ਕਪੂਰਥਲਾ 5 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬੱਤ ਦਾ ਭਲਾ ਫਾਉਂਡੇਸ਼ਨ ਵਲੋਂ ਗੁਰਦੁਆਰਾ ਤਪ ਅਸਥਾਨ ਸੰਤ ਬਾਬਾ ਮੰਗਲ ਸਿੰਘ ਜੀ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿਚ ਬਾਬਾ ਹਰਨਾਮ ਸਿੰਘ ਅਤੇ ਸੁਖਜਿੰਦਰ ਸਿੰਘ ਬੱਬਰ ਵਲੋਂ ਸੰਗਤਾਂ ਨੂੰ ਜੀ ਆਇਆ ਕਿਹਾ ਗਿਆ ਇਸ ਮੌਕੇ ਤੇ ਸ੍ਰ ਰਣਜੀਤ ਸਿੰਘ ਖੋਜੇਵਾਲ ਸਾਬਕਾ ਚੇਅਰਮੈਨ ਨੇ ਕਿਹਾ ਕਿ ਬਾਬਾ ਜੀ ਵਲੋਂ ਚਲਾਇਆ ਜਾ ਰਿਹਾ ਸਰਬਤ ਦਾ ਭਲਾ ਫਾਉਂਡੇਸ਼ਨ ਮਨੁੱਖਤਾ ਦੀ ਮੋਹਰੀ ਬਣ ਕੇ ਸੇਵਾ ਕਰ ਰਿਹਾ ਹੈ ਜਿਸ ਦੀ ਜਿੰਨੀ ਵੀ ਸ਼ਾਲਾਂਗਾ ਕੀਤੀ ਜਾਵੇ ਓਨੀ ਘੱਟ ਹੈ ਸੰਗਤਾਂ ਨੂੰ ਵੱਧ ਤੋਂ ਵੱਧ ਫਾਉਂਡੇਸ਼ਨ ਦੀ ਸੇਵਾ ਵਿਚ ਹਿੱਸਾ ਪਾੳਣਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਗਰੀਬ ਵਰਗ ਦੀ ਅਸਲ ਵਿਚ ਸੇਵਾ ਕੀਤੀ ਜਾ ਸਕੇ ਇਸ ਮੌਕੇ ਤੇ ਭਾਈ ਵਰਿਆਮ ਸਿੰਘ ਕਪੂਰ ਅਤੇ ਭਾਈ ਸਰਬਜੀਤ ਸਿੰਘ ਨੂਰਪੁਰੀ ਦੇ ਰਾਗੀ ਜਥਿਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਰਾਜਿੰਦਰ ਸਿੰਘ ਧੰਜਲ ਅਮਰਜੀਤ ਸਿੰਘ ਥਿੰਦ ਭੁਪਿੰਦਰ ਸਿੰਘ ਵਿਵੇਕ ਸਿੰਘ ਬੈਂਸ ਸੁਖਵਿੰਦਰਮੋਹਣ ਸਿੰਘ ਭਾਟੀਆ ਜੋਬਨਜੀਤ ਸਿੰਘ ਜੌਹਲ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਗੁਰਬਾਣੀ ਦਾ ਅਨੰਦ ਮਾਣਿਆਂ ।