ਦੋਰਾਹਾ, 14 ਅਗਸਤ (ਲਾਲ ਸਿੰਘ ਮਾਂਗਟ)-ਅਸੈਬਲੀ ਚੋਣਾਂ ਤੋੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਰੁੱਸਿਆਂ ਨੂੰ ਮਨਾਉਣ ਅਤੇ ਪਾਰਟੀ ਨੂੰ ਠਿੱਬੀ ਲਾਉਣ ਵਾਲਿਆ ਦੀਆਂ ਕਲਾਸਾਂ ਲਾ ਕੇ ਪਾਰਟੀ ਮਜਬੂਤ ਕਰਨ ਲਈ ਵਾਹਣੋ ਵਾਹਣੀ ਪਈਆਂ ਹੋਈਆ ਹਨ। ਇਸੇ ਕੜੀ ਤਹਿਤ ਅੱਜ ਦੋਰਾਹਾ ਵਿਖੇ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ ਚੱਲ ਰਹੇ ਇੰਦਰਜੀਤ ਸਿੰਘ ਲੋਪੌ ਦੇ ਪ੍ਰੀਵਾਰ ਨੂੰ ਸਰਗਰਮ ਰਾਜਨੀਤੀ ਵਿੱਚ ਠੇਲਣ ਲਈ ਸਾਬਕਾ ਕੈਬਨਿਟ ਮੰਤਰੀ ਬਿਕ੍ਰਮਜੀਤ ਸਿੰਘ ਮਜੀਠੀਆ ਦੋਰਾਹਾ ਵਿਖੇ ਸ. ਲੋਪੋ ਦੇ ਗ੍ਰਹਿ ਵਿਖੇ ਪੁੱਜੇ। ਜੋ ਲੋਪੋ ਪ੍ਰੀਵਾਰ ਨੂੰ ਤੋਰਨ ਵਿੱਚ ਸਫਲ ਹੋ ਗਏ, ਕਿੁਉਕਿ ਸਮਰਾਲਾ ਹਲਕੇ ਅੰਦਰ ਚੰਗਾ ਅਸਰ ਰਸੂਖ ਰੱਖਣ ਵਾਲੇ ਇੰਦਰਜੀਤ ਸਿੰਘ ਲੋਪੌ ਦੇ ਰੁੱਸ ਜਾਣ ਕਾਰਨ ਪਾਰਟੀ ਨੂੰ ਬਹੁਤ ਨੁਕਸਾਨ ਹੋਣਾ ਸੀ। ਸਾਡੀ ਲੋਪੋ ਪ੍ਰੀਵਾਰ ਨਾਲ ਡੂੰਘੀ ਸਾਂਝ ਹੈ ਸਤਿਕਾਰਯੋਗ ਪ੍ਰੀਵਾਰ ਹੈ। ਪ੍ਰੀਵਾਰਾ ਵਿੱਚ ਰੋਸੇ ਹੋ ਜਾਦੇ ਹਨ, ਇਹ ਪੀੜੀ ਦਰ ਪੀੜੀ ਟਕਸਾਲੀ ਪ੍ਰੀਵਾਰ ਹੈ, ਸਾਰੀਆਂ ਗੱਲਾਂ ਪ੍ਰੈਸ ਕੋਲ ਦੱਸਣ ਦੀ ਲੋੜ ਨਹੀ। ਜਿਕਰਯੋਗ ਹੈ ਕਿ ਲੋਪੋਂ ਪ੍ਰੀਵਾਰ, ਸਮਰਾਲਾ ਹਲਕੇ ਅੰਦਰ ਪਰਮਜੀਤ ਸਿੰਘ ਢਿੱਲੋਂ ਨੂੰ ਹਲਕਾ ਇੰਚਾਰਜ ਬਨਾਉਣ ਕਾਰਨ ਨਾਰਾਜ ਹੋ ਗਏ ਸਨ ਅਤੇ ਅਸਤੀਫਾ ਦੇਣ ਉਪ੍ਰੰਤ ਘਰ ਬੈਠ ਗਏ ਸਨ। ਲੋਪੋਂ ਪ੍ਰੀਵਾਰ ਦੇ ਦੁਬਾਰਾ ਸਰਗਰਮ ਹੋਣ ਨਾਲ ਸਮਰਾਲਾ ਹਲਕੇ ਦੇ ਸਮੀਕਰਨ ਬਦਲਣਦੇ ਆਸਾਰ ਬਣ ਗਏ ਹਨ।
ਇਸ ਉਪ੍ਰੰਤ ਮਜੀਠੀਆਂ ਲਾਮ ਲਸ਼ਕਰ ਨਾਲ ਧਰਮਜੀਤ ਸਿੰਘ ਜੱਗੀ ਦੋਰਾਹਾ ਦੇ ਘਰ ਪੱਜੇ, ਜਿੱਥੇ ਪਿਛਲੇ ਦਿਨੀ ਅਕਾਲੀ ਦਲ ਅੰਦਰ ਪਾਟੋਧਾੜ ਦੀਆਂ ਕਨਸੋਆਂ ਨੂੰ ਵਿਰਾਮ ਦੇਣ ਲਈ ਕੁੱਝ ਵਰਕਰਾਂ ਦੀ ਕਲਾਸ ਲਾਈ ਗਈ। ਹਲਕਾ ਪਾਇਲ ਦੇ ਕੁਝ ਆਗੂਆਂ ਤੋਂ ਖਫਾ ਹੋਏ ਸਾਬਕਾ ਮੰਤਰੀ ਨੇ ਖਰੀਆਂ ਖਰੀਆਂ ਸੁਣਾਈਆਂ ਅਤੇ ਕਿਹਾ ਕਿ ਹਲਕੇ ਪਾਇਲ ਦਾ ਦਾ ਸਾਰਾ ਅਡੰਬਰ ਮੇਰੇ ਧਿਆਨ ਵਿੱਚ ਹੈ। ਉਨ੍ਹਾ ਕਿਹਾ ਕਿ ਪਾਇਲ ਦਾ ਮਾਮਲਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਹੈ, ਜਿਸ ਨੂੰ ਜਲਦੀ ਹਲ ਕੀਤਾ ਜਾਵੇਗਾ। ਸ਼ਰਾਬ ਦੀਆਂ ਨਜਾਇਜ ਫੈਕਟਰੀਆਂ ਦੇ ਮਾਮਲੇ ‘ਤੇ ਮਜਠੀਏ ਨੇ ਵੱਟੀ ਚੁੱਪ, ਪੱਤਰਕਾਰਾ ਦੇ ਕਿਸੇ ਸਵਾਲ ਦਾ ਜੁਆਬ ਨਹੀ ਦਿੱਤਾ। ਇਸ ਮੋੋਕੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ, ਯਾਦਵਿਦਰ ਸਿੰਘ ਯਾਦੂ, ਬਸਪਾ ਦੇ ਜਸਪ੍ਰੀਤ ਸਿੰਘ ਬੀਜਾ, ਕੌਸਲਰ ਸਰਬਜੀਤ ਸਿੰਘ ਸੇਠੀ, ਕੰਵਰਦੀਪ ਸਿੰਘ ਜੱਗੀ, ਨਵਜੋਤ ਸਿੰਘ ਪ੍ਰਿੰਸ ਬੱਬਰ, ਹਰਪਾਲ ਸਿੰਘ ਜੱਲ੍ਹਾ, ਰਾਮ ਸਿੰਘ ਗੋਗੀ, ਗੁਰਪ੍ਰੀਤ ਸਿੰਘ ਮਕਸੂਦੜਾ, ਸੰਦੀਪ ਵਰਮਾ, ਜੀਵਨ ਸਿੰਘ ਰਾਜਗੜ, ਗੁਰਦੀਪ ਸਿੰਘ ਬਾਵਾ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ