ਭੋਗਪੁਰ 16 ਅਗਸਤ (ਸੁੱਖਵਿੰਦਰ ਜੰਡੀਰ)- ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਚਲਾਈ ਗਈ ਮੁਹਿੰਮ ਮੁਤਾਬਿਕ ਅੱਜ ਭੋਗਪੁਰ ਦੀ ਸ਼ੂਗਰ ਮਿੱਲ ਜੀ ਐੱਮ ਅਰੁਣ ਕੁਮਾਰ ਅਰੋੜਾ, ਪਰਮਜੀਤ ਸਿੰਘ ਚੀਫ਼ ਇੰਜੀਨੀਅਰ , ਬਮਿਲ ਕੁਮਾਰ ਚੀਫ ਕਮਿਸਟ, ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਤਾਜ ਸਿੰਘ ਜਿਲੇਦਾਰ ਸਿੰਘ, ਰਾਜੇਸ਼ ਕੁਮਾਰ ਸਕਿਉਰਟੀ ਅਫਸਰ, ਦੀ ਅਗਵਾਈ ਹੇਠ ਭੋਗਪੁਰ ਸ਼ੂਗਰ ਮਿੱਲ ਅਤੇ ਕਲੋਨੀ ਦੇ ਵਿੱਚ 900 ਪੌਦੇ ਲਗਾਏ ਗਏ ਰੁੱਖਾਂ ਦੀ ਸੰਭਾਲ ਅਤੇ ਨਵੇਂ ਪੌਦੇ ਲਗਾਉਣ ਲਈ ਸਰਕਾਰ ਵੱਲੋਂ ਹਮੇਸ਼ਾਂ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਸ਼ੂਗਰ ਮਿੱਲ ਭੋਗਪੁਰ ਪ੍ਰਸ਼ਾਸਨ ਵੱਲੋਂ ਪੋਦੇ ਲਗਾਉਂਦਣ ਦੇ ਉਪਰਾਲੇ ਕੀਤੇ ਗਏ ਹਨ, ਮੌਕੇ ਤੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਵੀ ਮੌਜੂਦ ਸਨ, ਉਨਾ ਕਿਹਾ ਵਾਤਾਵਰਣ ਦੀ ਸੁੰਦਰਤਾ ਲਈ ਨਵੇਂ ਪੌਦੇ ਲਗਾਉਣ ਅਤੇ ਪਰਾਣੇ ਲੱਗੇ ਹੋਏ ਰੁੱਖਾਂ ਦੀ ਦੇਖਭਾਲ ਕਰਨ ਲਈ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ
Author: Gurbhej Singh Anandpuri
ਮੁੱਖ ਸੰਪਾਦਕ