Home » Uncategorized » 7ਜੂਨ ਤੋਂ 10 ਅਗਸਤ ਤੱਕ ਆਨਲਾਈਨ ਕੈਂਪ ਲਗਾਇਆ

7ਜੂਨ ਤੋਂ 10 ਅਗਸਤ ਤੱਕ ਆਨਲਾਈਨ ਕੈਂਪ ਲਗਾਇਆ

27

ਸੁਲਤਾਨਪੁਰ ਲੋਧੀ 22 (ਨਜ਼ਰਾਨਾ ਨਿਊਜ਼ ਨੈੱਟਵਰਕ)ਧਰਮ ਪ੍ਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੇਖ ਰੇਖ ਹੇਠ 7 ਜੂਨ ਤੋਂ 10 ਅਗਸਤ 2021 ਤੱਕ ਆਨਲਾਈਨ ਗੁਰਮਤਿ ਵਿਚਾਰ ਕੈਂਪ ਲਾਇਆ ਗਿਆ। ਕੈਂਪ ਇੰਚਾਰਜ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਜੀ , ਜਥੇਦਾਰ ਸਰਵਣ ਸਿੰਘ ਕੁਲਾਰ ਮੈਂਬਰ ਅਤੇ ਜਥੇਦਾਰ ਬਲਦੇਵ ਸਿੰਘ ਮਹਿਤਪੁਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਜੀ ਦੀ ਦੇਖਰੇਖ ਹੇਠ ਹਲਕਾ ਫਗਵਾੜਾ ਸੁਲਤਾਨਪੁਰ ਲੋਧੀ, ਸ਼ਾਹਕੋਟ,ਨਕੋਦਰ ,ਅਤੇ ਫਿਲੌਰ ਹਲਕੇ ਤੋਂ ਅਨੇਕਾ ਵਿਦਿਆਰਥੀਆਂ ਨੇ ਭਾਗ ਲਿਆ।

ਕੈਂਪ ਦੌਰਾਨ ਵੱਖ ਵੱਖ ਦਿਨਾਂ ਵਿੱਚ ਵਿਦਿਆਰਥੀਆਂ ਨਾਲ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁ:ਪ੍:ਕਮੇਟੀ , ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ, ਭਾਈ ਜਸਵੰਤ ਸਿੰਘ ਕਰਾ ਇੰਜੀਨੀਅਰ , ਡਾਕਟਰ ਲਵਪ੍ਰੀਤ ਕੌਰ ਰੰਧਾਵਾ, ਡਾ ਤੇਜਿੰਦਰਪਾਲ ਸਿੰਘ ਰੰਧਾਵਾ, ਸਮਾਜ ਸੇਵਕ ਸੋਨੀਆਂ ਕੌਰ ਧਰਮਕੋਟ , ਬੀਬੀ ਸੁਖਵਿੰਦਰ ਕੌਰ , ਮੈਡਮ ਹਰਪਾਲ ਕੌਰ , ਮੈਡਮ ਦਵਿੰਦਰ ਕੌਰ , ਬੀਬੀ ਕੀਰਤ ਕੌਰ , ਭਾਈ ਜਸਵਿੰਦਰ ਸਿੰਘ ਛਾਪਾ ਪ੍ਚਾਰਕ , ਭਾਈ ਮਨਪ੍ਰੀਤ ਸਿੰਘ ਆਦਿ ਨੇ ਸਮੇਂ ਸਮੇਂ ਅਨੁਸਾਰ ਬੱਚਿਆ ਨੂੰ ਗੁਰਬਾਣੀ, ਸਿੱਖ ਰਹਿਤ ਮਰਿਆਦਾ,ਆਓ ਗੁਰ ਇਤਿਹਾਸ ਜਾਣੀਏ,ਖੂਨ ਸ਼ਹੀਦਾਂ ਦਾ ,ਵਾਤਾਵਰਣ ਸੰਭਾਲ ਅਤੇ ਸ਼ਖਸ਼ੀਅਤ ਉਸਾਰੀ,ਕੈਰੀਅਰ ਗਾਈਡੈਂਸ,ਤੇ ਸਮਾਜਿਕ ਬੁਰਾਈਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਬੱਚਿਆਂ ਦੇ ਉੱਜਲ ਭਵਿੱਖ ਲਈ ਵਡਮੁੱਲਾ ਯੋਗਦਾਨ ਪਾਇਆ। ਭਾਈ ਹਰਜੀਤ ਸਿੰਘ ਕੈਂਪ ਇੰਚਾਰਜ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਕਵਿਤਾ, ਮਾਂ ਬੋਲੀ ਪੰਜਾਬੀ ਸੁੰਦਰ ਲਿਖਾਈ, ਪੇਂਟਿੰਗ, ਲੇਖ, ਭਾਸ਼ਣ, ਪ੍ਸ਼ਨੋਤਰੀ ਆਦਿ ਆਨਲਾਈਨ ਮੁਕਾਬਲੇ ਕਰਵਾਏ ਗਏ।
ਸਕੱਤਰ ਸਾਹਿਬ ਧਰਮ ਪ੍ਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੇਖ ਰੇਖ ਹੇਠ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਭਾਈ ਹਰਜੀਤ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਬੱਚਿਆ ਦੇ ਮਾਪੇ ਅਤੇ ਅਧਿਆਪਕ ਸਾਹਿਬਾਨ ਵੀ ਸ਼ਮੂਲੀਅਤ ਕੀਤੀ ਅਤੇ ਆਪਣੇ ਕੀਮਤੀ ਸੁਝਾਅ ਵੀ ਦਿੱਤੇ।।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?