ਰਾਮ ਤੀਰਥ , 5 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਸ਼ਹੀਦ ਜਨਰਲ ਸ਼ਾਮ ਸਿੰਘ ਗੁਰਮਤਿ ਜਾਗ੍ਰਿਤੀ ਮਿਸ਼ਨ ਅਕੈਡਮੀ ਅਟਾਰੀ ਤੇ ਐੱਸ.ਐੱਸ.ਏ. ਯੂਥ ਕਲੱਬ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਪੱਧਰੀ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਆਨਲਾਇਨ ਕਰਵਾਏ ਗਏ ਗਤਕਾ ਮੁਕਾਬਲੇ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਇਨਾਮ ਵੰਡੇ ਗਏ । ਗੁਰਦੁਆਰਾ ਮਾਤਾ ਤ੍ਰਿਪਤਾ ਜੀ ਵਿਖੇ ਇਸ ਸਮਾਗਮ ਵਿੱਚ ਰਾਗੀ ਜਥਾ ਭਾਈ ਜਗਜੀਤ ਸਿੰਘ ਕੌਲੋਵਾਲ ਤੇ ਰਾਗੀ ਭਾਈ ਹਰਵਿੰਦਰ ਸਿੰਘ , ਭਾਈ ਪਲਵਿੰਦਰ ਸਿੰਘ ਨੇ ਤੰਤੀ ਸਾਜਾਂ ਨਾਲ ਕੀਰਤਨ ਦੀ ਹਾਜਰੀ ਭਰੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਸੁਰਜੀਤ ਸਿੰਘ ਭਿੱਟੇਵੱਡ ਹਾਜਰ ਹੋਏ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ , ਜਿੰਨਾ ਵਿੱਚ ਗੁਲਾਬਪਰੀਤ ਸਿੰਘ ਲਸੂਈ ਮਲੇਰਕੋਟਲਾ ਮੀਰੀ ਪੀਰੀ ਗਤਕਾ ਅਖਾੜਾ ਨੂੰ ਪਹਿਲਾ ਇਨਾਮ , ਰਨਵੀਰ ਸਿੰਘ ਅੰਮਿ੍ਤਸਰ ਨੂੰ ਦੂਸਰਾ ਇਨਾਮ ਅਤੇ ਹਰਪ੍ਰੀਤ ਸਿੰਘ ਪੰਥ ਖਾਲਸਾ ਗਤਕਾ ਅਖਾੜਾ ਨੂੰ ਤੀਸਰਾ ਇਨਾਮ ਦਿੱਤਾ ਗਿਆ। ਇਸ ਮੌਕੇ ਯੂਥ ਵਿੰਗ ਪ੍ਧਾਨ ਸਰਕਲ ਬੱਚੀਵਿੰਡ ਤੋਂ ਸੁੱਖਰਾਜ ਸਿੰਘ ਸੋਹਲ , ਲਿਆਕਤ ਸਿੰਘ ਪੱਧਰੀ ਜਰਨਲ ਸਕੱਤਰ ਯੂਥ ਅਕਾਲੀ ਦਲ ਅਮ੍ਰਿਤਸਰ , ਜਥੇਦਾਰ ਸਕੱਤਰ ਸਿੰਘ ਸਰਪੰਚ ਬਾਗੜੀਆਂ , ਹਰਯੋਧਬੀਰ ਸਿੰਘ ਅਟਾਰੀ , ਬਾਬਾ ਭਜਨ ਸਿੰਘ ਅਟਾਰੀ , ਪਰਮਿੰਦਰ ਸਿੰਘ ਬੱਚੀਵਿੰਡ , ਸੁਖਵਿੰਦਰ ਸਿੰਘ ਬੱਚੀਵਿੰਡ , ਗੁਰਭੇਜ ਸਿੰਘ ਮਾਦੋਕੇ , ਭਾਈ ਕਿਰਪਾਲ ਸਿੰਘ ਪੱਧਰੀ ਗਰੰਥੀ ਸਿੰਘ ਗੁਰਦੁਆਰਾ ਗੁਰੂ ਸਰ ਸਤਲਾਣੀ ਸਾਹਿਬ , ਬਾਬਾ ਨਿਰਵੈਲ ਸਿੰਘ ਹੈੱਡ ਗਰੰਥੀ ਗੁਰਦੁਆਰਾ ਗੁਰੂਸਰ ਬਰਾੜ , ਮਲਕੀਤ ਸਿੰਘ ਚੱਕ ਮੁਕੰਦ , ਡਾ ਹਰਜੀਤ ਸਿੰਘ , ਜਥੇਦਾਰ ਕੁਲਵੰਤ ਸਿੰਘ ਕੌਲੋਵਾਲ , ਪ੍ਧਾਨ ਸਵਿੰਦਰ ਸਿੰਘ ਕੌਲੋਵਾਲ , ਜਥੇਦਾਰ ਨਿਸ਼ਾਨ ਸਿੰਘ ਕੌਲੋਵਾਲ , ਪ੍ਧਾਨ ਬਲਵਿੰਦਰ ਸਿੰਘ ਪੱਧਰੀ , ਭਾਈ ਬਲਰਾਜ ਸਿੰਘ ਪਟਵਾਰੀ , ਭਾਈ ਗੁਰਸਾਹਬ ਸਿੰਘ , ਝਿਰਮਲ ਸਿੰਘ ਪੱਧਰੀ , ਕੇਵਲਜੀਤ ਸਿੰਘ ਗਿੱਲ , ਉਤਮ ਸਿੰਘ , ਗੁਰਜੀਤ ਸਿੰਘ ਪੱਧਰੀ , ਹਰਪਾਲ ਸਿੰਘ ਕੌਲੋਵਾਲ , ਦਿਲਬਾਗ ਸਿੰਘ ਕਾਲਾ ਕੌਲੋਵਾਲ , ਗਰੰਥੀ ਬਿਕਰਮਜੀਤ ਸਿੰਘ ਨੇ ਹਾਜਰੀ ਲਵਾਈ।
ਇਸ ਮੌਕੇ ਅਕੈਡਮੀ ਦੇ ਪ੍ਧਾਨ ਭਾਈ ਗੁਰਸੇਵਕ ਸਿੰਘ ਪੱਧਰੀ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ । ਗਤਕਾ ਉਸਤਾਦ ਭਾਈ ਯਾਦਵਿੰਦਰ ਸਿੰਘ ਪੱਧਰੀ ਨੇ ਪੂਰੇ ਸਮਾਗਮ ਵਿੱਚ ਅਹਿਮ ਭੂਮਿਕਾ ਨਿਭਾਈ । ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਪੱਧਰੀ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਵਿਖੇ ਗਤਕਾ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਜਥੇ. ਸੁਰਜੀਤ ਸਿੰਘ ਭਿੱਟੇਵੱਡ ਨਾਲ ਭਾਈ ਗੁਰਸੇਵਕ ਸਿੰਘ ਪੱਧਰੀ ਤੇ ਹੋਰ ।
Author: Gurbhej Singh Anandpuri
ਮੁੱਖ ਸੰਪਾਦਕ