ਅਸੀਮਤ ਤਰੱਕੀ ਦੀਆਂ ਸੰਭਾਵਨਾਵਾਂ ਵਾਲੇ ਸ਼ਹਿਰ ਗੁੜਗਾਉਂ ਵਿੱਚ ਤੁਹਾਡਾ ਸੁਆਗਤ ਹੈ। ਦਿੱਲੀ ਵਿੱਚੋਂ ਇੰਡਸਟਰੀ ਬਾਹਰ ਨਿਕਲਣ ਤੋਂ ਬਾਅਦ ਪਿਛਲੇ 20 ਸਾਲ ਦੇ ਵਿੱਚ ਗੁੜਗਾਉਂ ਸ਼ਹਿਰ ਨੇ ਬਹੁਤ ਤਰੱਕੀ ਕੀਤੀ ਹੈ।ਇੱਕ ਅਨੁਮਾਨ ਅਨੁਸਾਰ ਦਿੱਲੀ/ਗੁੜਗਾਓਂ ਵਿੱਚ 50 ਲੱਖ ਤੋਂ ਵੱਧ ਨੌਕਰੀਆਂ ਹਨ।ਗੁੜਗਾਉਂ ਸ਼ਹਿਰ ਵਿਚ ਇਸ ਵਖਤ 300 ਤੋਂ ਵੱਧ ਫੋਰਚੂਨ 500 ਕੰਪਨੀਜ਼ ਦੇ ਆਫਿਸ ਹਨ(ਸੰਸਾਰ ਦੀਆਂ ਟੋਪ ਕੰਪਨੀਆਂ)। ਮਤਲਬ ਇਸ ਸ਼ਹਿਰ ਦੀ ਤਰੱਕੀ ਦੀ ਕੋਈ ਸੀਮਾ ਨਹੀਂ ਹੈ। ਇਹ ਆਰਟੀਕਲ ਮੈਂ ਸਾਡੇ ਪੰਜਾਬੀ
ਨੌਜਵਾਨਾਂ ਨੂੰ ਮੁੱਖ ਰੱਖ ਕੇ ਲਿਖਿਆ ਹੈ।ਕੋਰੋਨਾ ਦੌਰਾਨ ਮੈਂ ਪਿਛਲੇ ਡੇਢ ਸਾਲ ਤੋਂ ਪਿੰਡ ਰਹਿ ਰਿਹਾ ਹਾਂ, ਤੇ ਮੈਂ ਦੇਖਦਾ ਹਾਂ ਕਿ ਕੋਈ 40 ਨੌਜਵਾਨ ਮੇਰੇ ਪਿੰਡ ਵਿਚ ਫ੍ਰੀ ਹਨ ਜੋ ਗਰੈਜੂਏਟ ਹਨ, ਪਰ ਕੁਝ ਨਹੀਂ ਕਰਦੇ।ਪੰਜਾਬ ਵਿਚ 12 ਹਜ਼ਾਰ ਪਿੰਡ ਤੇ 110 ਸ਼ਹਿਰ ਹਨ। ਇਸ ਤਰ੍ਹਾਂ ਕੁੱਲ 6ਲੱਖ ਨੌਜਵਾਨ ਹਨ, ਜੋ ਬਿਲਕੁਲ ਫ੍ਰੀ ਹਨ ਤੇ ਆਸ ਵਿੱਚ ਹਨ ਕਿ ਸ਼ਾਇਦ ਪੰਜਾਬ ਗੌਰਮਿੰਟ ਹੀ ਉਨ੍ਹਾਂ ਨੂੰ ਨੌਕਰੀ ਦਵੇਗੀ।ਪੰਜਾਬ ਦੇ ਵਿੱਚ ਕੁੱਲ ਨੌਕਰੀਆਂ ਤਕਰੀਬਨ 4 ਲੱਖ ਹਨ। ਪਿਛਲੇ 7 ਸਾਲ ਤੋਂ ਗੁੜਗਾਉਂ ਰਹਿੰਦੇ ਰਹਿੰਦੇ, ਮੈਨੂੰ ਇੱਥੇ ਪੰਜਾਬੀ ਨੌਜਵਾਨ ਬਿਲਕੁਲ ਨਹੀਂ ਦਿਖਦਾ,ਮਤਲਬ ਸਾਫ ਹੈ ਕਿ ਅਸੀਂ 250 ਕਿਲੋਮੀਟਰ ਦੂਰ ਰਹਿੰਦੇ ਹੋਏ ਵੀ ਗੁੜਗਾਉਂ ਦੀ ਜੌਬ ਮਾਰਕੀਟ ਨੂੰ ਟਾਰਗੈਟ ਨਹੀਂ ਕਰਦੇ, ਮੇਰੇ ਨਾਲ ਸਾਊਥ ਇੰਡੀਆ ਜੋ ਕਿ 2000 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਹੈ, ਉੱਥੋਂ ਦੇ ਲੋਕ ਵੀ ਇੱਥੇ ਆ ਕੇ ਕੰਮ ਕਰਦੇ ਹਨ,ਪੰਜਾਬ ਤੇ ਦਿੱਲੀ ਤੋਂ ਇਲਾਵਾ ਮੈਂ ਕਿਸੇ ਵੀ ਸਟੇਟ ਦੇ ਬੰਦੇ ਨਾਲ ਕੰਮ ਕਰਦਾ ਹਾਂ ਤਾਂ ਮੈਨੂੰ ਪਤਾ ਚੱਲ ਜਾਂਦਾ ਹੈ ਕਿ ਸਕਿੱਲ ਵਾਈਜ ਉਹ ਸਾਡੇ ਤੋਂ ਵਧੀਆ ਨਹੀਂ ਹਨ। ਪਰ ਕਿਉਂਕਿ ਉਹ ਮੌਕੇ ਤੇ ਉੱਥੇ ਬੈਠੇ ਹਨ, ਤਾਂ ਉਹ ਕੰਮ ਕਰ ਰਹੇ ਹਨ ਤੇ ਤਨਖਾਹ ਵੀ ਕਾਫ਼ੀ ਵਧੀਆ ਲੈ ਰਹੇ ਹਨ,ਕਿਉਂਕਿ ਗੁੜਗਾਉਂ ਦੇ ਵਿੱਚ ਤਨਖਾਹ ਦੀ ਲਿਮਟ ਦੀ ਕੋਈ ਸੀਮਾ ਨਹੀਂ ਹੈ.ਕਾਫ਼ੀ ਵਾਰੀ ਜਦੋਂ ਗੁਰਦੁਆਰੇ ਜਾਂਦਾ ਹਾਂ ਜਾਂ ਮਾਰਕੀਟ ਜਾਂ ਕਿਤੇ ਵੀ ਜਾਂਦਾ ਹਾਂ ਤਾਂ ਮੈਨੂੰ ਕੋਈ ਵੀ ਮੁੰਡਾ ਪੰਜਾਬ ਤੋਂ ਨਹੀਂ ਦਿਖਦਾ। ਇਸ ਤੋਂ ਸਾਫ ਹੈ ਕੇ ਕੋਈ ਵੀ ਬੰਦਾ ਗੁੜਗਾਉਂ ਵਿੱਚ ਨੌਕਰੀ ਨੂੰ ਟਾਰਗੇਟ ਨਹੀਂ ਕਰ ਰਿਹਾ।ਮੈਨੂੰ ਅੱਜ ਵੀ ਯਾਦ ਹੈ ਕਿ ਜਦ 2005 ਦੇ ਵਿੱਚ ਮੈਂ ਫਰੈੱਸ਼ਰ ਐੱਮ ਬੀ ਏ ਕਰਕੇ ਇੱਥੇ ਆਇਆ ਸੀ, ਤਾਂ ਮੇਰਾ ਕੋਈ ਵੀ ਲਿੰਕ ਨਹੀਂ ਸੀ, ਅਸੀਂ ਤਿੰਨ ਜਣੇ ਸੀ ਤੇ ਇੱਕ ਰੂਮ ਦੇ ਵਿੱਚ ਰਹੇ ਤੇ ਬਹੁਤ ਜ਼ਿਆਦਾ ਸੰਘਰਸ਼ ਕੀਤਾ ਤੇ ਹੌਲੀ ਹੌਲੀ ਅਸੀਂ ਇੱਥੇ ਸੈੱਟ ਹੋਏ। ਮੈਂ ਇਹ ਵੀ ਦੇਖ ਰਿਹਾ ਹਾਂ ਕਿ ਸਾਡੇ ਪੰਜਾਬ ਦਾ ਨੌਜਵਾਨ ਗਰੈਜੂਏਸ਼ਨ ਦੇ ਮਹੱਤਵ ਨੂੰ ਨਹੀਂ ਸਮਝ ਰਿਹਾ, ਉਨ੍ਹਾਂ ਨੂੰ ਇਹ ਲੱਗਦਾ ਹੈ ਗਰੈਜੂਏਸ਼ਨ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜਦੋਂ ਕਿ ਇੰਡਸਟਰੀ ਵਿੱਚ ਗ੍ਰੈਜੂਏਟ ਨੂੰ ਤਰੱਕੀ ਬਹੁਤ ਜਲਦੀ ਮਿਲਦੀ ਹੈ।ਇਸ ਕਰਕੇ ਮੈਂ ਬੀਡ਼ਾ ਚੁੱਕਿਆ ਹੈ ਕਿ ਕਿਸੇ ਵੀ ਤਰੀਕੇ ਪੰਜਾਬ ਦੇ 6 ਲੱਖ ਤੱਕ ਪਹੁੰਚਿਆ ਜਾਏ ਉਨ੍ਹਾਂ ਨੂੰ ਦਿੱਲੀ/ਗੁੜਗਾਂਉ/ ਐੱਨਸੀਆਰ ਦੇ ਵਿਚ ਨੌਕਰੀ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ।ਮੇਰੀ ਅਪੀਲ ਹੈ ਕਿ ਜੋ ਵੀ ਪੰਜਾਬ ਦੇ ਵਿੱਚ ਨੌਜਵਾਨ ਗਰੈਜੂਏਸ਼ਨ ਕਰਕੇ ਵਿਹਲੇ ਹਨ। ਉਹ ਮਾਈਕਰੋਸੌਫਟ ਆਫਿਸ ਜਿਹਦੇ ਵਿੱਚ ਮਾਈਕਰੋਸੌਫਟ ਐਕਸਲ ਮੇਨ ਹੈ, ਆਪਣੀ ਇੰਗਲਿਸ਼ ਸਪੀਕਿੰਗ ਠੀਕ ਕਰਕੇ ਅਤੇ ਆਪਣੇ ਬੋਲ ਚਾਲ ਦੀ ਗੱਲਬਾਤ ਨੂੰ ਵਧੀਆ ਕਰਕੇ ਜੇ ਗੁੜਗਾਉਂ ਆ ਜਾਣ ਤਾਂ ਉਨ੍ਹਾਂ ਦਾ ਅੱਛਾ ਸਟਾਰਟ ਹੋ ਸਕਦਾ ਹੈ। ਮੈਂ ਇਹ ਵੀ ਦੇਖਦਾ ਹਾਂ ਕਿ ਜੇ ਨੌਕਰੀ ਲਈ ਕੋਈ ਬਾਇਓਡਾਟਾ ਮੇਰੇ ਕੋਲ ਆਉਂਦਾ ਹੈ,ਉਹ ਬਿਲਕੁਲ ਅੱਛਾ ਨਹੀਂ ਹੁੰਦਾ।ਇਸ ਕਰਕੇ ਕੋਈ ਵੀ ਨੌਜਵਾਨ ਜੋ ਚਾਹੁੰਦੈ ਉਹ ਮੈਨੂੰ ਆਪਣੀ ਈਮੇਲ ਆਈਡੀ [email protected] ਤੇ ਸਬਜੈਕਟ “ਬਾਇਓਡਾਟਾ” ਲਿਖ ਕੇ ਈਮੇਲ ਕਰ ਸਕਦੈ,ਮੈਂ ਉਸ ਨੂੰ ਰਿਪਲਾਈ ਕਰ ਕੇ ਇਕ ਬਾਇਓਡਾਟਾ ਦਾ ਸੈਂਪਲ ਭੇਜ ਦਿਆਂਗਾ।ਜਿਸ ਵਿੱਚ 5 ਮਿੰਟ ਦੇ ਵਿਚ ਉਹਦਾ ਵਧੀਆ ਬਾਇਓਡਾਟਾ ਤਿਆਰ ਹੋ ਜਾਏਗਾ,ਤੇ ਫੇਰ ਉਹ ਬਾਇਓਡਾਟਾ shine.com ਤੇ Naukri.com ਤੇ ਅਪਲੋਡ ਕਰ ਦਏਗਾ ਇਸ ਤਰ੍ਹਾਂ ਆਪਣੇ ਆਪ ਨੂੰ ਜੌਬ ਪੂਲ ਤੇ ਪ੍ਰੈਜ਼ੈਂਟ ਕਰ ਸਕੇਗਾ।ਉਸ ਤੋਂ ਬਾਅਦ ਸ਼ਿਫਟ ਕਰਕੇ ਗੁੜਗਾਉਂ ਆ ਕੇ ਰਹਿਣ ਲੱਗ ਪਏ।ਇੱਥੇ ਰਹਿਣਾ ਬਿਲਕੁੱਲ ਵੀ ਮਹਿੰਗਾ ਨਹੀਂ ਹੈ ਜੇ 4 ਤੋਂ 5 ਮੁੰਡੇ ਇਕੱਠੇ ਹੋ ਕੇ ਆ ਜਾਣ। ਜ਼ਿਆਦਾ ਜ਼ਰੂਰਤ ਕੁਝ ਕਰਕੇ ਦਿਖਾਉਣ ਦਾ ਜਜ਼ਬਾ ਹੋਣ ਦੀ ਹੈ। ਤੁਰ ਤੁਰ ਕਿ ਹੀ ਰਸਤੇ ਬਣਦੇ ਹਨ। ਸੋਸ਼ਲ ਮੀਡੀਆ ਤੇ ਸਟੇਟਸ ਪਾਉਣ ਆਪਣਾ ਟਾਈਮ ਆਏਗਾ,ਆਪਣਾ ਟਾਈਮ ਆਏਗਾ,ਤੋਂ ਅੱਛਾ ਹੈ ਆਉ ਆਪਣਾ ਟਾਈਮ ਲਿਆਈਏ। ਮੈਂ ਅੱਗੇ ਹੋਰ ਵੀ ਆਰਟੀਕਲ ਲਿਖਤਾਂ ਰਹਾਂਗਾ ਕਿ ਕਿਸ ਤਰੀਕੇ ਨਾਲ ਗੁੜਗਾਉਂ ਵਿੱਚ ਆ ਕੇ ਨੌਕਰੀ ਮਿਲ ਸਕਦੀ ਹੈ।
“ਸੰਦੀਪ ਸਿੰਘ ਪੰਨੂ”
Author: Gurbhej Singh Anandpuri
ਮੁੱਖ ਸੰਪਾਦਕ