ਮਹਾਪੰਚਾਇਤ ‘ਚ ਕਿਸਾਨ ਬੀਬੀਆਂ ਦਾ ਵੱਡਾ ਇਕੱਠ, ਲੱਖਾਂ ਦੀ ਤਾਦਾਦ ‘ਚ ਕਿਸਾਨ ਹੋਏ ਇਕੱਠੇ
ਪੱਛਮੀ ਯੂਪੀ ਦੇ ਮੁਜੱਫਰਨਗਰ ‘ਚ ਮਹਾਂ ਪੰਚਾਇਤ ਜੀਆਈਸੀ ਗਰਾਊਂਡ ‘ਤੇ ਹੋ ਰਹੀ ਹੈ, ਜਿਸ ‘ਚ ਸ਼ਾਮਲ ਹੋਣ ਲਈ ਪੰਜਾਬ, ਹਰਿਆਣਾ, ਮਹਾਂਰਾਸ਼ਟਰ, ਕਰਨਾਟਕ ਵਰਗੇ 15 ਸੂਬਿਆਂ ਤੋਂ ਕਿਸਾਨ ਇਕੱਠੇ ਹੋਣ ਦਾ ਦਾਅਵਾ ਕੀਤਾ ਹੈ ਸਾਂਝੇ ਕਿਸਾਨ ਮੋਰਚੇ ਦਾ ਦਾਅਵਾ ਹੈ ਕਿ ਹੁਣ ਤੱਕ ਸਭ ਤੋਂ ਵੱਡੀ ਮਹਾਂ ਪੰਚਾਇਤ ਹੋਵੇਗੀ।, ਉੱਥੇ ਰਾਤ ਅਤੇ ਤੜਕਸਾਰ ਹੀ ਹਜ਼ਾਰਾਂ ਲੋਕ ਪਹੁੰਚ ਗਏ ਸਨ।ਇਸ ਵੇਲੇ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਵੀ ਸਟੇਜ ਪਹੁੰਚ ਗਏ ਹਨ।ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਨਨ ਮੌਲਾ, ਜੋਗਿੰਦਰ ਯਾਦਵ ਅਤੇ ਹੋਰ ਕਈ ਸਿਰਕੱਢ ਆਗੂ ਸਟੇਜ ਉੱਤੇ ਬੈਠੇ ਹਨ।
ਇਸ ਮਹਾਪੰਚਾਇਤ ਵਿਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਣੇ ਕਈ ਸੂਬਿਆਂ ਤੋਂ ਅਜੇ ਵੀ ਲੋਕ ਮਹਾਪੰਚਾਇਤ ਵਾਲੀ ਥਾਂ ਉੱਤੇ ਪਹੁੰਚੇ ਹੋਏ ਹਨ।ਕਿਸਾਨ ਆਗੂ ਇੰਨੀ ਵੱਡੀ ਗਿਣਤੀ ਵਿਚ ਹਨ ਕਿ ਹਰ ਇੱਕ ਨੂੰ ਇੱਕ-ਇੱਕ ਮਿੰਟ ਦਾ ਸਮਾਂ ਬੋਲਣ ਲਈ ਦਿੱਤਾ ਸੀ 2013 ਵਿਚ ਭਾਰਤੀ ਜਨਤਾ ਪਾਰਟੀ ਨੇ ਮੁਜ਼ੱਰਫ਼ਨਗਰ ਦੇ ਇਲਾਕੇ ਵਿਚ ਫਿਰਕੂ ਮਾਹੌਲ ਖ਼ਰਾਬ ਕਰਕੇ ਸੂਬੇ ਵਿਚ ਜਿੱਤ ਹਾਸਲ ਕੀਤੀ, ਇਸੇ ਲਈ ਇਹ ਮਹਾਪੰਚਾਇਤ ਇੱਥੇ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਇਹ ਸੰਦੇਸ਼ ਦੇਣ ਆਏ ਹਾਂ ਕਿ ਸਾਡਾ ਧਰਮ ਕਿਸਾਨੀ ਹੈ, ਸਾਡੀ ਜਾਤ ਕਿਸਾਨੀ ਹੈ, ਅਸੀਂ ਸਾਰੇ ਕਿਸਾਨ ਹਾਂ ਅਤੇ ਅਸੀਂ ਹੋਰ ਵੰਡੀਆਂ ਨਹੀਂ ਪੈਣ ਦਿਆਂਗੇ।ਰੂਲਦੂ ਸਿੰਘ ਮਾਨਸਾ ਨੇ ਮੰਚ ਤੋਂ ਸੰਬੋਧਨ ਕਰਦਿਆਂ ਕਿਹਾ ਕਿ 2022 ਮਿਸ਼ਨ ਅੱਜ ਸ਼ੁਰੂ ਹੋ ਗਿਆ ਅਤੇ ਲੱਗਦਾ ਹੈ ਕਿ ਇਸ ਮਿਸ਼ਨ 2024 ਤੱਕ ਚੱਲਣਗੀਆਂ।
ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਭਾਰਤ ਵਿਚ ਭਾਜਪਾ ਦੀਆਂ ਜੜ੍ਹਾਂ ਪੁੱਟ ਦਿੱਤੀਆਂ ਜਾਣਗੀਆਂ।ਰੂਲਦੂ ਸਿੰਘ ਮਾਨਸਾ ਨੇ ਕਿਹਾ, ”ਨਰਿੰਦਰ ਮੋਦੀ ਜਾਂ ਸਾਡੀਆਂ ਮੰਗਾਂ ਮੰਨ ਲਵੇ ਜਾਂ ਕੁਰਸੀ ਛੱਡ ਕੇ ਪਾਸੇ ਹੋ ਜਾਵੇ”ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਇਹ ਇਕੱਠ ਨਹੀਂ ਲੋਹੇ ਦੀ ਲੱਠ ਹੈ ਅਤੇ ਲੋਹੇ ਦੀ ਲੱਠ ਝੁਕਦੀ ਨਹੀਂ ਹੈ। ਇਸ ਲਈ ਸਰਕਾਰ ਨੂੰ ਹੁਣ ਵੀ ਸਮਝ ਲੈਣਾ ਚਾਹੀਦਾ।
ਮੁਜ਼ੱਫ਼ਰਨਗਰ ਦੇ ਜੀਆਈਸੀ ਕਾਲਜ ਦੇ ਵੱਡੇ ਮੈਦਾਨ ਵਿੱਚ ਮਹਾਪੰਚਾਇਤ ਹੋ ਰਹੀ ਹੈ ਤੇ ਕਈ ਸੂਬਿਆਂ ਤੋਂ ਕਿਸਾਨਾਂ ਦਾ ਆਉਣਾ ਜਾਰੀ ਹੈ।
ਮੁਜ਼ੱਫ਼ਰਨਗਰ ਦੇ ਐਸਡੀਐਮ ਸਦਰ ਦੀਪਕ ਕੁਮਾਰ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ 50 ਹਜ਼ਾਰ ਤੱਕ ਦੇ ਇਕੱਠ ਹੋਣ ਦਾ ਅੰਦਾਜ਼ਾ ਹੈ।
ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਕਿਸਾਨਾਂ ਨੂੰ ਦੇਖਦੇ ਹੋਏ ਪਾਰਕਿੰਗ ਅਤੇ ਰੂਟ ਨੂੰ ਲੈ ਕੇ ਤਿਆਰੀ ਕੀਤੀ ਗਈ ਹੈ। ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਾਲੇ ਗੱਲਬਾਤ ਤੋਂ ਬਾਅਦ ਰੂਟ ਮੈਪ ਤਿਆਰ ਕੀਤਾ ਗਿਆ ਹੈ।
ਮਹਾਪੰਚਾਇਤ ‘ਚ ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦ ਹੈ, ਪਿਛਲੇ ਤਿੰਨ ਦਿਨਾਂ ਤੋਂ ਪੰਚਾਇਤ ਵਾਲੀ ਥਾਂ ਦਾ ਨਿਰੀਖਣ ਕੀਤਾ ਗਿਆ।
ਵੱਡਾ ਇਕੱਠ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਬੀਕੇਯੂ ਨੇ ਕਿਸਾਨਾਂ ਦੇ ਰੁਕਣ ਲਈ ਬੈਂਕੇਟ ਹਾਲ, ਹੋਟਲ ਦੀ ਵਿਵਸਥਾ ਕੀਤੀ ਹੈ। ਇਸ ਤੋਂ ਇਲਾਵਾ ਮੰਦਰ, ਗੁਰਦੁਆਰੇ ਤੇ ਮਸਜਿਦਾਂ ਵਿੱਚ ਦੂਰ-ਦੁਰਾਡੇ ਤੋਂ ਆਏ ਕਿਸਾਨਾਂ ਨੂੰ ਠਹਿਰਾਉਣ ਦੀ ਵਿਵਸਥਾ ਹੈ।
Author: Gurbhej Singh Anandpuri
ਮੁੱਖ ਸੰਪਾਦਕ