ਕਪੂਰਥਲਾ 22 ਅਗੱਸਤ (ਨਜ਼ਰਾਨਾ ਨਿਊਜ਼ ਨੈੱਟਵਰਕ ): ਸ਼ੋ੍ਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਵਿਸ਼ੇਸ਼ ਮੀਟਿੰਗ ਗਲੀ ਨੰਬਰ ਦੋ ਸੰਤਪੁਰਾ ਕਪੂਰਥਲਾ ਵਿਖੇ ਬੀਬੀ ਜੋਤੀ ਬਾਲਾ ਜੀ ਦੇ ਗ੍ਰਿਹ ਵਿਖੇ ਕੀਤੀ ਗਈ।
ਮੀਟਿੰਗ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮੇਬਰ ਪੀ ਏ ਸੀ ਅਤੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ ਤੇ ਲੋਕਾਂ ਦੀਆ ਮੁਸ਼ਕਲਾਂ ਸੁਣੀਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਬੇਹਤਰੀ ਅਤੇ ਵਿਕਾਸ ਸਬੰਧੀ ਦਿੱਤੇ ਗਏ 13 ਨੁਕਾਤੀ ਪ੍ਰੋਗਰਾਮ ਜਿਵੇਂ ਬੀਬੀ ਖੀਵੀ ਰਸੋਈ ਯੋਜਨਾ ਤਹਿਤ ਹਰ ਨੀਲੇ ਕਾਰਡ ਧਾਰਕ ਮਹਿਲਾਵਾਂ ਨੂੰ 2000/ ਰੁਪਏ ਪ੍ਰਤੀ ਮਹੀਨਾ, ਹਰ ਘਰ ਨੂੰ 800 ਯੂਨਿਟ ਬਿਜਲੀ ਮੁਫਤ ਕਰਨਾ (400 ਯੂਨਿਟ ਹਰ ਮਹੀਨਾ), ਪੰਜਾਬ ਵਿੱਚ ਕਾਲੇ ਕਾਨੂੰਨ ਲਾਗੂ ਨਹੀਂ ਹੋਣ ਦੇਣਾ, ਖੇਤੀਬਾੜੀ ਲਈ 10 ਰੁਪਏ ਡੀਜ਼ਲ ਸਸਤਾ ਦੇਣਾ ਤੋਂ ਇਲਾਵਾ ਹੋਰ ਵੀ ਕਈ ਨੁਕਾਤੀ ਪ੍ਰੋਗਰਾਮ ਬਾਰੇ ਚਰਚਾ ਕੀਤੀ ਅਤੇ ਵੱਡੀ ਗਿਣਤੀ ’ਚ ਮੌਜੂਦ ਲੋਕਾਂ ਨੇ ਇਸ ਦੀ ਸਲਾਂਘਾ ਕੀਤੀ। ਅਤੇ ਕਾਂਗਰਸ ਸਰਕਾਰ ਤੋਂ ਜਲਦੀ ਛੁਟਕਾਰਾ ਪਾਉਣ ਲਈ ਕਾਹਲੇ ਜਾਪੇ ਤਾਂ ਜੋ ਅਕਾਲੀ ਬਸਪਾ ਸਰਕਾਰ ਬਣਨ ਤੇ ਲੋਕਾਂ ਨੂੰ ਸੁਖ ਦਾ ਸ਼ਾਹ ਆਵੇ। ਇਸ ਮੋਕੇ ਤੇ ਰਜਿਦੰਰ ਸਿਘ ਧੰਜਲ ਪਰਦੀਪ ਸਿਘ ਲਵੀ ਕੋਸਲਰ ਬੀਬੀ ਗੁਰਦੇਵ ਕੋਰ ਸਰਬਜੀਤ ਸਿੰਘ ਦਿੳਲ ਬਲਵਿੰਦਰ ਕੋਰ ਚਾਹਲ, ਪਰੀਆ ਵਰਿੰਦਰ ਕੋਰ ਕੁਲਦੀਪ ਕੋਰ ਅਮਨਦੀਪ ਕੋਰ ਦਲਬੀਰ ਕੋਰ ਜਮੀਲਾ ਲਾਲ ਬਲਜੀਤ ਕੋਰ ਪਰਮਜੀਤ ਕੋਰ ਸਰਬਜੀਤ ਕੋਰ ਭੋਲੀ ਬੰਸੋ ਬੀਬੀ ਹਰਬੰਸ ਕੋਰ ਸੰਨੀ ਬੈਸ ਜੋਬਨਜੀਤ ਸਿਘ ਜੋਹਲ ਜਸਪਾਲ ਸਘ ਰਾਜਪੂਤ ਬਿੰਦਰ ਅਮਰਜੀਤ ਸੁੰਘ ਕਿਰਪਾਲ ਸਿਘ ਅਤੇ ਸਮੂਹ ਮੁਹਲਾ ਨਿਵਾਸੀ ਹਾਜਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ