ਸ਼ਾਹਪੁਰ ਕੰਡੀ 5 ਸਤੰਬਰ (ਸੁੱਖਵਿੰਦਰ ਜੰਡੀਰ ) ਰਣਜੀਤ ਸਾਗਰ ਡੈਮ ਮੁਲਾਜ਼ਮ ਵਰਗ ਦੇ ਹੱਕਾਂ ਅਤੇ ਮੰਗਾਂ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੀਆਂ ਜਥੇਬੰਦੀਆਂ ਕਰਮਚਾਰੀ ਦਲ ਅਤੇ ਐਸ ਸੀ ਬੀ ਸੀ ਕਰਮਚਾਰੀ ਫੈਡਰੇਸ਼ਨ ਨੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਸਬੰਧੀ ਸਥਾਨਕ ਸਟਾਫ ਕਲੱਬ ਵਿਖੇ ਸਮਾਗਮ ਕਰਾਇਆ ਜਿਸ ਵਿਚ ਅਕਾਲੀ ਬਸਪਾ ਗਠਜੋੜ ਦੇ ਹਲਕਾ ਸੁਜਾਨਪੁਰ ਦੇ ਸਾਂਝੇ ਉਮੀਦਵਾਰ ਰਾਜ ਕੁਮਾਰ ਬਿੱਟੂ ਪਰਧਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਕਰਮਚਾਰੀ ਦਲ ਦੇ ਪ੍ਰਧਾਨ ਸਲਵਿੰਦਰ ਸਿੰਘ ਲਾਧੂਪੁਰ ਨੇ ਸੰਬੋਧਨ ਕਰਦਿਆ ਕਿਹਾ ਕਿ ਮੁਲਾਜ਼ਮਾਂ ਦੀਆਂ ਬੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਰਾਜ ਕੁਮਾਰ ਗੁਪਤਾ ਨੂੰ ਜਾਣੂ ਕਰਵਾਇਆ ਗਿਆ ਹੈ ਕਾਂਗਰਸ ਸਰਕਾਰ ਦੇ ਪੰਜ ਸਾਲ ਦਾ ਪੀਰੜ ਪੂਰਾ ਹੋਣ ਵਾਲਾ ਹੈ, ਪੰਜਾਬ ਚੋਣ ਕਮਿਸ਼ਨ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ, ਅਤੇ ਨਾ ਹੀ ਮੁਲਾਜ਼ਮਾਂ ਦੀਆਂ ਲੜੀਦਾਂ ਤਨਖਾਹਾਂ ਵਿੱਚ ਵਾਧਾ ਕੀਤਾ ਗਿਆ ਹੈ, 125 ਮਹੀਨਿਆਂ ਦਾ ਡੀਏ ਦਾ ਬਕਾਇਆ ਪਿਆ ਹੈ, ਰਾਜਕੁਮਾਰ ਗੁਪਤਾ ਨੇ ਵਿਸ਼ਵਾਸ਼ ਦਵਾਇਆ ਕੇ ਅਕਾਲੀ-ਬਸਪਾ ਦੀ ਸਰਕਾਰ ਆਉਣ ਤੇ ਮੁਲਾਜ਼ਮਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ, ਇਸ ਮੌਕੇ ਤੇ ਗੁਰਨਾਮ ਸਿੰਘ ਮਟੋਰ, ਰੋਸ਼ਨ ਭਗਤ, ਨਿਸ਼ਾਨ ਸਿੰਘ ਭਿੰਡਰ ,ਗੁਰਿੰਦਰ ਸਿੰਘ , ਮਨਜੀਤ ਸਿੰਘ ਪਾੜਾ, ਸੁਲੱਖਣ ਸਿੰਘ, ਦਰਸ਼ਨ ਸਿੰਘ,ਰਸ਼ਪਾਲ ਸਿੰਘ, ਸੁਭਾਸ਼ ਠਾਕੁਰ, ਗੁਰਨਾਮ ਸਿੰਘ ਸੈਣੀ, ਰਵਿੰਦਰ ਅੱਤਰੀ ਆਦਿ ਹਾਜਰ ਸਨ