ਕਰਤਾਰਪੁਰ 17 ਅਗਸਤ (ਭੁਪਿੰਦਰ ਸਿੰਘ ਮਾਹੀ): ਮਾਤਾ ਚਿੰਤਪੁਰਨੀ ਲੰਗਰ ਕਮੇਟੀ ਛੱਤਰੀ ਵਾਲਾ ਮੋੜ ਵੱਲੋਂ ਹਰ ਸਾਲ ਹਿਮਾਚਲ ਪ੍ਰਦੇਸ਼ ਵਿੱਚ ਸਾਵਨ ਦੇ ਮਹੀਨੇ ਸ਼ਰਧਾਲੂਆਂ ਲਈ ਲੰਗਰ ਲਗਾਇਆ ਜਾਂਦਾ ਹੈ ਪਰ ਇਸ ਸਾਲ ਵੀ ਪਿਛਲੇ ਸਾਲ ਵਾਂਗ ਕੋਰੋਨਾ ਦੀਆਂ ਗਾਈਡਲਾਈਨਜ਼ ਕਰਕੇ ਲੰਗਰ ਲਗਾਉਣ ਦੀ ਪ੍ਰਵਾਨਗੀ ਨਾ ਮਿਲਣ ਕਰਕੇ ਇਸ ਵਾਰ ਅਮਰਜੀਤ ਸਿੰਘ ਭੰਵਰਾ ਦੀ ਜੀ. ਟੀ. ਰੋਡ ਕਰਤਾਰਪੁਰ ਤੇ ਸਥਿਤ ਦੁਕਾਨ ਤੇ ਹੀ ਕੜੀ ਚਾਵਲ ਦਾ ਲੰਗਰ ਲਗਾ ਕੇ ਰਾਹਗੀਰਾਂ ਦੀ ਸੇਵਾ ਕੀਤੀ ਗਈ। ਇਸ ਮੌਕੇ ਅਮਰਜੀਤ ਸਿੰਘ ਭੰਵਰਾ, ਮਹੇਸ਼ ਕਾਂਤ ਸ਼ਰਮਾ, ਦੀਪਕ ਵਰਮਾ, ਅਰੁਣ ਸ਼ਰਮਾ, ਪਵਨ ਸ਼ਰਮਾ, ਸੁਰਿੰਦਰ ਸ਼ਿੰਦਾ, ਸੁਦੀਪ ਕੁਮਾਰ, ਜੋਨ ਭਸੀਨ, ਲਵ ਭਾਰਦਵਾਜ, ਅਮਰਜੀਤ, ਗੁਰਨਾਮ ਚੰਦ ਆਦਿ ਹਾਜ਼ਰ ਸਨ