ਸ਼ਾਹਪੁਰਕੰਢੀ 31 ਅਗਸਤ ( ਸੁੱਖਵਿੰਦਰ ਜੰਡੀਰ) ਸ੍ਰੀ ਸਨਾਤਨ ਧਰਮ ਸਭਾ ਸ਼ਾਹਪੁਰ ਕੰਢੀ ਟਾਊਨਸ਼ਿਪ ਵੱਲੋਂ ਲਕਸ਼ਮੀ ਨਾਰਾਇਣ ਮੰਦਿਰ ਸ਼ਾਹਪੁਰ ਕੰਢੀ ਟਾਊਨਸ਼ਿਪ ਵਿੱਚ ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਮੋਕੇ ਇਕ ਧਾਰਮਿਕ ਪ੍ਰੋਗਰਾਮ ਦਾ ਆਯੋਜਿਤ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਦੀ ਬਹੁਤ ਸਾਰੀ ਸੰਗਤ ਨੇ ਹਿੱਸਾ ਲਿਆ ਕ੍ਰਿਸ਼ਨ ਭਗਤਾਂ ਵੱਲੋਂ ਮੰਦਿਰ ਪਰਾਗਣ ਵਿੱਚ ਸਵੇਰ ਤੋਂ ਹੀ ਸੱਤਸੰਗ ਕੀਰਤਨ ਸ਼ੁਰੂ ਕਰ ਦਿੱਤਾ ਗਿਆ ਜਾਣਕਾਰੀ ਦਿੰਦੇ ਹੋਏ ਸਨਾਤਨ ਧਰਮ ਸਭਾ ਸ਼ਾਹਪੁਰਕੰਡੀ ਟਾਊਨਸ਼ਿਪ ਦੇ ਆਗੂਆਂ ਨੇ ਦੱਸਿਆ ਕਿ ਬੀਤੇ ਸਾਲ ਕੋਰੋਨਾ ਕਾਲ ਕਾਰਨ ਕਈ ਧਾਰਮਿਕ ਪ੍ਰੋਗਰਾਮ ਸਥਾਪਿਤ ਕੀਤੇ ਗਏ ਸਨ ਪਰ ਹੁਣ ਜਦੋਂ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਕੁਝ ਹੱਦ ਤਕ ਘਟ ਗਿਆ ਹੈ ਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵੱਖ ਵੱਖ ਥਾਵਾਂ ਤੇ ਧਾਰਮਿਕ ਪ੍ਰੋਗਰਾਮ ਆਯੋਜਿਤ ਕਰਵਾਏ ਗਏ ਹਨ ਉਨ੍ਹਾਂ ਦੱਸਿਆ ਕਿ ਅੱਜ ਮੰਦਿਰ ਪ੍ਰਾਂਗਣ ਵਿੱਚ ਵੀ ਕ੍ਰਿਸ਼ਨ ਜਨਮ ਉਤਸਵ ਨੂੰ ਬੜੀ ਧੂਮਧਾਮ ਨਾਲ ਮਨਾਇਆ ਗਿਆ ਹੈ ਇਸ ਮੌਕੇ ਪ੍ਰੋਗਰਾਮ ਵਿਚ ਸਭਾ ਵੱਲੋਂ ਛੋਟੀਆਂ ਛੋਟੀਆਂ ਕ੍ਰਿਸ਼ਨ ਝਲਕੀਆਂ ਵੀ ਦਿਖਾਈਆਂ ਗਈਆਂ ਤੇ ਸੱਤਸੰਗ ਕੀਰਤਨ ਨਾਲ ਭਗਵਾਨ ਸ਼੍ਰੀ ਦੇ ਜੈਕਾਰੇ ਵੀ ਲਗਾਏ ਗਏ ਇਸ ਮੌਕੇ ਨੇੜੇ ਤੇੜੇ ਦੇ ਇਲਾਕੇ ਤੋਂ ਭਾਰੀ ਸੰਖਿਆ ਚ ਲੋਕ ਉੱਥੇ ਪਹੁੰਚੇ ਇਸ ਮੌਕੇ ਬਾਜ਼ਾਰ ਵੀ ਪੁਰੀ ਤਰ੍ਹਾਂ ਨਾਲ ਸੱਜੇ ਰਹੇ ਤੇ ਰਾਮਲੀਲਾ ਗਰਾਊਂਡ ਚ ਲੱਗੇ ਝੂਲਿਆਂ ਦਾ ਵੀ ਲੋਕਾਂ ਨੇ ਆਨੰਦ ਮਾਣਿਆ ਥਾਣਾ ਸ਼ਾਹਪੁਰਕੰਢੀ ਪੁਲਸ ਵਲੋਂ ਵੀ ਪ੍ਰੋਗਰਾਮ ਦੌਰਾਨ ਸ਼ਾਂਤੀ ਵਿਵਸਥਾ ਨੂੰ ਕਾਇਮ ਰੱਖਣ ਲਈ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਗਿਆ ਗੱਲਬਾਤ ਵਿਚ ਸਥਾਨਕ ਲੋਕਾਂ ਨੇ ਦੱਸਿਆ ਕਿ ਲੰਮੇ ਅਰਸੇ ਬਾਅਦ ਅਜਿਹੀ ਰੌਣਕ ਦੇਖਣ ਨੂੰ ਮਿਲੀ ਹੈ ਕਿਉਂਕਿ ਕੋਰੋਨਾ ਕਾਲ ਦੇ ਚਲਦਿਆਂ ਲੰਮੇ ਸਮੇਂ ਲਈ ਸਰਕਾਰ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਸਨ ਜਿਸ ਲਈ ਅਜਿਹੇ ਪ੍ਰੋਗਰਾਮਾਂ ਨੂੰ ਸਥਾਗਿਤ ਕੀਤਾ ਗਿਆ ਸੀ ਇਸ ਮੌਕੇ ਮੰਦਿਰ ਪਰਿਸਰ ਵਿਚ ਕਮੇਟੀ ਦੱਸਿਆ ਦੇ ਨਾਲ ਹੋਰ ਲੋਕ ਵੀ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ