ਭੋਗਪੁਰ 17 ਸਤੰਬਰ(ਸੁਖਵਿੰਦਰ ਜੰਡੀਰ)ਸ਼੍ਰੋਮਣੀ ਅਕਾਲੀ ਦਲ ਭੋਗਪੁਰ ਦੇ ਸੀਨੀਅਰ ਆਗੂ ਨੇਤਾ ਗੁਰਵਿੰਦਰ ਸਿੰਘ ਕਿਸ਼ਨਪੁਰ , ਪਰਮਿੰਦਰ ਸਿੰਘ ਕਰਵਲ ,ਹਰਬਲਿੰਦਰ ਸਿੰਘ ਬੋਲੀਨਾ , ਸੁਖਵਿੰਦਰ ਸਿੰਘ ਧਾਮੀ, ਸੁਖਜੀਤ ਸਿੰਘ ਸੈਣੀ ਭੋਗਪੁਰ ,ਹਲਕਾ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ ਹੇਠ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਜਾ ਰਹੀ ਰੋਸ ਰੈਲੀ ਦੇ ਸਬੰਧ ਵਿੱਚ ਭੋਗਪੁਰ ਤੋਂ ਜਥਾ ਰਵਾਨਾ ਹੋਇਆ, ਜਾਣਕਾਰੀ ਦਿੰਦੇ ਹੋਏ ਹਰਬਲਿੰਦਰ ਸਿੰਘ ਬੋਲੀਨਾ ਨੇ ਦੱਸਿਆ ਕਿ ਆਦਮਪੁਰ ਹਲਕੇ ਤੋਂ ਵੱਡੀ ਮਾਤਰਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿੱਲੀ ਧਰਨੇ ਦੇ ਵਿਚ ਸ਼ਾਮਿਲ ਹੋਣ ਵਾਸਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੈਂਟਰ ਸਰਕਾਰ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਸਾਜ਼ਿਸ਼ਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਉਨ੍ਹਾਂ ਕਿਹਾ ਕਿ ਜਦ ਤਕ ਮੋਦੀ ਸਰਕਾਰ ਕਾਲੇ ਕਾਨੂੰਨਾ ਬਿੱਲ ਬ ਰੱਦ ਨਹੀਂ ਕਰਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨੇ ਜਾਰੀ ਰਹਿਣਗੇ
Author: Gurbhej Singh Anandpuri
ਮੁੱਖ ਸੰਪਾਦਕ