ਸੁਲਤਾਨਪੁਰ ਲੋਧੀ 17 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਮਿਤੀ 16.08.2021 ਨੂੰ ਸੁਲਤਾਨਪੁਰ ਲੋਧੀ ਵਿੱਚ ਲੈਬ ਅਟੈਂਡੈਂਟਾਂ ਦੀ ਇੱਕ ਮੀਟਿੰਗ ਸੁਲਤਾਨਪੁਰ ਲੋਧੀ ਗੁਰੂ ਨਾਨਕ ਸਟੇਡੀਅਮ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਹਰਵਿੰਦਰ ਸਿੰਘ ਅੱਲੂਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿਚ ਪਿਛਲੇ ਲੰਮੇ ਸਮੇਂ ਤੋਂ ਲੈਬ ਅਟੈਂਡੈਂਟ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਉਨ੍ਹਾਂ ਨੂੰ ਰਮਸਾ ਦੇ ਸਕੂਲ ਵਿੱਚ ਭਰਤੀ ਕੀਤਾ ਗਿਆ ਸੀ , ਉਸ ਸਮੇਂ ਰਮਸਾ ਦੇ ਸਕੂਲ ਵਿਚ ਰਮਸਾ ਅਧੀਨ ਹੀ ਸਟਾਫ ਸੀ ਅਤੇ ਰਮਸਾ ਅਧੀਨ ਹੀ ਹੈੱਡਮਾਸਟਰ ਭਰਤੀ ਕੀਤੇ ਗਏ ਸਨ ਰਮਸਾ ਸਟਾਫ ਤੇ ਰਮਸਾ ਮੁੱਖ ਅਧਿਆਪਕਾਂ ਨੂੰ ਸਰਕਾਰ ਨੇ 01.04.2018 ਤੋਂ ਸਿੱਖਿਆ ਵਿਭਾਗ ਵਿਚ ਰੈਗੂਲਰ ਕਰ ਦਿੱਤਾ ਅਤੇ ਰਮਸਾ ਦੇ ਸਕੂਲ ਵੀ ਹੁਣ ਰਮਸਾ ਦੇ ਨਹੀਂ ਰਹੇ। ਸਕੂਲ ਵੀ ਸਿੱਖਿਆ ਵਿਭਾਗ ਨੇ ਆਪਣੇ ਅਧੀਨ ਲੈ ਲਏ ਹਨ, ਪਰ ਲੈਬ ਅਟੈਂਡੈਂਟ ਹਾਲੇ ਵੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਸਿੱਖਿਆ ਮੰਤਰੀ ਰਹਿ ਚੁੱਕੇ ਓ ਪੀ ਸੋਨੀ ਨੂੰ , ਐੱਮ ਪੀ ਔਜਲਾ ਜੀ ਨੂੰ ਤੇ ਕਈ ਹੋਰ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਲਾਰੇ ਹੀ ਮਿਲੇ ਹਨ ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕਰਦੀ ਤਾਂ ਉਹ ਵੀ ਬਾਕੀ ਕੱਚੇ ਮੁਲਾਜ਼ਮਾਂ ਵਾਂਗ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਹੋਣਗੇ ।
ਇਸ ਮੌਕੇ ਮੀਟਿੰਗ ਵਿਚ ਹਰਵਿੰਦਰ ਸਿੰਘ ਅੱਲੂਵਾਲ , ਹਰਵਿੰਦਰ ਵਿਰਦੀ, ਮੈਡਮ ਅਰਸ਼ਦੀਪ ਕੌਰ ਲੈਬ ਅਟੈਂਡੈਂਟ ਮੈਡਮ ਮਨਪ੍ਰੀਤ ਕੌਰ ,ਅਮਰਦੀਪ ਸਿੰਘ ਅਤੇ ਅਸ਼ਵਨੀ ਕੁਮਾਰ ਹਾਜ਼ਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ