ਨਡਾਲਾ, 17 ਸਤੰਬਰ(ਤਾਜੀਮਨੂਰ ਕੌਰ)
ਸਿਹਤ ਵਿਭਾਗ ਵੱਲੋਂ ਡਾ: ਪਰਮਿੰਦਰ ਕੌਰ ਸਿਵਲ ਸਰਜਨ ਕਪੂਰਥਲਾ ਦੀ ਅਗਵਾਈ ਹੇਠ ਡਾ: ਜਸਵਿੰਦਰ ਕੁਮਾਰੀ ਐਸ ਐਮ ਉ ਢਿੱਲਵਾਂ ਦੀ ਰਹਿਨੁਮਾਈ ਹੇਠ ਹਰ ਸ਼ੁਕਰਵਾਰ ਡਰਾਈ ਡੇ ਮਨਾਇਆ ਜਾਂਦਾ ਹੈ ਜਿਸ ਤਹਿਤ ਡੇਂਗੂ, ਮਲੇਰੀਆਂ ਤੋਂ ਬਚਾਅ ਲਈ ਉਪਰਾਲੇ ਕੀਤੇ ਜਾਂਦੇ ਹਨ। ਅਤੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ । ਇਸ ਸਬੰਧੀ ਡਾ: ਜਸਵਿੰਦਰ ਕੁਮਾਰੀ ਨੇ ਕਿਹਾ ਕਿ ਰਾਜੇਸ਼ ਕੁਮਾਰ ਖੋਸਲਾ ਈ ਓ ਨਡਾਲਾ ਦੇ ਸਹਿਯੋਗ ਨਾਲ ਐਸ ਆਈ ਜਸਵਿੰਦਰ ਸਿੰਘ ਅਧੀਨ ਟੀਮਾਂ ਦੁਆਰਾ ਆਮ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ, ਅੱਖਾਂ ਦੇ ਪਿੱਛਲੇ ਹਿੱਸੇ ਤੇ ਸਖਤ ਦਰਦ, ਸਰੀਰ ਤੇ ਲਾਲ ਰੰਗ ਦੇ ਦਾਣੇ, ਜੋੜਾ ਵਿੱਚ ਦਰਦ ਆਦਿ ਮਹਿਸੂਸ ਹੁੰਦਾ ਹੈ ਤਾਂ ਇਹ ਡੇਂਗੂ ਬੁਖਾਰ ਹੋ ਸਕਦਾ ਹੈ । ਅਜਿਹੇ ਲੱਛਣ ਮਹਿਸੂਸ ਹੋਣ ਤੇ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਜਾ ਕੇ ਆਪਣੇ ਲੋੜੀਦੇ ਟੈਸਟ ਕਰਵਾਉਣੇ ਚਾਹੀਦੇ ਹਨ । ਇਹ ਇਕ ਗੰਭੀਰ ਬੁਖਾਰ ਹੈ ਜੋ ਕਿ ਏਡੀਜ਼ ਅਜੈਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ । ਇਸ ਮੱਛਰ ਸਾਫ ਪਾਣੀ ਵਿੱਚ ਠਹਿਰਦਾ ਹੈ । ਅਤੇ ਅਕਸਰ ਦਿਨ ਸਮੇਂ ਕੱਟਦਾ ਹੈ । ਉਹਨਾਂ ਨੇ ਕਿਹਾ ਕਿ ਆਲੇ ਦੁਆਲੇ ਦੀ ਸਫਾਈ ਅਤੇ ਪੂਰੀ ਬਾਂਹ ਦੇ ਕੱਪੜੇ ਪਾਉਣ ਨਾਲ ਇਸ ਗੰਭੀਰ ਬੁਖਾਰ ਤੋਂ ਬਚਾਅ ਕੀਤਾ ਜਾ ਸਕਦਾ ਹੈ ।ਉਹਨਾਂ ਨੇ ਕਿਹਾ ਕਿ ਘਰ ਵਿੱਚ ਸਾਫ ਸਫਾਈ ਰੱਖਣੀ ਚਾਹੀਦੀ ਹੈ ਅਤੇ ਸਾਫ ਪਾਣੀ ਢੱਕ ਕੇ ਰੱਖਣਾ ਚਾਹੀਦਾ ਹੈ। ਅਤੇ ਘਰ ਵਿਚਲੇ ਕੂਲਰਾਂ, ਰੈਬਰਾਂ, ਦਾ ਪਾਣੀ ਬਦਲਦੇ ਰਹਿਣਾ ਚਾਹੀਦਾ ਹੈ। ਇਸ ਸਬੰਧੀ ਅੱਜ ਨਡਾਲਾ ਬੱਸ ਅੱਡੇ ਟਾਇਰਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਅਤੇ ਖਾਲੀਪੁਰਾਣੇ ਟਾਇਰਾਂ ਵਿਚ ਪਾਣੀ ਖੜਾ ਨਾ ਰੱਖਣ ਦੀਆਂ ਹਦਾਇਤਾਂ ਦਿੱਤੀਆਂ।
ਇਸ ਮੌਕੇ ਡਾ: ਅੰਜਲਿਕਾ, ਬਿਕਰਮਜੀਤ ਸਿੰਘ ਬਲਾਕ ਐਕਸਟੈਂਸਨ ਐਜੂਕੇਟਰ, ਡਾ: ਪ੍ਰਸ਼ਾਤ, ਮੋਨਿਕਾ ਬਲਾਕ ਐਕਸਟੈਂਸਨ ਐਜੂਕੇਟਰ, ਬਲਕਾਰ ਸਿੰਘ ਬੱਲ ਐਸ ਆਈ, ਜਸਵਿੰਦਰ ਸਿੰਘ ਐਸ ਆਈ, ਪ੍ਰਗਟ ਸਿੰਘ, ਦਿਲਬਾਗ ਸਿੰਘ, ਮੰਗਲ ਸਿੰਘ ਮਲਟੀਪਰਪਜ਼ ਵਰਕਰ, ਹਰਮਨ, ਰਿਚਰਡ ਫਾਰਮਾਸਿਸਟ, ਕੁਲਦੀਪ ਸਿੰਘ ਸੁਪਵਾਈਜਰ ਨਗਰ ਪੰਚਾਇਤ ਆਦਿ ਹਾਜ਼ਰ ਸਨ ।
Author: Gurbhej Singh Anandpuri
ਮੁੱਖ ਸੰਪਾਦਕ