ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ (Ghaziabad) ਵਿਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਿਆਹ ਦੇ ਤਿੰਨ ਮਹੀਨੇ ਬਾਅਦ ਹੀ ਬੱਚਾ ਪੈਦਾ ਹੋਣ ‘ਤੇ ਪਤੀ ਨੇ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਉਸ ਨੇ ਦੱਸਿਆ ਕਿ ਪਹਿਲਾਂ ਪਤਨੀ ਦੇ ਸਰੀਰ ਵਿੱਚ ਕੁਝ ਬਦਲਾਅ ਦੇਖਣ ਤੋਂ ਬਾਅਦ ਸਵਾਲ ਕੀਤਾ ਤਾਂ ਉਸ ਨੇ ਗੈਸ ਨਾਲ ਪੇਟ ਫੁੱਲ਼ਣ ਬਾਰੇ ਆਖ ਕੇ ਟਾਲ ਦਿੱਤਾ, ਪਰ ਅਲਟਰਾਸਾਊਂਡ ਨੇ ਉਸ ਨੂੰ ਬੇਨਕਾਬ ਕਰ ਦਿੱਤਾ। ਦੱਸ ਦਈਏ ਕਿ ਔਰਤ ਨੇ 26 ਜੂਨ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਪਤੀ ਨੇ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ‘ਤੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਮਹਿਲਾ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ 18 ਮਾਰਚ ਨੂੰ ਲੋਹੀਆਨਗਰ ਦੀ ਰਹਿਣ ਵਾਲੀ ਇੱਕ ਲੜਕੀ ਦਾ ਵਿਆਹ ਮੋਹਨਨਗਰ ਦੇ ਰਹਿਣ ਵਾਲੇ ਇੱਕ ਨੌਜਵਾਨ ਨਾਲ ਹੋਇਆ ਸੀ। ਵਿਆਹ ਦੇ ਕੁਝ ਦਿਨਾਂ ਬਾਅਦ ਜਦੋਂ ਪਤੀ ਨੇ ਪੇਟ ਬਾਹਰ ਆਉਣ ਬਾਰੇ ਪੁੱਛਿਆ ਤਾਂ ਪਤਨੀ ਗੈਸ ਦੀ ਸਮੱਸਿਆ ਦੱਸਦੀ ਰਹੀ।
ਕਾਊਂਸਲਿੰਗ ਦੌਰਾਨ ਪਤੀ ਨੇ ਦੱਸਿਆ ਕਿ ਪਤਨੀ ਦਾ ਵਤੀਰਾ ਅਜੀਬ ਲੱਗ ਰਿਹਾ ਸੀ। ਉਹ ਚੁੱਪ ਰਹੀ। ਇੱਕ ਮਹੀਨੇ ਬਾਅਦ ਪਤਨੀ ਨੇ ਦੱਸਿਆ ਕਿ ਉਹ ਗਰਭਵਤੀ ਹੈ। ਉਹ ਇਸ ਤੋਂ ਖੁਸ਼ ਸੀ, ਉਦੋਂ ਤਾਲਾਬੰਦੀ ਚੱਲ ਰਹੀ ਸੀ। 25 ਜੂਨ ਨੂੰ ਚੈਕਅੱਪ ਲਈ ਡਾਕਟਰ ਦੇ ਕਲੀਨਿਕ ਵਿੱਚ ਅਲਟਰਾਸਾਊਂਡ ਕੀਤਾ ਗਿਆ
ਡਾਕਟਰ ਨੇ ਦੱਸਿਆ ਕਿ ਬੱਚਾ ਅੱਠ ਮਹੀਨਿਆਂ ਤੋਂ ਜ਼ਿਆਦਾ ਦਾ ਹੈ ਅਤੇ ਜਣੇਪਾ ਕਿਸੇ ਵੀ ਸਮੇਂ ਹੋ ਸਕਦੇ ਹਨ। ਉਦੋਂ ਵਿਆਹ ਨੂੰ ਤਕਰੀਬਨ ਤਿੰਨ ਮਹੀਨੇ ਹੋਏ ਸਨ। ਪੀੜਤ ਪਤੀ ਨੇ ਦੱਸਿਆ ਕਿ ਉਸ ਨੇ ਸੱਸ ਨੂੰ ਫੋਨ ਕੀਤਾ। ਜਿਸ ਦੇ ਬਾਅਦ ਉਹ ਰਾਤ ਨੂੰ ਹੀ ਆਪਣੀ ਬੇਟੀ ਨੂੰ ਘਰ ਲੈ ਗਏ।
ਉਸ ਤੋਂ ਬਾਅਦ ਪਤਾ ਲੱਗਾ ਕਿ 26 ਜੂਨ ਨੂੰ ਬੇਟੇ ਨੇ ਜਨਮ ਲਿਆ। ਦੁਖੀ ਪਤੀ ਨੇ ਕਿਹਾ ਕਿ ਜੇ ਵਿਆਹ ਧੋਖੇ ਨਾਲ ਹੋਇਆ, ਤਾਂ ਇਹ ਵਿਆਹ ਜਾਇਜ਼ ਨਹੀਂ ਹੈ, ਇਸ ਲਈ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਫਿਲਹਾਲ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ।