ਜਲੰਧਰ (ਭੁਪਿੰਦਰ ਸਿੰਘ ਮਾਹੀ)—ਜਲੰਧਰ ਦੇ ਵਿਧਾਨਸਭਾ ਹਲਕਾ ਕਰਤਾਰਪੁਰ ਤੋਂ ਵਿਧਾਇਕ ਸੁਰਿੰਦਰ ਚੌਧਰੀ ਅਤੇ ਥਾਣਾ ਇੰਚਾਰਜ ਪੁਸ਼ਪ ਵਾਲੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਲਾਂਬੜਾ ਵਿਚ ਸੁਰਿੰਦਰ ਚੌਧਰੀ ਅਤੇ ਪੁਲਸ ਅਫ਼ਸਰ ਤੋਂ ਦੁਖ਼ੀ ਹੋ ਕੇ ਜ਼ਹਿਰ ਨਿਗਲਣ ਵਾਲੇ ਗਊਸ਼ਾਲਾ ਸੰਚਾਲਕ ਨੇ ਅੱਜ ਦਮ ਤੋੜ ਦਿੱਤਾ। ਅੱਜ ਸਵੇਰੇ 7 ਵਜੇ ਉਕਤ ਵਿਅਕਤੀ ਨੇ ਹਸਪਤਾਲ ’ਚ ਇਲਾਜ ਦੌਰਾਨ ਦਮ ਤੋੜਿਆ। ਜਿਕਰਯੋਗ ਹੈ ਕਿ ਉਕਤ ਸੰਚਾਲਕ ਨੇ ਆਪਣੀ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰੀਲੀ ਦਵਾਈ ਪੀਤੀ ਸੀ ਅਤੇ ਕਈ ਵੱਡੇ ਖ਼ੁਲਾਸੇ ਕਰਦੇ ਹੋਏ ਖ਼ੁਦਕੁਸ਼ੀ ਦੇ ਪਿੱਛੇ ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ ਅਤੇ ਪੁਲਿਸ ਅਧਿਕਾਰੀ ਪੁਸ਼ਪ ਬਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।