ਭੋਗਪੁਰ 11 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ ) ਚੜ੍ਹਦੀ ਕਲਾ ਟਾਈਮ ਟੀਵੀ ਅਤੇ ਨਜ਼ਰਾਨਾ ਨਿਊਜ਼ ਦੇ ਭੋਗਪੁਰ ਤੋਂ ਪੱਤਰਕਾਰ ਸੁਖਵਿੰਦਰ ਜੰਡੀਰ ਜੋ ਕਿ ਕਾਫੀ ਲੰਬੇ ਸਮੇਂ ਤੋਂ ਪੱਤਰਕਾਰੀ ਦੀ ਸੇਵਾ ਨਿਭਾ ਰਹੇ ਹਨ ਅੱਜ ਭੋਗਪੁਰ ਸ਼ਹਿਰ ਵਿੱਚ ਦਫ਼ਤਰ ਖੋਲ੍ਹਿਆ ਗਿਆ ਹੈ ਜਿਸ ਦਾ ਉਦਘਾਟਨ ਕਰਨ ਲਈ ਦਿਨ ਐਤਵਾਰ ਮਿਤੀ 12 ਸਤੰਬਰ ਨੂੰ ਵੱਖ-ਵੱਖ ਜੱਥੇਬੰਦੀਆਂ ਚੜ੍ਹਦੀ ਕਲਾ ਟਾਈਮ ਟੀਵੀ ਦੇ ਖਾਸ ਮੁੱਖੀ ਅਤੇ ਕਈ ਸਿਆਸੀ ਲੀਡਰ ਪਹੁੰਚ ਰਹੇ ਹਨ ਦਿਨ ਐਤਵਾਰ ਨੂੰ ਸਵੇਰੇ ਅੱਠ ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਜਾਣਗੇ ਵੱਖ ਵੱਖ ਰਾਗੀ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ, ਉਪਰੰਤ ਪੱਤਰਕਾਰ ਜੰਡੀਰ ਦੇ ਦਫ਼ਤਰ ਦਾ ਰੀਬਨ ਕੱਟ ਕੇ ਉਦਘਾਟਨ ਕੀਤਾ ਜਾਵੇਗਾ ਠੰਢੇ-ਮਿੱਠੇ ਜਲ,ਚਾਹ ਪਕੌੜੇ ਅਤੇ ਮਠਿਆਈ ਦੇ ਲੰਗਰ ਲਗਾਏ ਜਾਣਗੇ ਪੱਤਰਕਾਰ ਸੁਖਵਿੰਦਰ ਜੰਡੀਰ ਵੱਲੋਂ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਕੀਰਤਨ ਦਰਬਾਰ ਵਿੱਚ ਪਹੁੰਚ ਕੇ ਗੁਰੂਬਾਣੀ ਦਾ ਅਨੰਦ ਮਾਨਣ ਅਤੇ ਧੰਨਵਾਦੀ ਬਨਾਉਣ ।