ਸ਼ਾਹਪੁਰ ਕੰਢੀ 22 ਅਗਸਤ ( ਸੁੱਖਵਿੰਦਰ ਜੰਡੀਰ ) ਰੱਖੜੀ ਦੇ ਸ਼ੁਭ ਦਿਹਾਡ਼ੇ ਤੇ ਪਲੈਨਿੰਗ ਬੋਰਡ ਚੇਅਰਮੈਨ ਅਨਿਲ ਦਾਰਾ ਵੱਲੋਂ ਸ਼ਹਿਰ ਚ ਔਰਤਾਂ ਨੂੰ ਸਫ਼ਰ ਲਈ 6 ਆਟੋਆਂ ਦੀ ਮੁਫ਼ਤ ਸੇਵਾ ਦਾ ਉਪਰਾਲਾ ਕੀਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਨਿਲ ਦਾਰਾ ਨੇ ਦੱਸਿਆ ਕਿ ਰਕਸ਼ਾ ਬੰਧਨ ਦੇ ਸ਼ੁਭ ਦਿਹਾੜੇ ਤੇ ਉਨ੍ਹਾਂ ਵੱਲੋਂ ਇਹ ਕਦਮ ਉਠਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਰੱਖੜੀ ਵਾਲੇ ਦਿਨ ਔਰਤਾਂ ਭੈਣਾਂ ਨੇ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਵੱਖ ਵੱਖ ਥਾਵਾਂ ਤੇ ਜਾਣਾ ਹੁੰਦਾ ਹੈ ਉਨ੍ਹਾਂ ਕਿਹਾ ਕਿ ਸ਼ਹਿਰ ਚ ਉਨ੍ਹਾਂ ਵੱਲੋਂ 6 ਆਟੋ ਹਾਇਰ ਕੀਤੇ ਗਏ ਹਨ ਜੋ ਕਿ ਸਾਰਾ ਦਿਨ ਔਰਤਾਂ ਭੈਣਾਂ ਨੂੰ ਸ਼ਹਿਰ ਚ ਸਫ਼ਰ ਲਈ ਮੁਫ਼ਤ ਸੇਵਾ ਦੇਣਗੇ ਉਨ੍ਹਾਂ ਕਿਹਾ ਕਿ ਇਨ੍ਹਾਂ ਆਟੋਆਂ ਵਿੱਚ ਸਫ਼ਰ ਕਰਨ ਵਾਲੀਆਂ ਭੈਣਾਂ ਨੂੰ ਕੋਈ ਵੀ ਕਿਰਾਇਆ ਦੇਣ ਦੀ ਲੋੜ ਨਹੀਂ ਹੋਵੇਗੀ ਤੇ ਇਹ ਆਟੋ ਸ਼ਹਿਰ ਚ ਕਿਸੇ ਵੀ ਥਾਂ ਤੇ ਔਰਤਾਂ ਨੂੰ ਸਫ਼ਰ ਦੀ ਮੁਫ਼ਤ ਸੇਵਾ ਦੇਣਗੇ ਉਨ੍ਹਾਂ ਕਿਹਾ ਕਿ ਹਾਇਰ ਕੀਤੇ ਛੇਵੇਂ ਆਟੋਆਂ ਉਪਰ ਮੁਫ਼ਤ ਸੇਵਾ ਦੇ ਬੈਨਰ ਵੀ ਲਗਾਏ ਗਏ ਹਨ ਜਿਨ੍ਹਾਂ ਉਤੇ ਸੰਪਰਕ ਨੰਬਰ ਵੀ ਲਿਖਿਆ ਹੋਇਆ ਹੈ ਉਨ੍ਹਾਂ ਦੱਸਿਆ ਕਿ ਉਸ ਨੰਬਰ ਤੇ ਫੋਨ ਕਰਕੇ ਇਸ ਸੇਵਾ ਲਈ ਆਟੋ ਨੂੰ ਬੁਲਾਇਆ ਜਾ ਸਕਦਾ ਹੈ ਅੱਗੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਹਲਕੇ ਤੇ ਆਪਣੇ ਜ਼ਿਲ੍ਹੇ ਦੇ ਲੋਕਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਮਦਦ ਕਰ ਸਕਣ ਇਸ ਮੌਕੇ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿ ਜੇਕਰ ਇਲਾਕੇ ਦੀ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਉਨ੍ਹਾਂ ਦੀ ਮਦਦ ਦੀ ਲੋੜ ਪੈਂਦੀ ਹੈ ਤਾਂ ਉਹ ਕਿਸੇ ਵੀ ਸਮੇਂ ਉਨ੍ਹਾਂ ਨੂੰ ਸੰਪਰਕ ਕਰ ਸਕਦੇ ਹਨ ਇਸ ਮੌਕੇ ਉਨ੍ਹਾਂ ਨਾਲ ਹੋਰ ਲੋਕ ਮੌਜੂਦ ਸਨ