ਕਪੂਰਥਲਾ (17 ਸਤੰਬਰ 2021) ਆਮ ਆਦਮੀ ਪਾਰਟੀ ਨੂੰ ਹਲਕਾ ਕਪੂਰਥਲਾ ਵਿੱਚ ਉਦੋਂ ਭਾਰੀ ਬੱਲ ਮਿਲਿਆ ਜਦੋਂ ਨਵ ਨਿਯੁਕਤ ਹਲਕਾ ਇੰਚਾਰਜ ਮੰਜੂ ਰਾਣਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਇੰਡੀਅਨ ਨੂੰ ਆਰੀਆ ਸਮਾਜ ਦੇ ਪ੍ਰਧਾਨ ਕਪੂਰ ਚੰਦ ਗਰਗ ਨੇ ਆਸ਼ੀਰਵਾਦ ਦਿੱਤਾ, ਆਪ ਲੀਡਰਸ਼ਿਪ ਨੇ ਆਰੀਆ ਸਮਾਜ ਮੰਦਰ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਕਿਵੇਂ ਲੋੜਵੰਦ ਬੱਚਿਆਂ ਨੂੰ ਪਡ਼੍ਹਾਈ ਦੇ ਨਾਲ ਨਾਲ ਰੋਜ਼ਗਾਰ ਮੁਹੱਈਆ ਕਰਵਾਉਣ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ
ਹਲਕਾ ਇੰਚਾਰਜ ਮੰਜੂ ਰਾਣਾ ਨੇ ਕਿਹਾ ਕਿ ਮੇਰੀ ਜ਼ਿੰਦਗੀ ਦੇ ਮਾਰਗ ਦਰਸ਼ਕ ਗਰਗ ਸਾਹਿਬ ਹਨ ਜਿਵੇਂ ਉਹ ਸਮਾਜ ਸੇਵਾ ਕਰ ਰਹੇ ਹਨ ਠੀਕ ਉਸੇ ਤਰਜ਼ ਤੇ ਮੈਂ ਵੀ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹਾਂ ਤਾਂ ਜੋ ਬਾਕੀ ਦੀ ਜ਼ਿੰਦਗੀ ਵੀ ਸਮਾਜ ਅਤੇ ਲੋੜਵੰਦ ਦੇ ਕੰਮ ਆ ਸਕਾਂ
ਜ਼ਿਲ੍ਹਾ ਪ੍ਰਧਾਨ ਗੁਰਪਾਲ ਇੰਡੀਅਨ ਨੇ ਕਿਹਾ ਕਿ ਸਮਾਜ ਵਿੱਚ ਬਹੁਤ ਘੱਟ ਸਮਾਜ ਸੇਵਕ ਹਨ ਜੋ ਇਸ ਤਰ੍ਹਾਂ ਲੋੜਵੰਦ ਬੱਚਿਆਂ ਅਤੇ ਸਮਾਜ ਦੀ ਸੇਵਾ ਕਰ ਰਹੇ ਹਨ ਸਾਨੂੰ ਸਭ ਨੂੰ ਗਰਗ ਸਾਹਿਬ ਤੋਂ ਸਿੱਖਣ ਦੀ ਜ਼ਰੂਰਤ ਹੈ ਤਾਂ ਕਿ ਆਪਣੇ ਡਿੱਗ ਚੁੱਕੇ ਸਮਾਜ ਨੂੰ ਉੱਪਰ ਲਿਜਾਇਆ ਜਾ ਸਕੇ, ਆਪ ਆਗੂ ਸ਼ਾਇਰ ਕੰਵਰ ਇਕਬਾਲ ਸਿੰਘ, ਸੰਜੀਵ ਕੁਮਾਰ, ਉੱਘੇ ਸਮਾਜ ਸੇਵਕ ਰਿਟਾਇਰਡ ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਲੱਕੀ ਅਗਰਵਾਲ, ਸੋਨੀਆ ਅਗਰਵਾਲ , ਅਕਸ਼ੇ ਅਗਰਵਾਲ, ਅਨੀਤਾ ਅਗਰਵਾਲ , ਪਵਨ ਅਗਰਵਾਲ ਅਨਮੋਲ ਅਗਰਵਾਲ, ਰਾਜੂ, ਜੋਤੀ ਅਤੇ ਹੋਰ ਆਰੀਆ ਸਮਾਜ ਮੰਦਰ ਨਾਲ ਜੁੜੇ ਆਗੂ ਸਨ।
Author: Gurbhej Singh Anandpuri
ਮੁੱਖ ਸੰਪਾਦਕ