ਕਰਤਾਰਪੁਰ 27 ਅਗਸਤ (ਭੁਪਿੰਦਰ ਸਿੰਘ ਮਾਹੀ): ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਦੇ ਮੌਕੇ ‘ਤੇ ਦੂਜੀ ਪ੍ਰਭਾਤ ਫੇਰੀ ਮੰਦਰ ਸ਼੍ਰੀ ਰਾਧਾ ਕ੍ਰਿਸ਼ਨ ਮੁਹੱਲਾ ਲੁਹਾਰਾਂ ਤੋਂ ਸ਼੍ਰੀ ਸਨਾਤਨ ਧਰਮ ਗੋਪਾਲ ਸੰਕੀਰਤਨ ਮੰਡਲ ਵੱਲੋਂ ਪੂਜਾ ਅਰਚਨਾ ਦੇ ਨਾਲ ਕੱਢੀ ਗਈ। ਜਿਸ ਦੇ ਚਲਦਿਆਂ ਸ਼੍ਰੀ ਰਾਧਾ ਕ੍ਰਿਸ਼ਨ ਜੀ ਅਤੇ ਲੱਡੂ ਗੋਪਾਲ ਜੀ ਨੂੰ ਇੱਕ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ ਤੇ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਪ੍ਰਭੂ ਸ੍ਰੀ ਕ੍ਰਿਸ਼ਨ ਜੀ ਦਾ ਅਸ਼ੀਰਵਾਦ ਲਿਆ। ਪ੍ਰਭਾਤ ਫੇਰੀ ਦੌਰਾਨ ਸ੍ਰੀ ਕ੍ਰਿਸ਼ਨ ਭਗਤਾਂ ਵੱਲੋਂ ਪ੍ਰਭੂ ਦਾ ਗੁਨਗਾਨ ਕੀਤਾ ਗਿਆ ਅਤੇ ਵੱਖ ਵੱਖ ਗਲੀ ਮੁਹੱਲਿਆਂ ਵਿੱਚ ਸ੍ਰੀ ਕ੍ਰਿਸ਼ਨ ਭਗਤਾਂ ਵੱਲੋਂ ਪ੍ਰਭਾਤ ਫੇਰੀ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਅਤੇ ਸ਼ਰਧਾਲੂਆਂ ਲਈ ਲੰਗਰ ਲਗਾਏ ਗਏ। ਪੂਰੇ ਸ਼ਹਿਰ ਦੀ ਪਰਿਕਰਮਾ ਕਰਨ ਤੋਂ ਬਾਅਦ ਪ੍ਰਭਾਤ ਫੇਰੀ 6 ਵਜੇ ਮੰਦਰ ਦੇ ਵਿਹੜੇ ਵਿੱਚ ਪਹੁੰਚੀ ਅਤੇ ਪੂਜਾ ਅਰਚਨਾ ਕਰਕੇ ਸਮਾਪਤ ਹੋਈ। ਇਸ ਮੌਕੇ ਪ੍ਰਧਾਨ ਸ਼੍ਰੀ ਕ੍ਰਿਸ਼ਨ ਵਾਸਿਲ, ਪ੍ਰਮੋਦ ਧੀਮਾਨ, ਵਿਨੋਦ ਜਸਰਾ, ਪੰਡਿਤ ਰਾਜ ਕੁਮਾਰ ਕੋਸ਼ਲ, ਅਜੇ ਸਕਸੈਨਾ, ਮਨੀਸ਼ ਕੁਮਾਰ, ਰਾਮ ਜੀ ਅਨੰਦ, ਅਨਿਲ ਸ਼ਰਮਾ, ਸੰਜੀਵ ਸ਼ਰਮਾ, ਪਾਰਸ ਧੀਮਾਨ, ਅਮਨ ਗੌਤਮ, ਲਵਿਸ਼ ਪਾਠਕ, ਬਲਰਾਮ ਕ੍ਰਿਸ਼ਨ ਧੀਮਾਨ, ਕੇਵਲ ਕਿਸ਼ਨ ਵਰਮਾ, ਟੋਨੀ ਸਕਸੈਨਾ, ਪਿੰਚੂ ਪਾਠਕ, ਗੁਰਦੀਪ ਸਿੰਘ ਮੱਲੀ, ਸੁਦੇਸ਼ ਕੁਮਾਰ, ਪਾਰਸ ਕੁਮਾਰ, ਪ੍ਰਣਵ ਬਜਾਜ, ਅਮਿਤ ਕੁਮਾਰ ਸ਼ੈਲੀ, ਸੰਜੀਵ ਪਾਠਕ ਸਮੇਤ ਬਹੁਤ ਸਾਰੀਆਂ ਔਰਤਾਂ ਪ੍ਰਭਾਤ ਫੇਰੀ ਵਿੱਚ ਮੌਜੂਦ ਸਨ।