ਸ਼ਾਹਪੁਰ ਕੰਢੀ 1 ਸਤੰਬਰ ( ਸੁੱਖਵਿੰਦਰ ਜੰਡੀਰ )- ਜੁਗਿਆਲ ਦੇ ਸਰਕਾਰੀ ਰਾਸ਼ਨ ਡਿੱਪੂ ਵਿਚ ਆਈ ਕਣਕ ਨੂੰ ਡਿੱਪੂ ਹੋਲਡਰ ਨੇ ਕਾਰਡ ਧਾਰਕਾਂ ਨੂੰ ਵੰਡਿਆ ਇਸ ਮੌਕੇ ਉੱਥੇ ਜੀਓ ਜੀ ਭਬਰ ਬਲਾਕ ਦੀ ਟੀਮ ਖਾਸ ਤੌਰ ਤੇ ਮੌਜੂਦ ਰਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਓ ਜੀ ਦੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਰਾਸ਼ਨ ਡਿਪੂਆਂ ਤੇ ਦਿੱਤੀ ਜਾਣ ਵਾਲੀ ਦੋ ਰੁਪਏ ਪ੍ਰਤੀ ਕਿੱਲੋ ਵਾਲੀ ਕਣਕ ਨੂੰ ਅੱਜ ਡਿੱਪੂ ਹੋਲਡਰ ਨੇ ਕਾਰਡ ਧਾਰਕਾਂ ਵਿਚ ਵੰਡਿਆ ਹੈ ਉਨ੍ਹਾਂ ਦੱਸਿਆ ਕਿ ਲਗਪਗ 182 ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ ਹੈ ਜਿਸ ਵਿੱਚ ਲਗਪਗ 727 ਬੈਗ ਕਣਕ ਦੇ ਆਏ ਹਨ ਤੇ ਪ੍ਰਤੀ ਬੈਗ ਵਿਚ 30 ਕਿਲੋ ਕਣਕ ਦਿੱਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਜੀਓ ਜੀ ਟੀਮ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਲਗਾਤਾਰ ਲੋਕਾਂ ਵਿਚ ਪਹੁੰਚਾਉਣ ਲਈ ਯਤਨ ਕਰ ਰਹੀ ਹੈ ਉੱਥੇ ਹੀ ਹੋਰ ਜਾਣਕਾਰੀ ਦਿੰਦੇ ਹੋਏ ਡਿਪੂ ਹੋਲਡਰ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ 182 ਕਾਰਡ ਧਾਰਕਾਂ ਨੂੰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਦੋ ਰੁਪਏ ਪ੍ਰਤੀ ਕਿਲੋ ਵਾਲੀ ਕਣਕ ਵੰਡੀ ਗਈ ਹੈ ਉਨ੍ਹਾਂ ਦੱਸਿਆ ਕਿ ਰਾਸ਼ਨ ਕਾਰਡ ਤੇ ਦਿੱਤਾ ਜਾਣ ਵਾਲਾ ਸਾਮਾਨ ਜੋ ਸਰਕਾਰ ਵੱਲੋਂ ਰਾਸ਼ਨ ਡਿਪੂਆਂ ਤੇ ਆਉਂਦਾ ਹੈ ਉਹ ਲੋਕਾਂ ਵਿੱਚ ਵੰਡਿਆ ਜਾ ਰਿਹਾ ਹੈ ਇਸ ਮੌਕੇ ਉਥੇ ਅਸ਼ੋਕ ਕੁਮਾਰ ਸੁਧੀਰ ਕੁਮਾਰ ਦਵਾਰਕਾ ਦਾਸ ਰਾਮ ਸਿੰਘ ਤੀਰਥ ਰਾਮ ਦੇ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ