ਪਠਾਨਕੋਟ 17 ਸਤੰਬਰ (ਸੁਖਵਿੰਦਰ ਜੰਡੀਰ)ਅੱਜ ਹਲਕਾ ਸੁਜਾਨਪੁਰ ਦੇ ਸੀਨੀਅਰ ਕਾਂਗਰਸ ਨੇਤਾ ਠਾਕੁਰ ਅਮਿਤ ਮੰਟੂ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਪਿੰਡ ਫੁੱਲਪਆਰਾ ਵਿਖੇ ਪਹੁੰਚੇ। ਸੀਨੀਅਰ ਕਾਂਗਰਸ ਨੇਤਾ ਠਾਕੁਰ ਅਮਿਤ ਮੰਟੂ ਨੇ ਪਿੰਡ ਵਾਸੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਨ੍ਹਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣੀਆ, ਪਿੰਡ ਦੇ ਪੰਚਾਂ ਸਰਪੰਚਾਂ ਨੇ ਅਮਿਤ ਮੰਟੂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਮਿਤ ਮੰਟੂ ਬਹੁਤ ਹੀ ਮਿਹਨਤੀ ਤੇ ਸੂਝਵਾਨ ਇਨਸਾਨ ਹਨ। ਉਨ੍ਹਾਂ ਨੇ ਆਪਣੀ ਪਾਰਟੀ ਲਈ ਦਿਨ ਰਾਤ ਇੱਕ ਕਰ ਦਿੱਤਾ ਹੈ, ਅਮਿਤ ਮੰਟੂ ਰੋਜ਼ਾਨਾ ਹੀ ਹਲਕਾ ਸੁਜਾਨਪੁਰ ਦੇ ਪਿੰਡਾਂ ਦਾ ਦੌਰਾ ਕਰਦੇ ਹਨ। ਅਮਿਤ ਮੰਟੂ ਪਿੰਡ ਪਿੰਡ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹਨ, ਇਸ ਮੌਕੇ ਤੇ ਸਰਪੰਚ ਲਤਾ , ਭੂਰੀ ਸਿੰਘ ,ਕੁਲਦੀਪ ਸਿੰਘ, ਸਰਪੰਚ ਬਲਵੀਰ ਸਿੰਘ ,ਸਰਪੰਚ ਮਹਿੰਦਰ ਸਿੰਘ ,ਸੰਮਤੀ ਮੈਂਬਰ ਸੁਖਬੀਰ ਸਿੰਘ ,ਰਾਮ ਮੂਰਤੀ ਮਾਸਟਰ ਸੁੰਦਰ , ਵਿਜੇ ਸੈਣੀ ,ਰੋਮੀ ਠਾਕੁਰ ,ਰਾਜਿੰਦਰ ,ਕਰਨ ਸਿੰਘ ‘ਦਿਲਬਾਗ ਸਿੰਘ ਰਘੂਨਾਥ ਸਿੰਘ, ਪ੍ਰਭਾਤ ਸਿੰਘ , ਜਨਕ ਰਾਜ ,ਦਲਵੀਰ ਸੈਣੀ ,ਸੁਭਾਸ਼ ਸ਼ਰਮਾ ,ਗੌਤਮ ਸਲਾਰੀਆ, ਭਾਰਤ ਭੂਸ਼ਣ ,ਮੱਖਣ ਸਿੰਘ, ਚੌਧਰੀ ਅਜੀਤ ਸਿੰਘ , ਮਹੇਸ਼ ਕੁਮਾਰ ,ਮਲਕੀਤ ਸਿੰਘ ਆਦਿ ਸ਼ਾਮਲ ਸਨ
Author: Gurbhej Singh Anandpuri
ਮੁੱਖ ਸੰਪਾਦਕ