ਭੁਲੱਥ/ਬੇਗੋਵਾਲ 5 ਸਤੰਬਰ (ਭਾਈ ਜਸਵਿੰਦਰ ਸਿੰਘ ਖਾਲਸਾ ) ਅੱਜ ਪਿੰਡ ਮੰਡ ਤਲਵੰਡੀ ਕੂਕਾ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਵਲੋਂ ਅੱਡਾ ਤਲਵੰਡੀ ਕੂਕਾ ਵਿਖੇ ਕੜੀ ਚਾਵਲ ਅਤੇ ਕੇਲਿਆਂ ਦਾ ਅਤੁੱਟ ਲੰਗਰ ਧੰਨ-ਧੰਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 360 ਜਨਮ ਦਿਹਾੜੇ ਨੂੰ ਬੜੀ ਸ਼ਰਧਾ ਨਾਲ ਮਨਾਇਆ ਗਿਆ ਅਤੇ ਬੁਲਾਰਿਆਂ ਵਲੋਂ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੇ ਵੀ ਸੰਗਤਾਂ ਨੂੰ ਦੱਸਿਆ ਗਿਆ। ਇਸ ਮੌਕੇ ਭਾਈ ਉਂਕਾਰ ਸਿੰਘ ਜ਼ਿਲ੍ਹਾ ਪ੍ਰਧਾਨ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਅਤੇ ਭਲਾਈ ਟਰੱਸਟ ਚੰਡੀਗੜ੍ਹ,ਬਲਾਕ ਪ੍ਰਧਾਨ ਭਾਈ ਮੁਖਤਿਆਰ ਸਿੰਘ, ਸਰਪੰਚ ਹਰਜਿੰਦਰ ਸਿੰਘ ਤਲਵੰਡੀ ਕੂਕਾ, ਭਾਈ ਅਮਰ ਸਿੰਘ ਨੰਬਰਦਾਰ, ਭਾਈ ਰਣਜੀਤ ਸਿੰਘ ਸੂਬੇਦਾਰ, ਅਤੇ ਭਾਈ ਬਲਜੀਤ ਸਿੰਘ ਅਜਾਦ ਪ੍ਰਧਾਨ ਡਾਂ ਅੰਬੇਡਕਰ ਯੂਥ ਕਲੱਬ ਅਤੇ ਹੋਰ ਕਲੱਬ ਮੈਂਬਰ ਅਤੇ ਅਨੇਕਾਂ ਸੇਵਾਦਾਰ ਹਾਜ਼ਰ ਸਨ।