40 Views
ਚੋਲਾਂਗ 27 ਅਗਸਤ (ਹਰਨਾਮ ਸਿੰਘ ਮਿਨਹਾਸ)ਨਗਰ ਕੌਂਸਲ ਭੋਗਪੁਰ ਵਲੋਂ ਸ਼੍ਰੀ ਮਤੀ ਮੰਜੂ ਅਗਰਵਾਲ ਪ੍ਰਧਾਨ ਅਤੇ ਰਾਮ ਜੀਤ ਕਾਰਜ ਸਾਧਕ ਅਫਸਰ ਦੀ ਅਗਵਾਈ ਹੇਠ ਪਿੰਡ ਡੱਲੀ ਦੇ ਛੱਪੜਾਂ ਦੀ ਸਫ਼ਾਈ ਕਰਵਾਈ ਗਈ, ਬਰਸਾਤ ਦਾ ਮੌਸਮ ਹੋਣ ਕਰਕੇ ਇਹ ਛੱਪੜਾਂ ਦੀ ਸਫ਼ਾਈ ਕਰਵਾਈ ਗਈ ਹੈ, ਕਿਉਂ ਇਸ ਗੰਦੇ ਪਾਣੀ ਦੇ ਛੱਪੜ ਬਰਸਾਤ ਹੋਣ ਕਰਕੇ ਓਵਰ ਫਲੋ ਹੋ ਰਹੇ ਸਨ, ਅਤੇ ਛੱਪੜ ਦੇ ਨਾਲ ਲੱਗਦੇ ਖਿਤਾਂ ਦੇ ਜਿਵੀਦਾਰਾਂ ਨੂੰ ਨੁਕਸਾਨ ਪਹੁੰਚ ਰਿਹਾ ਸੀ ਇਸ ਲਈ ਨਗਰ ਕੌਂਸਲ ਭੋਗਪੁਰ ਵੱਲੋਂ ਛੱਪੜ ਦੀ ਗਾਰ ਕਢਵਾ ਕੇ ਸਫ਼ਾਈ ਕਰਵਾਈ ਗਈ ਹੈ, ਅਤੇ ਸਫ਼ਾਈ ਹੋਣ ਦੇ ਨਾਲ ਛੱਪੜ ਦਾ ਲੈਵਲ ਕਾਫ਼ੀ ਘੱਟ ਹੋ ਚੁੱਕਾ ਹੈ, ਇਸ ਮੌਕੇ ਤੇ ਸ੍ਰੀਮਤੀ ਮਨਪ੍ਰੀਤ ਕੌਰ ਕੌਂਸਲਰ ਵਾਰਡ ਨੰਬਰ 9, ਸ੍ਰੀ ਕਮਲਜੀਤ ਸਿੰਘ ਡੱਲੀ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ