ਭੋਗਪੁਰ 17 ਅਗਸਤ ( ਸੁੱਖਵਿੰਦਰ ਜੰਡੀਰ ) ਗੁਰਦੁਆਰਾ ਸ਼ਹੀਦ ਬਾਬਾ ਕਸ਼ਮੀਰ ਸਿੰਘ ਪਿੰਡ ਦਰਾਮਾਂ ਵਿਖੇ ਸ਼ਹੀਦੀ ਜੋੜ ਮੇਲਾ ਮਨਇਆ ਗਿਆ ਸ੍ਰੀ ਅਖੰਡ ਪਾਠ ਸਾਹਿਬ ਲੜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਸੰਗਤਾਂ ਭਾਰੀ ਗਿਣਤੀ ਵਿੱਚ ਇਕੱਤਰ ਹੋਈਆਂ, ਵੱਖ ਵੱਖ ਰਾਗੀ ਸਿੰਘਾਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ, ਇਸ ਮੌਕੇ ਤੇ ਮੁੱਖ ਸੇਵਾਦਾਰ ਹਰਪਾਲ ਸਿੰਘ ਅਤੇ ਸਰਨਜੀਤ ਸਿੰਘ ਹੈਡ ਗ੍ਰੰਥੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਅਸਥਾਨ ਤੇ ਹਰ ਸਾਲ ਅਗਸਤ ਮਹੀਨੇ ਬਾਬਾ ਕਸ਼ਮੀਰ ਸਿੰਘ ਸ਼ਹੀਦ ਜੀ ਦਾ ਸ਼ਹੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ, ਉਨ੍ਹਾਂ ਕਿਹਾ ਕਿ ਬਾਬਾ ਕਸ਼ਮੀਰ ਸਿੰਘ 17 ਅਗਸਤ 1967 ਵਿੱਚ ਸ਼ਹੀਦੀ ਪਾ ਗਏ ਸਨ ਅਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਹਰ ਸਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਅਤੇ ਕੀਰਤਨ ਦਰਬਾਰ ਸਜਾਏ ਜਾਂਦੇ ਹਨ ਇਸ ਮੌਕੇ ਤੇ ਜਰਨੈਲ ਸਿੰਘ ਚਾੜਕੇ, ਹਰਮੇਲ ਸਿੰਘ ਸਾਬੀ ਨਮਾਜ਼ਦੀ ਪੁਰ, ਗੁਰਪ੍ਰੀਤ ਸਿੰਘ ਅਟਵਾਲ ,ਨਰਿੰਦਰ ਸਿੰਘ ,ਪਰਮਜੀਤ ਸਿੰਘ ,ਬਲਜੀਤ ਸਿੰਘ, ਬਲਜੀਤ ਸਿੰਘ, ਜਗਤਾਰ ਸਿੰਘ ਮਾਣਕਰਾਏ, ਕੁਲਦੀਪ ਸਿੰਘ ਚਰਨ ਸਿੰਘ, ਵਰਿਆਮ ਸਿੰਘ ਭੋਗਪੁਰ ,ਗੁਰਚਰਨ ਸਿੰਘ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ