36 Views
ਪਿਆਰ ਤੇਰੇ ਵਿੱਚ ਨੱਚਾਂ ਗਾਵਾਂ।।
ਦਿਲ ਦੇ ਵਿੱਚ ਛੁਪਾਣਾ ਚ੍ਹਾਵਾਂ।।
ਜਦੋਂ ਬਾਗ ਵਿੱਚ ਫੁੱਲ ਖਿੜਦੇ ਨੇ,
ਮਹਿਕ ਜਾਂਦੀਆਂ ਆਪ ਹਵਾਵਾਂ।।
ਫੁੱਲਾਂ ਦੀ ਇਸ ਖੁਸ਼ਬੋਈ ਨੂੰ,
ਦੱਸ ਮੈਂ ਕਿੱਥੇ ਰੱਖ ਛੁਪਾਵਾਂ?
ਮਹਿਕ ਦਾ ਰਿਹਾ ਜ਼ਮਾਨਾ ਦੁਸ਼ਮਣ,
ਏਨੀ ਮਹਿਕ ਮੈਂ ਕਿੰਝ ਛੁਪਾਵਾਂ?
ਫੁੱਲਾਂ ਦੀ ਰਹੀ ਸ਼ੁਰੂ ਤੋਂ ਕੋਸ਼ਿਸ਼,
ਸਾਰੀ ਦੁਨੀਆਂ ਮੈਂ ਮਹਿਕਾਵਾਂ।।
ਚਿੰਤਾ ਕਰੇ ਬਗੀਚਾ ਵੱਡੀ,
ਕਿਤੇ ਖ਼ੁਦ ਹੀ ਨਾ ਉੱਜੜ ਜਾਵਾਂ?
*ਨਾਦਾਨ ਕਵੀ- ਬਗੀਚਾ ਸਿੰਘ ਕੱਲ੍ਹਾ,ਤਰਨ ਤਾਰਨ 9781921213*
Author: Gurbhej Singh Anandpuri
ਮੁੱਖ ਸੰਪਾਦਕ