ਸ਼ਾਹਪੁਰ ਕੰਢੀ 5 ਸਤੰਬਰ ( ਸੁਖਵਿੰਦਰ ਜੰਡੀਰ ) ਕਲੇਰਸ਼ਹੀਦ ਭਗਤ ਸਿੰਘ ਅਧਿਆਪਕ ਅਤੇ ਵਿਦਿਆਰਥੀ ਭਲਾਈ ਮੰਚ ਪਠਾਨਕੋਟ ਦੇ ਜੁਝਾਰੂ ਸਾਥੀਆਂ ਵਲੋਂ ਵਿਧਾਨ ਸਭਾ ਹਲਕਾ ਇਨਚਾਰਜ ਸ਼੍ਰੀ ਅਮਿਤ ਮੰਟੂ ਦੀ ਅਗਵਾਈ ਹੇਠ ਅਧਿਆਪਕ ਦਿਵਸ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਤੇ ਬੋਲਦਿਆਂ ਸ੍ਰੀ ਅਮਿਤ ਮੰਟੂ ਨੇ ਦੱਸਿਆ ਕਿ ਭਾਰਤ ਦੀ ਅਜਾਦੀ ਦੀ ਲੜਾਈ ਵਿਚ ਸਮੂਹ ਅਧਿਆਪਕ ਵਰਗ ਦਾ ਬਹੁਤ ਵਡਾ ਯੋਗਦਾਨ ਹੈ ਅਤੇ ਇਹ ਦਿਵਸ ਭਾਰਤ ਮਾਂ ਦੇ ਮਹਾਨ ਸਪੂਤ ਸਾਬਕਾ ਰਾਸ਼ਟਰਪਤੀ ਡਾਕਟਰ ਸਰਵਪਲੀ ਰਾਧਾ ਕ੍ਰਿਸ਼ਨਨ ਜੀ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਹੜੇ ਭਾਰਤ ਦੀ ਸਭਿਆਚਾਰਕ ਅਤੇ ਵਿਦਿਅਕ ਅਜਾਦੀ ਦੇ ਅਗਰਦੂਤ ਸਨ ਸ਼੍ਰੀ ਮੰਟੂ ਜੀ ਅਤੇ ਉਨਾਂ ਦੇ ਸਾਥੀਆਂ ਨੇ ਇਸ ਮੌਕੇ ਦੀਪ ਜਲਾ ਕੇ ਮਹਾਤਮਾ ਬੁੱਧ ਮਹਾਤਮਾ ਗਾਂਧੀ ਸਮੇਤ ਸਮੂਹ ਮਹਾਨ ਗੁਰੂਆਂ ਨੂੰ ਯਾਦ ਕੀਤਾ ਜਿਨਾਂ ਦੀ ਬਦੋਲਤ ਭਾਰਤ ਮਾਤਾ ਵਿਸ਼ਵ ਗੁਰੂ ਅਖਵਾਉਦੀ ਹੈ ਉਨਾਂ ਇਸ ਮੌਕੇ ਸਮਾਜ ਨਿਰਮਾਣ ਅਤੇ ਸੁਧਾਰ ਵਾਸਤੇ ਅਧਿਆਪਕ ਵਰਗ ਦੀ ਪਰਸ਼ੰਸ਼ਾ ਕਰਦਿਆ ਜਿਲਾ ਪਠਾਨਕੋਟ ਦੇ ਹੋਣਹਾਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਤੇਗ ਅਲੀ ਰਾਕੇਸ਼ ਪਠਾਨੀਆ , ਸੁਨੀਲ ਕੁਮਾਰ, ਰਾਜੇਸ਼ ਸ਼ਰਮਾ,ਰੂਪ ਲਾਲ, ਸਾਥੀ ਰਿਕੀ ਭੱਲਾ,ਰਾਕੇਸ਼ ਕੁਮਾਰ,ਜੁੰਗਥ ਰਾਮ , ਠਾਕੁਰ ਸ਼ਸ਼ੀ ਸਲਾਰੀਆਂ ਜੀ ਵਿਸ਼ੇਸ਼ ਰੂਪ ਵਿਚ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ