਵਾਂ ਦੀ ਗਰਮੀਂ ਹਸਤੀ ਮਿਟਣ ਨਹੀਂ ਦੇਂਦੀ ,ਪਰ ਲਹੂ ਦੀ ਗਰਮੀਂ ਅਜਾਂਈਂ ਨਾ ਗਵਾਓ, ਮੌਤ ਇਕ ਵਾਰ ਆਉਣੀ ਹੈ ਕੌਮੀਂ ਯੋਧਿਆਂ ਵਾਂਗ ਮਰਨਾ ਜਾਂ ਗੈਂਗਵਾਰਾਂ ਵਿਚ ਭੰਗ ਦੇ ਭਾੜੇ ਮਰਨਾ ਹੈ ਇਹ ਸਵਾਲ ਕੌਮੀਂ ਹੋਂਦ ਨਾਲ ਜੁੜਿਆ ਹੈ

ਪਰਮਪਾਲ ਸਿੰਘ ਸਭਰਾਅ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?